ਨਦੀਆਂ, ਤਲਾਬ ਤੇ ਖੂਹ ਖ਼ਤਮ, ਹੁਣ ਇਨਸਾਨ ਦੀ ਵਾਰੀ

Rivers, Ponds , wells, Now Time, Human, Special Interview 

ਰਮੇਸ਼ ਠਾਕੁਰ

ਵਿਸ਼ੇਸ ਇੰਟਰਵਿਊ

ਧਰਤੀ ਦੀ ਲਗਾਤਾਰ ਵਧਦੀ ਤਪਸ਼ ਕਾਰਨ ਮਨੁੱਖੀ ਹੋਂਦ ‘ਤੇ ਵੀ ਖਤਰਾ ਮੰਡਰਾਉਣ ਲੱਗਾ ਹੈ ਵਾਤਾਵਰਨ ਨੂੰ ਬਚਾਉਣ ਲਈ ਸਰਕਾਰਾਂ ਕਾਗਜ਼ੀ ਵਾਅਦੇ ਖੂਬ ਕਰਦੀਆਂ ਹਨ ਪਰ ਜ਼ਮੀਨ ‘ਤੇ ਕੁਝ ਨਹੀਂ! ਪਾਣੀ, ਧਰਤੀ ਅਤੇ ਅਕਾਸ਼ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦੈ, ਇਸ ਮੁੱਦੇ ‘ਤੇ ਰਮੇਸ਼ ਠਾਕੁਰ ਨੇ ਜਲ ਪੁਰਸ਼ ਕਹੇ ਜਾਣ ਵਾਲੇ ਮਸ਼ਹੂਰ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਪੇਸ਼ ਹਨ।

ਗੱਲਬਾਤ ਦੇ ਮੁੱਖ ਹਿੱਸੇ:-

ਗੰਧਲੇ ਹੁੰਦੇ ਵਾਤਾਵਰਨ ਦੇ ਮੁੱਖ ਕਾਰਨ ਕੀ ਹਨ? 

ਸਰਕਾਰੀ ਵਿਵਸਥਾ ਮੁੱਖ ਕਾਰਨ ਹੈ? ਸਰਕਾਰਾਂ ਦੀ ਨੱਕ ਹੇਠਾਂ ਵੱਡੀਆਂ-ਵੱਡੀਆਂ ਕੰਪਨੀਆਂ ਧਰਤੀ ਦਾ ਸੀਨਾ ਪਾੜ ਕੇ ਆਕਾਸ਼ਾ ਛੂੰਹਦੀਆਂ ਇਮਾਰਤਾਂ ਬਣਾ ਰਹੀਆਂ ਹਨ ਕੀ ਇਹ ਸਰਕਾਰਾਂ ਨੂੰ ਨਹੀਂ ਦਿਖਾਈ ਦਿੰਦਾ ਧਰਤੀ ਦੀ ਕੁੱਖ ਨੂੰ ਪਾੜ ਕੇ ਪਾਣੀ ਕੱਢਿਆ ਜਾ ਰਿਹਾ ਹੈ ਵਾਤਾਵਰਨ ਨੂੰ ਸੁਰੱਖਿਅਤ ਦੀ ਜਗ੍ਹਾ ਅਸੁਰੱਖਿਅਤ ਕੀਤਾ ਜਾ ਰਿਹਾ ਹੈ ਸਰਕਾਰਾਂ ਅਤੇ ਕੰਪਨੀਆਂ ਵਿਚਕਾਰ ਮੁਨਾਫਾਖੋਰੀ ਨੇ ਇਨਸਾਨੀ ਜੀਵਨ ਨੂੰ ਖਤਰੇ ‘ਚ ਪਾ ਦਿੱਤਾ ਹੈ ਅਸੀਂ ਦਹਾਕਿਆਂ ਤੋਂ ਕੁਰਲਾ ਰਹੇ ਹਾਂ ਕਿ ਇਸਨੂੰ ਰੋਕੋ ਨਹੀਂ ਤਾਂ ਧਰਤੀ ਕਦੇ ਵੀ ਆਪਣਾ ਭਿਆਨਕ ਰੂਪ ਦਿਖਾ ਕੇ ਸਾਨੂੰ ਸਾਰਿਆਂ ਨੂੰ ਆਪਣੇ ‘ਚ ਸਮਾ ਲਵੇਗੀ ਪਰ ਸਾਡੀ ਗੱਲ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ ।

ਧਰਤੀ ਹੇਠਲਾ ਪਾਣੀ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ

ਛੋਟੇ-ਵੱਡੇ ਬੋਰਵੈਲ ਲਾ ਕੇ ਜ਼ਮੀਨੀ ਪਾਣੀ ਨੂੰ?ਅੰਨ੍ਹੇਵਾਹ ਕੱਢਿਆ ਜਾ ਰਿਹਾ ਹੈ ਇਸ ਲਈ ਸੰਘਣੇ ਤੌਰ ‘ਤੇ ਛੋਟੇ-ਵੱਡੇ ਬੰਨ੍ਹ, ਵੱਡੇ-ਵੱਡੇ ਤਾਲਾਬ, ਵੱਡੇ-ਵੱਡੇ ਖੂਹ ਅਤੇ ਡਿੱਗੀਆਂ ਬਣਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਇਸ ਨਾਲ ਜਲ-ਪੱਧਰ ਵੀ ਸਹੀ ਲੈਵਲ ‘ਤੇ ਬਣਿਆ ਰਹੇਗਾ ਕਿਉਂਕਿ ਪਾਣੀ ਵਰਤੋਂ ਅਤੇ ਉਸਦੇ ਵਿਕੇਂਦਰੀਕਰਨ ਦੇ ਨਜ਼ਰੀਏ ਤੋਂ ਵੀ ਸਕਰਾਰੀ ਪੱਧਰ ‘ਤੇ ਸਮੁੱਚਾ ਅਤੇ ਸੰਤੁਲਿਤ ਕਦਮ ਨਹੀਂ ਚੁੱਕਿਆ ਗਿਆ, ਇਸ ਲਈ ਭਾਰਤ ਪਾਣਿਓਂ ਵਾਂਝਾ ਹੁੰਦਾ ਜਾ ਰਿਹਾ ਹੈ ਅਸੀਂ ਸਰਕਾਰਾਂ ਨੂੰ ਇਸਦੇ ਹੱਲ ਦੱਸਦੇ ਹਾਂ, ਪਰ ਕੋਈ ਮੰਨੇ ਤਾਂ ।

ਬਦਲ ਦੇ ਤੌਰ ‘ਤੇ ਪਾਣੀ ਸੰਕਟ ਦੇ ਸਮੁੱਚੇ ਹੱਲ ਲਈ ਕੌਮਾਂਤਰੀ ਸੰਸਥਾਵਾਂ ਕਿੰਨੀਆਂ ਮੱਦਦਗਾਰ ਹੋ ਸਕਦੀਆਂ ਹਨ ? 

ਦੇਖੋ, ਇਸ ਗੱਲ ਦੀ ਉਮੀਦ ਨਾ ਦੇ ਬਰਾਬਰ ਹੈ ਕਿਉਂਕਿ ਭਾਰਤ ਦੇ ਮੁਕਾਬਲੇ ਬਾਕੀ ਦੁਨੀਆ ਦਾ ਪਾਣੀ ਸੰਕਟ ਜਿਆਦਾ ਭਿਆਨਕ ਹੈ, ਖਾਸਕਰ ਮੱਧ ਏਸ਼ੀਆਈ ਅਤੇ ਅਫ਼ਰੀਕੀ ਦੇਸ਼ਾਂ ਦਾ ਉਦਾਹਰਨ ਦੇ ਤੌਰ ‘ਤੇ, ਸੀਰੀਆ ‘ਚ ਕੋਈ ਧਰਮਯੁੱਧ ਨਹੀਂ ਹੋ ਰਿਹਾ, ਸਗੋਂ ਟਰਕੀ ਵੱਲੋਂ ਆਪਣੀ ਇਕਵੇਟਸ ਨਦੀ ਦੇ ਪਾਣੀ ਦੇ ਬਹਾਅ ‘ਤੇ ਬੰਨ੍ਹ ਬਣਾ ਦੇਣ ਨਾਲ ਸੀਰੀਆ ‘ਚ ਜੋ ਪਾਣੀ ਸੰਕਟ ਕਾਇਮ ਹੋਇਆ, ਉਸ ਨਾਲ ਉੱਥੋਂ ਦੀ ਖੇਤੀ ਚੌਪਟ ਹੋ ਗਈ, ਜਦੋਂਕਿ ਉੱਥੋਂ ਦੀ ਖੇਤੀ ਭਾਰਤ ਤੋਂ ਵੀ ਦੋ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਈ ਸੀ ।

ਇਹ ਵਜ੍ਹਾ ਹੈ ਕਿ ਸੀਰੀਆ ਦੇ ਲੋਕਾਂ ਆਪਣਾ ਦੇਸ਼ ਛੱਡ ਕੇ ਲੇਬਨਾਨ, ਟਰਕੀ, ਗਰੀਸ, ਸਵੀਡਨ ਅਤੇ ਜਨਮਨੀ ਵੱਲ ਰੁਖ ਕੀਤਾ ਦੇਖਿਆ ਗਿਆ ਹੈ ਕਿ ਜਰਮਨੀ ਨੇ ਅਜਿਹੇ ਲੋਕਾਂ ਲਈ ਆਪਣੀ ਸਰਹੱਦ ਖੋਲ੍ਹ ਦਿੱਤੀ, ਜਦੋਂ ਕਿ ਅਮਰੀਕਾ ਸਮੱਰਥਕ ਦੇਸ਼ਾਂ ਨੇ ਉਨ੍ਹਾਂ ਲਈ ਆਪਣੇ ਦਰਵਾਜੇ ਬੰਦ ਕਰ ਲਏ, ਜਿਸ ਨਾਲ ਪ੍ਰਭਾਵਿਤ ਲੋਕ ਹੈਰਾਨ ਅਤੇ ਹਮਲਾਵਰ ਹੋਏ ਹਲਾਂਕਿ ਭਾਰਤ ‘ਚ ਵੀ ਪਾਣੀ ਸੰਕਟ ਹੈ ਪਰ ਹਾਲੇ ਅਜਿਹੀ ਸਥਿਤੀ ਨਹੀਂ ਆਈ ਹੈ ਕਿ ਲੋਕ ਦੇਸ਼ ਛੱਡ ਕੇ ਚਲੇ ਜਾਣ ਹਾਂ, ਇੱਥੋਂ ਦੇ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ ਵੱਲ ਰੁਜ਼ਗਾਰ ਲਈ ਪਲਾਇਨ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਸੂਬੇ ‘ਚ ਵੀ ਖੇਤੀ ਸਬੰਧੀ ਪਾਣੀ ਪ੍ਰਬੰਧਨ ਦੀ ਘਾਟ ਹੈ ਜਿਸ ਦਾ ਅਸਰ ਹੋਰ ਰੁਜ਼ਗਾਰਾਂ-ਧੰਦਿਆਂ ‘ਤੇ ਪੈਂਦਾ ਹੈ ਇਸ ਲਈ ਭਾਰਤ ਨੂੰ ਆਪਣੇ ਪਾਣੀ ਸੰਕਟ ਦਾ ਹੱਲ ਖੁਦ ਹੀ ਕਰਨਾ ਹੋਵੇਗਾ ਇਸ ਦਿਸ਼ਾ ‘ਚ ਕਿਸੇ ਵੀ ਵਿਦੇਸ਼ੀ ਸੰਸਥਾ ਦੀ ਲੋੜੀਂਦੀ ਮੱਦਦ ਨਹੀਂ ਮਿਲਣ ਵਾਲੀ ਹੈ ।

ਕੀ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਨਾਲ ਪਾਣੀ ਸੰਕਟ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਦਾ? 

ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦੀ ਮੌਜੂਦਾ ਹਾਲਤ ਬਹੁਤ ਖਤਰਨਾਕ ਹੈ ਇਹ ਸਭ ਦੀ ਸਾਂਝੀ ਸੰਪੱਤੀ ਨੂੰ ਆਪਣੇ ਨਿੱਜੀ ਸਵਾਰਥ ਲਈ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਖੇਡ ਹੈ, ਹੋਰ ਕੁਝ ਨਹੀਂ ਇਸ ਨਾਲ ਪਾਣੀ ਦੇ ਨਿੱਜੀਕਰਨ ਨੂੰ ਉਤਸ਼ਾਹ ਮਿਲੇਗਾ ਜੋ ਅਣਉੱਚਿਤ ਹੋਵੇਗਾ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਦਾ ਆਦਰਸ਼ ਉਦਾਹਰਨ ਰਾਜਤੰਤਰ ‘ਚ ਮਿਲਦਾ ਹੈ ਜਦੋਂ ਰਾਜਾ ਆਪਣੀ ਜ਼ਮੀਨ ਦਿੰਦਾ ਸੀ ਅਤੇ ਜਨਤਾ ਆਪਣੀ ਸਖ਼ਤ ਮਿਹਨਤ ਨਾਲ ਉਸ ਜ਼ਮੀਨ ‘ਤੇ ਤਾਲਾਬ ਪੁੱਟਦੀ ਸੀ, ਛੋਟੇ-ਵੱਡੇ ਖੂਹ, ਡਿੱਗੀਆਂ ਬਣਾਉਂਦੀ ਸੀ ਤਾਂ ਜੋ ਪਾਣੀ ਦੀ ਵਰਤੋਂ ਹੋਵੇ, ਉਸ ਤੋਂ ਦੁਬਾਰਾ ਕੰਮ ਲਿਆ ਜਾਵੇ ਉਦੋਂ ਰਾਜੇ ਅਜਿਹੇ ਕੰਮ ‘ਚ ਸਹਿਯੋਗ ਕਰਨ ਵਾਲੇ ਵਿਅਕਤੀਆਂ ਨੂੰ ਹਲਵਾ ਪੂੜੀ ਅਤੇ ਖੀਰ-ਪੂੜੀਆਂ ਵੀ ਖਵਾਉਂਦਾ ਸੀ ਜਿਸਨੂੰ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ ਇਹੀ ਨਹੀਂ, ਨਿਰਮਾਣ ਕਾਰਜਾਂ ‘ਚ ਲੱਗੇ ਹੋਰ ਜ਼ਰੂਰੀ ਵਰਤੋਂ ਦੇ ਸਾਮਾਨ ਦੀ ਕੀਮਤ ਵੀ ਦਿੱਤੀ ਜਾਂਦੀ ਸੀ ਉਹ ਪਵਿੱਤਰ ਭਾਵਨਾ ਸੀ ਜੋ ਇੱਕ-ਦੂਜੇ ਨੂੰ ਜੋੜੀ ਰੱਖਦੀ ਸੀ, ਪਰ ਉਹ ਨੇਕਨੀਤੀ ਹੁਣ ਕਿੱਥੇ? ਇਸ ਲਈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੀ ਜਗ੍ਹਾ ਸਕਰਾਰ ਨੂੰ ਆਪਣੇ ਸਾਧਨਾਂ ਨਾਲ ਕੰਮ ਕਰਨਾ ਚਾਹੀਦੈ ਕਿਉਂਕਿ ਜਲ ਹੀ ਜੀਵਨ ਹੈ ।

ਤੁਹਾਡੇ ਹਿਸਾਬ ਨਾਲ ਪਾਣੀ ਨੂੰ  ਗੰਧਲਾ ਹੋਣੋਂ ਰੋਕਣ ਲਈ ਕੀ ਕੀਤਾ ਜਾਣਾ ਚਾਹੀਦਾ ? 

ਸਦੀਆਂ ਤੋਂ ਭਾਰਤ ‘ਚ ਪਾਣੀ ਦਾ ਬਹੁਤ ਸਨਮਾਨ  ਕੀਤਾ ਜਾਂਦਾ ਰਿਹਾ ਹੈ ਲੋਕਾਂ ਨੇ ਹਮੇਸ਼ਾਂ ਇਸ ਗੱਲ ਦਾ ਖਿਆਲ ਰੱਖਿਆ ਕਿ ਪਾਣੀ ‘ਚ ਸਾਡੀ ਗੰਦਗੀ ਨਾ ਮਿਲੇ ਕਿਉਂਕਿ ਭਾਰਤੀ ਸੰਸਕ੍ਰਿਤੀ ‘ਚ ਨਦੀਆਂ, ਤਲਾਬ ਅਤੇ ਖੂਹਾਂ ਵੀ ਪੂਜਣਯੋਗ ਹਨ ਮੈਂ ਜਦੋਂ ਗਿਆਰਾਂ ਸਾਲ ਦਾ ਸੀ ਤਾਂ ਆਪਣੀ ਅਨਪੜ੍ਹ ਦਾਦੀ ਦੇ ਨਾਲ ਗੰਗਾ ਇਸ਼ਨਾਨ ਕਰਨ ਲਈ ਗੜ੍ਹਮੁਕਤੇਸ਼ਵਰ ਗਿਆ ਸੀ ਉਦੋਂ ਉਨ੍ਹਾਂ ਨੇ ਝੋਲੇ ‘ਚੋਂ ਕਟੋਰਾ ਕੱਢਿਆ, ਮੇਰੇ ਕੱਪੜੇ ਉਤਾਰੇ ਤੇ ਸਿਰ ‘ਤੇ ਪਾਣੀ ਦੇ ਛੱਟੇ ਮਾਰੇ ਕਿਉਂਕਿ ਪੁਰਾਣੇ ਲੋਕ ਹਮੇਸ਼ਾਂ ਇਸ ਗੱਲ ਨੂੰ ਲੈ ਕੇ ਵੀ ਸੁਚੇਤ ਰਹਿੰਦੇ ਸਨ ਕਿ ਨਦੀਆਂ ‘ਚ ਜਾਂ ਉਸਦੇ ਨੇੜੇ-ਤੇੜਿਓਂ ਕਿਸੇ ਵੀ ਤਰ੍ਹਾਂ ਦੇ ਪਖ਼ਾਨੇ ਆਦਿ ਤੋਂ ਪਰਹੇਜ਼ ਕੀਤਾ ਜਾਵੇ ।

ਵਾਤਾਵਰਨ ਬਚਾਉਣ ਲਈ ਤੁਸੀਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਕੀ ਉਮੀਦ ਰੱਖਦੇ ਹੋ? 

ਸਰਕਾਰ ਨੂੰ ਇਸ ਸਮੇਂ ਵਧਦੇ ਹੜ ਅਤੇ ਸੋਕੇ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਦਿਸ਼ਾ ‘ਚ ਸਾਰਥਿਕ ਪਹਿਲ ਕਰਨੀ ਚਾਹੀਦੀ ਹੈ ਮੇਰੇ ਵਿਚਾਰ ਨਾਲ ਪਾਣੀ ਨੂੰ ਸਿੰਚਾਈ ਕਰਕੇ ਉਸਦੇ ਵਿਕੇਂਦਰੀਕਰਨ ਦਾ ਕੰਮ ਕਰਨਾ ਚਾਹੀਦੈ ਇਸ ਲਈ ਸਿਰਫ਼ ਠੇਕੇਦਾਰੀ ਪ੍ਰਥਾ ‘ਤੇ ਨਿਰਭਰ ਰਹਿਣਾ ਅਤੇ ਪਸੰਦੀਦਾ ਕੰਪਨੀਆਂ ਦੇ ਲਾਭ ਲਈ ਹੀ ਕਾਰਜ ਕਰਨਾ ਸਹੀ ਨਹੀਂ ਹੈ, ਬਲਕਿ ਪੀ ਸਿੰਚਾਈ ਦੀ ਜਰੂਰਤ, ਖਾਸ ਕਰਕੇ ਭੁਗੋਲਿਕ ਹਾਲਾਤਾਂ ਦੇ ਅਨੁਕੂਲ ਡਿਜ਼ਾਇਨ ਅਤੇ ਸਮੁੱਚੀ ਤਕਨੀਕ ਦੀ ਵਰਤੋਂ ਇਸ ਹਿਸਾਬ ਨਾਲ ਕਰਨੀ ਚਾਹੀਦੀ ਹੈ ਜੋ ਸਾਰਿਆਂ ਲਈ ਅਨੁਕੂਲ ਹੋਵੇ, ਜਦੋਂਕਿ ਫਿਲਹਾਲ ਅਜਿਹਾ ਨਹੀਂ ਹੈ ।

ਪਾਣੀ ਦੇ ਸਮੁਦਾਇਕ ਵਿਕੇਂਦਰੀਕਰਨ ‘ਚ ਕੀ ਕਮੀਆਂ ਜਾਂ ਖਾਮੀਆਂ ਹਨ? 

ਜਲ ਦੇ ਸਮੁਦਾਇਕ ਵਿਕੇਂਦਰੀਕਰਨ ਦੇ ਕੰਮਾਂ ਨੂੰ ਸਿਰਫ਼ ਇੰਜੀਨੀਅਰਾਂ ਅਤੇ ਠੇਕੇਦਾਰਾਂ ਦੇ ਹੱਥਾਂ ‘ਚ ਨਹੀਂ ਛੱਡਣਾ ਚਾਹੀਦਾ ਅਜਿਹਾ ਇਸ ਲਈ ਹੋਇਆ ਕਿ ਸਾਡੇ ਆਗੂਆਂ ਨੇ ਕਦੇ ਵੀ ਇਸ ‘ਚ ਆਪਣੀ ਡੂੰਘੀ ਰੁਚੀ ਨਹੀਂ ਦਿਖਾਈ, ਜਿਸ ਨਾਲ ਹਰੇਕ ਖੇਤਰ ‘ਚ ਸਮਾਵੇਸ਼ੀ ਪਾਣੀ ਵਿਕਾਸ ਕਾਰਜ ਸੰਭਵ ਨਹੀਂ ਹੋ ਸਕਿਆ ਇਹੀ ਵਜ੍ਹਾ ਹੈ ਕਿ ਵੱਖ-ਵੱਖ ਯੋਜਨਾਵਾਂ ਦੇ ਜਰੀਏ ਵੱਡੇ-ਵੱਡੇ ਬੰਨ੍ਹ (ਡੈਮ) ਤਾਂ ਬਣਾਏ ਗਏ, ਬਿਜਲੀ ਵੀ ਪੈਦਾ ਕੀਤੀ ਗਈ, ਪੇਸ਼ੇਵਰ ਵਿਕਾਸ ਦੇ ਹੋਰ ਉਪਾਅ ਵੀ ਕੀਤੇ ਗਏ, ਪਰ ਉਸਦਾ ਪੂਰਾ ਲਾਭ ਦੇਸ਼ ਦੇ ਸਾਰੇ ਲੋਕਾਂ ਨੂੰ ਬਰਾਬਰ ਨਹੀਂ ਮਿਲ ਸਕਿਆ ਕਿਉਂਕਿ ਛੋਟੇ-ਛੋਟੇ ਬੰਨ੍ਹ ਨਹੀਂ ਬਣਾਏ ਗਏ ਛੋਟੇ-ਵੱਡੇ ਤਾਲਾਬਾਂ, ਖੂਹਾਂ, ਡਿੱਗੀਆਂ ਦੀ ਸਮੁੱਚੀ ਉਪਲੱਬਧਤਾ ‘ਤੇ ਬਹੁਤ ਘੱਟ ਧਿਆਨ ਦਿੱਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।