ਰੀਓ ਓਲੰਪਿਕ : ਮਹਾਂਕੁੰਭ ਦਾ ਰੰਗਾਰੰਗ ਆਗਾਜ਼, ਅਭਿਨਵ ਬਿੰਦਰਾ ਨੇ ਕੀਤੀ ਭਾਰਤੀ ਦਲ ਦੀ ਪ੍ਰਤੀਨਿਧਤਾ

ਰੀਓ ਡੀ ਜੇਨੇਰੀਓ। ਬ੍ਰਾਜੀਲ ਦੇ ਰੀਓ ‘ਚ ਖੇਡਾਂ ਦੇ ਮਹਾਂਕੁੰਭ ਓਲੰਪਿਕ ਦਾ ਸ਼ੁੱਭ ਆਰੰਭ ਹੋ ਚੁੱਕਿਆ ਹੈ। ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਲਗਭਗ 4 ਵਜੇ ਰੀਓ ਦੇ ਮਾਰਾਕਾਨਾ ਸਟੇਡੀਅਮ ‘ਚ ਸੁੰਦਰ ਸਮਾਰੋਹ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ। ਸਮਾਰੋਹ ‘ਚ ਬ੍ਰਾਜੀਲ ਦੇ ਕਲਾਕਾਰਾਂ ਨੇ ਮਿਊਜਿਕ, ਥ੍ਰੀਡੀ ਇਮੇਜਿੰਗ ਤੇ ਲੇਜਰ ਤਕਨੀਕ ਦੀ ਵਰਤੋਂ ਨਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਸਮਾਰੋਹ ‘ਚ ਛੇ ਹਜ਼ਾਰ ਤੋਂ ਵੱਧ ਵਾਲੰਟੀਅਰਜ਼ ਨੇ ਹਿੱਸਾ ਲਿਆ। ਰੀਓ ਓਲੰਪਿਕ ਦੇ ਮਾਰਚ ਪਾਸਨ ‘ਚ ਗ੍ਰੀਸ ਨੇ ਸਭ ਤੋਂ ਪਹਿਲਾਂ ਐਂਟਰੀ ਕੀਤੀ।
ਸੇਰੇਮਨੀ ‘ਚ 95 ਨੰਬਰ ‘ਤੇ ਭਾਰਤੀ ਦਲ ਆਇਆ। ਭਾਰਤ ਦੀ ਪਰੇਡ ‘ਚ 2008 ਬੀਜਿੰਗ ਓਲੰਪਿਕ ਦੇ ਗੋਲਡ ਮੈਡਲ ਵਿਜੇਤਾ ਨਿਸ਼ਾਨੇਬਾਜ ਅਭਿਨਵ ਬਿੰਦਰਾ ਨੇ ਭਾਰਤੀ ਤਿਰੰਗੇ ਨਾਲ ਭਾਰਤੀ ਦਲ ਦੀ ਅਗਵਾਈ ਕੀਤੀ। ਹਾਲਾਂਕਿ ਹਾਕੀ ਤੇ ਤੀਜਅੰਦਾਜ਼ ਖਿਡਾਰੀਆਂ ਨੇ ਉਦਘਾਟਨ ‘ਚ ਹਿੱਸਾ ਨਹੀਂ ਲਿਆ। 118 ਖਿਡਾਰੀਆਂ ਨਾਲ ਭਾਰਤ ਇਸ ਵਾਰ ਆਪਣੇ ਸਭ ਤੋਂ ਵੱਡੇ ਓਲੰਪਿਕ ਦਲ ਨਾਲ ਦੁਨੀਆ ਦੇ ਇਨ੍ਹਾਂ ਸਭ ਤੋਂ ਵੱਡੇ ਖੇਡ ਮੁਕਾਬਲਿਆਂ ‘ਚ ਹਿੱਸਾ ਲੈ ਰਿਹਾ ਹੈ।

ਇਹ ਵੀ ਪੜ੍ਹੋ : ਭੁੱਖਾ ਨਾ ਸੌਣ ਦਾ ਅਨੋਖਾ ਭਾਰਤੀ ਭੋਜਨ-ਸੱਭਿਆਚਾਰ

ਉਦਘਾਟਨ ਸਮਾਰੋਹ ‘ਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਚੇਅਰਮੈਨ ਥਾਮਸ ਬਾਕ ਨੇ ਕਿਹਾ ਕਿ ਅਸੀਂੀ ਸਾਰੇ ਇਸ ਪਲ ਦੀ ਉਡੀਕ ਕਰ ਰਹੇ ਸਾਂ। ਸਾਰੇ ਬ੍ਰਾਜੀਲ ਵਾਸੀਆਂ ਨੂੰ ਇਸ ਰਾਤ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਡਾਂ ਦੇ ਆਯੋਜਨ ਲਈ ਬ੍ਰਾਜੀਲ ਦੀ ਜੰਮ ਕੇ ਸ਼ਲਾਘਾ ਵੀ ਕੀਤੀ।
ਉਧਰ, ਰੀਓ 2016 ਆਯੋਜਨ ਕਮੇਟੀ ਦੇ ਚੇਅਰਮੈਨ ਕਾਰਲੋਸ ਆਰਥਰ ਨੁਜਮਨ ਨੇ ਖੇਡਾਂ ਦੇ ਮਹਾਂਕੁੰਭ ‘ਚ ਹਿੱਸਾ ਲੈਣ ਆਏ ਖਿਡਾਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਓਲਪਿਕ ਦਾ ਸੁਪਨਾ ਹੁਣ ਇੱਕ ਅਦਭੁਤ ਅਸਲੀਅਤ ਹੈ। ਬ੍ਰਾਜੀਲ ਖੁੱਲ੍ਹੀਆਂ ਬਾਹਾਂ ਨਾਲ ਪੂਰੀ ਦੁਨੀਆ ਦਾ ਸਵਾਗਤ ਕਰਦਾ ਹੈ।