ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ

Revolutionary, Day, Red, Beetles

ਹਰਪ੍ਰੀਤ ਸਿੰਘ ਬਰਾੜ                  

1857 ਦੇ ਦੇਸ਼ ਲਈ ਹੋਏ ਬਲਿਦਾਨਾਂ ਦੀ ਪਰੰਪਰਾ ‘ਚ 8 ਫਰਵਰੀ 1883 ਨੂੰ ਭਾਰਤ ਮਾਂ ਦਾ ਇੱਕ ਪੁੱਤਰ ਅੰਮ੍ਰਿਤਸਰ ‘ਚ ਪੈਦਾ ਹੋਇਆ ਮਾਂ ਮੰਤੋ ਦੇਵੀ ਤੇ ਪਿਤਾ ਡਾ. ਦਿੱਤਾ ਮੱਲ ਦੇ ਪੁੱਤਰ ਮਦਨ ਭਾਰਤ ਮਾਂ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਲਈ ਲੰਡਨ ਜਾ ਕੇ ਸ਼ਹਾਦਤ ਦਾ ਜਾਮ ਪੀਤਾ ਮਦਨ ਲਾਲ ਦੇ ਪਿਤਾ ਤਾਂ ਅੰਗਰੇਜ਼ ਭਗਤ ਸਨ ਪਰ ਮਦਨ ਰਾਸ਼ਟਰ ਭਗਤੀ ਨਾਲ ਭਰੇ ਹੋਏ ਬਚਪਨ ਤੋਂ ਹੀ ਅੰਗਰੇਜ਼ੀ ਹਕੂਮਤ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਭਾਰਤਵਾਸੀਆਂ ਦੇ ਹੋ ਰਹੇ ਅਪਮਾਨ ਨੂੰ ਨਹੀਂ ਸਹਿ ਪਾ ਰਹੇ ਸਨ ਪਿਤਾ ਦੀ ਜਾਇਦਾਦ ਤੋਂ ਮੂੰਹ ਮੋੜ ਕੇ ਇੰਜੀਨੀਅਰ ਬਣਨ ਲਈ 26 ਮਈ 1906 ਨੂੰ ਮੈਸੀਡੋਨੀਆ ਨਾਮਕ ਸਮੁੰਦਰੀ ਜਹਾਜ਼ ਰਾਹੀਂ ਮੁੰਬਈ ਤੋਂ ਇੰਗਲੈਂਡ ਲਈ ਰਵਾਨਾ ਹੋਏ ਉਸ ਤੋਂ ਬਾਅਦ ਮਦਨ ਭਾਰਤ ਤਾਂ ਕਦੇ ਵਾਪਸ ਨਹੀਂ ਆਏ, ਪਰ ਉਨ੍ਹਾਂ ਦੀ ਵੀਰਤਾ ਤੇ ਬਹਾਦਰੀ ਦੀਆਂ ਗੱਲਾਂ ਵਿਸ਼ਵ ਭਰ ‘ਚ ਫੈਲ ਗਈਆਂ।

ਲੰਡਨ ਪਹੁੰਚਦਿਆਂ ਹੀ ਸੰਯੋਗ ਨਾਲ ਮਦਨ ਦੀ ਵੀਰ ਸਾਵਰਕਰ ਨਾਲ ਮੁਲਾਕਾਤ ਹੋ ਗਈ ਤੇ ਕ੍ਰਾਂਤੀ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ ਸ਼ੁਰੂ ਹੋ ਗਿਆ 1907 ‘ਚ ਇੰਡੀਆ ਹਾਊਸ ‘ਚ ਮਦਨ ਲਾਲ ਪਹਿਲੀ ਵਾਰ ਪਹੁੰਚੇ ਤਾਂ ਉੱਥੇ ਵੀਰ ਸਾਵਰਕਰ ਦਾ ਭਾਸ਼ਣ ਚੱਲ ਰਿਹਾ ਸੀ ਉਸੇ ਪਲ ਤੋਂ ਹੀ ਮਦਨ ਨੇ ਸਾਵਰਕਰ ਨੂੰ ਕ੍ਰਾਂਤੀਕਾਰੀ ਗੁਰੂ ਅਤੇ ਰਾਸ਼ਟਰ ਨੂੰ ਆਪਣਾ ਪਹਿਲਾ ਦੇਸ਼ ਸਵੀਕਾਰ ਕਰ ਲਿਆ 10 ਮਈ 1907 ਨੂੰ ਅੰਗਰੇਜਾਂ ਨੇ 1857 ਦੀ ਕ੍ਰਾਂਤੀ ਨੂੰ ਗਦਰ ਕਹਿ ਕੇ ਉਨ੍ਹਾਂ ਸਾਰਿਆਂ ਦਾ ਮਜ਼ਾਕ ਉਡਾਇਆ ਜੋ ਇਸ ਕ੍ਰਾਂਤੀ ਦੇ ਮੁੱਢ ਸਨ ਅਤੇ ਜੋ ਰਾਸ਼ਟਰ ਦੀ ਅਜ਼ਾਦੀ ਦੀ ਨੀਂਹ ਦੇ ਪੱਥਰ ਬਣ ਕੇ ਇਤਿਹਾਸ ‘ਚ ਕਦੇ ਨਾ ਮਿਟਣ ਵਾਲੀ ਛਾਪ ਛੱਡ ਗਏ ਇੰਡੀਆ ਹਾਊਸ ਦੇ ਜਾਗਰੂਕ ਦੇਸ਼ਭਗਤ ਨੌਜਵਾਨਾਂ ਦਾ ਖੂਨ ਖੌਲ ਉੱਠਿਆ ਆਖਿਰ 1908 ‘ਚ ਇੰਡੀਆ ਹਾਊਸ ‘ਚ 1857 ਦੀ ਕ੍ਰਾਂਤੀ ਦੀ ਵਰ੍ਹੇਗੰਢ ਮਨਾ ਕੇ ਭਾਰਤੀ ਵਿਦਿਆਰਥੀਆਂ ਨੇ ਸਹੁੰ ਖਾਧੀ ਕਿ ਉਹ ਭਾਰਤ ਦੀ ਆਜਾਦੀ ਲਈ ਦ੍ਰਿ੍ਰੜ੍ਹ ਸੰਕਲਪ ਲੈਂਦੇ ਹਨ ਤੇ ਮਿਲ ਕੇ ਦੇਸ਼ ਦੀ ਆਜਾਦੀ ਲਈ ਕੰਮ ਕਰਨਗੇ ਸਮਾਗਮ ਦੇ ਅਗਲੇ ਹੀ ਦਿਨ ਸਾਰੇ ਵਿਦਿਆਰਥੀ 1857 ਦੇ ਬਿੱਲੇ ਲਾ ਕੇ ਆਪਣੀਆਂ ਕਲਾਸਾਂ ‘ਚ ਗਏ?

ਮਦਨ ਲਾਲ ਤੇ ਹੋਰ ਭਾਰਤੀ ਵਿਦਿਆਰਥੀ ਇਹ ਚਰਚਾ ਕਰਦੇ ਰਹਿੰਦੇ ਸਨ ਕਿ ਕਰਜਨ ਵਾਇਲੀ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਦਾ ਹੈ ਤੇ ਅਪਮਾਨ ਕਰਕੇ ਪ੍ਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ ਇੰਡੀਆ ਹਾਊਸ ‘ਚ ਮਦਨ ਅਤੇ ਸਾਵਰਕਰ ਬਹੁਤ ਵਾਰ ਮਿਲਦੇ ਸਨ, ਦੇਸ਼ ਅਜ਼ਾਦ ਕਿਵੇਂ ਹੋਵੇ ਇਸ ਬਾਰੇ ਚਰਚਾ ਕਰਦੇ ਰਹਿੰਦੇ ਸਨ ਦੋਨੋਂ ਮਿਲ ਕੇ ਭਵਿੱਖ ਦੀ ਯੋਜਨਾ ਬਣਾਉਣ ਲੱਗੇ ਮਦਨ ਲਾਲ ਢੀਂਗਰਾ ਨੂੰ ਆਪਣੇ ਪਿਤਾ ਦੇ ਅੰਗਰੇਜਾਂ ਦੇ ਸੰਪਰਕ ‘ਚ ਹੋਣ ਦਾ ਉਹ ਲਾਭ ਮਿਲਿਆ ਜੋ ਉਨ੍ਹਾਂ ਨੂੰ ਕਰਜਨ ਵਾਇਲੀ ਦੇ ਨਜਦੀਕ ਲੈ ਗਿਆ।

ਆਪਣੇ ਸਾਥੀਆਂ ਦੀ ਜਾਣਕਾਰੀ ‘ਚ ਰਹਿੰਦੇ ਹੋਏ ਕਰਜਨ ਵਾਇਲੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਵੀ ਢੀਂਗਰਾ ਮੈਂਬਰ ਬਣ ਗਿਆ ਤੇ ਇੱਕ ਦਿਨ ਭਾਰਤੀ ਸੰਤਾਨ ਦਾ ਅਪਮਾਨ ਕਰਨ ਵਾਲੇ ਵਾਇਲੀ ਤੋਂ ਬਦਲਾ ਲੈਣ ਦੇ ਇਰਾਦੇ ਨਾਲ ਢੀਂਗਰਾ ਲੰਡਨ ਦੇ ਇੰਪੀਅਰ ਇੰਸਟੀਚਿਊਟ ਦੇ ਜਹਾਂਗੀਰ ਹਾਲ ਦੇ ਪ੍ਰੋਗਰਾਮ ‘ਚ ਪਹੁੰਚ ਗਿਆ ਜਿੱਥੇ ਕਰਜਨ ਵਾਇਲੀ ਵੀ ਮੁੱਖ ਮਹਿਮਾਨ ਦੇ ਤੌਰ ‘ਤੇ ਪੰਹੁਚਿਆ ਸੀ 1 ਜੁਲਾਈ 1909 ਨੂੰ ਮਦਨ ਲਾਲ ਨੇ ਰਾਤ ਲਗਭਗ 10 ਵਜੇ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦੇ ਪ੍ਰੋਗਰਾਮ ‘ਚ ਪੰਹੁਚ ਕੇ ਬਹੁਤ ਨਜਦੀਕ ਤੋਂ ਵਾਇਲੀ ‘ਤੇ ਗੋਲੀ ਚਲਾ ਦਿੱਤੀ ਤੇ ਉਹ ਉੱਥੇ ਹੀ ਢੇਰੀ ਹੋ ਗਿਆ ਮਦਨ ਲਾਲ ਢੀਂਗਰਾ ਓਥੇ ਬੇਖੌਫ ਖੜ੍ਹਾ ਰਿਹਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਲੰਡਨ ਕੰਬ ਉੱੱਠਿਆ ਬ੍ਰਿਟਿਸ਼ ਸਾਮਰਾਜਵਾਦੀ ਬੁਰੀ ਤਰ੍ਹਾਂ ਕੰਬ ਰਹੇ ਸਨ, ਪਰ ਦੁਨੀਆਂ ‘ਚ ਤੇ ਖਾਸਕਰ ਭਾਰਤ ‘ਚ ਇਸ ਕ੍ਰਾਂਤੀ ਨੇ ਇੱਕ ਨਵੀਂ ਊਰਜਾ ਨੂੰ ਜਨਮ ਦਿੱਤਾ ਹੈਰਾਨੀ ਇਹ ਹੈ ਕਿ ਪੁੱਤਰ ਦੀ ਕੁਰਬਾਨੀ ਵੀ ਮਦਨ ਦੇ ਪਿਤਾ ਦਾ ਮਨ ਨਹੀਂ ਬਦਲ ਸਕੀ ਤੇ ਉਸ ਨੇ ਅੰਗਰੇਜ਼ ਸਰਕਾਰ ਨੂੰ ਇਹ ਵਿਸ਼ਵਾਸ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਪਰਿਵਾਰ ਅਜੇ ਵੀ ਅੰਗਰੇਜੀ ਹਕੂਮਤ ਪ੍ਰਤੀ ਪਹਿਲਾਂ ਵਾਂਗ ਪੂਰੀ ਤਰ੍ਹਾਂ ਵਫਾਦਾਰ ਹੈ ਮਦਨ ਵੀ ਭਾਰਤ ਮਾਂ ਦਾ ਫੌਲਾਦੀ ਪੁੱਤਰ ਸੀ ਜਦੋਂ ਉਸਨੂੰ ਪਤਾ ਲੱਗਾ ਕਿ ਉਸ ਦਾ ਪਿਤਾ ਗੁਪਤ ਤਰੀਕੇ ਨਾਲ ਕਿਸੇ ਵਕੀਲ ਨੂੰ ਪੈਸੇ ਭੇਜ ਕੇ ਉਸਦੇ ਕੇਸ ‘ਚ ਪੈਰਵੀ ਕਰਨ ਲਈ ਮੱਦਦ ਕਰ ਰਿਹਾ ਹੈ ਤਾਂ ਇਸ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਅੰਗਰੇਜ਼ ਸਰਕਾਰ ਦਾ ਪੈਸਾ ਉਹ ਆਪਣੇ ਲਈ ਸਵੀਕਾਰ ਨਹੀਂ ਕਰੇਗਾ।

10 ਜੁਲਾਈ 1909 ਨੂੰ ਬ੍ਰਿਟਿਸ਼ ਜੱਜ ਹੈਰਿਸ ਸਮਿੱਥ ਨੇ ਮਦਨ ਤੋਂ ਪੁੱਛਿਆ ਕਿ ਕੀ ਉਹ ਕੋਈ ਬਿਆਨ ਦੇਣਾ ਚਾਹੁੰਦਾ ਹੈ ਤਾਂ ਜੋ ਕੁਝ ਮਦਨ ਨੇ ਕਿਹਾ ਕਿ ਉਸਦੇ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਚਰਚਿਲ ਨੇ ਵੀ ਇਹ ਕਿਹਾ ਸੀ ਕਿ ਦੇਸ਼ਭਗਤੀ ਦੇ ਨਾਂਅ ‘ਤੇ ਇਹ ਜ਼ਜ਼ਬਾ ਸਭ ਤੋਂ ਉੱਪਰ ਹੈ।

ਸਜ਼ਾ ਦੇ ਐਲਾਨ ਤੋਂ ਬਾਅਦ ਹੀ ਅੰਗਰੇਜ਼ ਅਦਾਲਤ ਨੇ 17 ਅਗਸਤ 1909 ਮਦਨ ਲਾਲ ਢੀਂਗਰਾ ਦੀ ਫਾਂਸੀ ਦੀ ਸਜ਼ਾ ਦਾ ਦਿਨ ਤੈਅ ਕਰ ਦਿੱਤਾ ਮਦਨ ਮੁਸਕੁਰਾਇਆ ਉਸਦੀ ਇਸ ਮੁਸਕਾਨ ‘ਚ ਆਜਾਦ ਭਾਰਤ ਦੀ ਝਲਕ ਸਾਫ ਨਜ਼ਰ ਆ ਰਹੀ ਸੀ ਅੱਜ ਮਦਨ ਲਾਲ ਢੀਂਗਰਾ ਦੇ ਬਲਿਦਾਨ ਦਿਵਸ ‘ਤੇ ਦੋ ਫੁੱਲ ਉਸਦੀ ਯਾਦ ‘ਚ ਭੇਂਟ ਕਰਕੇ ਮੈਂ ਆਪਣੇ ਭਾਰਤ ਵਾਸੀ ਹੋਣ ਦਾ ਫਰਜ ਪੂਰਾ ਕਰਦਾ ਹਾਂ।

ਸਾਬਕਾ ਡੀ ਓ ,174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।