ਰਿਸਰਚ ਸੈਕਟਰ: ਰੁਜ਼ਗਾਰ ਲਈ ਚੰਗਾ ਜ਼ਰੀਆ

ਗਿਆਨ ਸਟਰੀਮ ਤੋਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਸਾਹਮਣੇ ਇੱਕ ਤੇਜ਼ੀ ਨਾਲ Àੁੱਭਰਦਾ ਹੋਇਆ ਖੇਤਰ ਹੈ, ਬਾਇਓਇਨਫਾਰਮੈਟਿਕਸ ਵਿਦਿਆਰਥੀ ਦੀ ਵਿਗਿਆਨ ਦੀ ਪੜ੍ਹਾਈ ਦੇ ਨਾਲ ਹੀ ਜੇਕਰ ਖੋਜ (ਰਿਸਰਚ) ਵਿਚ ਰੂਚੀ ਹੋਵੇ, ਤਾਂ ਇਹ ਖੇਤਰ ਉਨ੍ਹਾਂ ਲਈ ਬਹੁਤ ਬਿਹਤਰ ਸਾਬਤ ਹੋ ਸਕਦਾ ਹੈ ਕੈਰੀਅਰ ਦੇ ਤੌਰ ‘ਤੇ ਬਾਇਓਇਨਫਾਰਮੈਟਿਕਸ ਦੇ ਅਨੇਕਾਂ ਮੌਕਿਆਂ ‘ਤੇ ਇੱਕ ਨਜ਼ਰ
ਮੈਡੀਕਲ ਸਾਇੰਸ ਵਿਚ ਵਿਕਾਸ ਕਾਰਨ ਬਾਇਓਇਨਫਾਰਮੇਟਿਕਸ ਪ੍ਰਤੀ ਨੌਜਵਾਨਾਂ ਦੀ ਰੂਚੀ ਵਧਦੀ ਜਾ ਰਹੀ ਹੈ ਬਾਇਓਇਨਫਾਰਮੈਟਿਕਸ ਇਨਫਾਰਮੇਸ਼ਨ ਟੈਕਨਾਲੋਜੀ ਅਤੇ ਬਾਇਓਟੈਕਨਾਲੋਜੀ ਨਾਲ ਮਿਲ ਕੇ ਬਣਿਆ ਹੈ ਇਨ੍ਹੀਂ ਦਿਨੀਂ ਬਾਇਓਇਨਫਾਰਮੈਟਿਕਸ ਦੀ ਵਰਤੋਂ ਮਾੱਲੀਕਿਊਲਰ ਬਾਇਓਲੋਜੀ ਦੇ ਖੇਤਰ ‘ਚ ਖਾਸ ਤੌਰ ‘ਤੇ ਕੀਤੀ ਜਾਂਦੀ ਹੈ ਇਹ ਇੱਕ ਸਪੈਸ਼ਲਾਈਜਡ ਖੇਤਰ ਹੈ ਮਾਹਿਰਾਂ ਦੀ ਮੰਨੀਏ, ਤਾਂ ਇਨ੍ਹੀਂ ਦਿਨੀਂ ਬਾਇਓਇਨ- ਫਾਰਮੈਟਿਕਸ ਮਾਹਿਰਾਂ ਦੀ ਮੰਗ ਸਪਲਾਈ ਨਾਲੋਂ ਕਿਤੇ ਜ਼ਿਆਦਾ ਹੈ Research Sector

Research Sector : ਕਿਹੋ ਜਿਹਾ ਹੈ ਕੰਮ

ਇਸ ਖੇਤਰ ਨਾਲ ਜੁੜੇ ਪੇਸ਼ੇਵਰ ਕੰਪਿਊਟਰ ਟੈਕਨਾਲੋਜੀ ਦੇ ਜ਼ਰੀਏ ਬਾਇਓਲੋਜੀਕਲ ਡਾਟਾ ਦਾ ਸੁਪਰਵਿਜ਼ਨ ਅਤੇ ਵਿਸ਼ਲੇਸ਼ਣ ਕਰਦੇ ਹਨ ਨਾਲ ਹੀ, ਇਨ੍ਹਾਂ ਦਾ ਕੰਮ ਡਾਟਾ ਸਟੋਰੇਜ ਕਰਨ ਦੇ ਨਾਲ-ਨਾਲ ਇਕੱਠੇ ਕੀਤੇ ਗਏ ਬਾਇਓਲੋਜੀਕਲ ਡਾਟਾ ਨੂੰ ਇੱਕ-ਦੂਜੇ ਨਾਲ ਮਿਲਾਉਣਾ ਵੀ ਹੁੰਦਾ ਹੈ ਇਨ੍ਹੀਂ ਦਿਨੀਂ ਬਾਇਓਇਨਫਾਰਮੈਟਿਕਸ ਦੀ ਵਰਤੋਂ ਖੋਜ ਦੇ ਖੇਤਰ ਵਿਚ ਬਹੁਤ ਹੋ ਰਹੀ ਹੈ ਇਸ ਖੇਤਰ ਨਾਲ ਜੁੜੇ ਲੋਕਾਂ ਲਈ ਹਿਊਮਨ ਹੈਲਥ, ਐਗਰੀਕਲਚਰਲ, ਇਨਵਾਇਰਮੈਂਟ ਅਤੇ ਊਰਜਾ ਦੇ ਖੇਤਰ ‘ਚ ਕੰਮ ਕਰਨ ਦਾ ਵੀ ਭਰਪੂਰ ਮੌਕਾ ਹੁੰਦਾ ਹੈ ਬਾਇਓਮਾੱਲੀਕਿਊਲਰ ਦੇ ਖੇਤਰ ਵਿਚ ਬਾਇਓਇਨਫਾਰਮੈਟਿਕਸ ਦੀ ਵਰਤੋਂ ਦਵਾਈਆਂ ਦੀ ਕੁਆਲਿਟੀ ਸੁਧਾਰਨ ਲਈ ਕੀਤੀ ਜਾਂਦੀ ਹੈ

ਯੋਗਤਾ

ਵਿਗਿਆਨ ਵਿਸ਼ੇ ਨਾਲ 12ਵੀਂ ਪਾਸ ਕਰਨ ਵਾਲੇ ਵਿਦਿਆਰਥੀ ਬਾਇਓਇਨਫਾਰਮੈਟਿਕਸ ਖੇਤਰ ‘ਚ ਦਾਖਲਾ ਲੈ ਸਕਦੇ ਹਨ ਜੇਕਰ ਇਸ ਵਿਸ਼ੇ ‘ਚ ਆਪਣੀਆਂ ਖੋਜ ਸਮਰੱਥਾਵਾਂ ਨੂੰ ਹੋਰ ਬਿਹਤਰ ਕਰਨਾ ਚਾਹੁੰਦੇ ਹਨ ਤਾਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ‘ਚ ਮਾੱਲੀਕਿਊਲਰ ਬਾਇਓਲੋਜੀ, ਜੈਨੇਟਿਕਸ, ਮਾਇਕ੍ਰੋਬਾਇਓਲੋਜੀ, ਕੈਮਿਸਟਰੀ, ਫਾਰਮੇਸੀ, ਵੈਟਰਨਰੀ ਸਾਇੰਸ, ਫਿਜਿਕਸ ਅਤੇ ਗਣਿੱਤ ਵਰਗੇ ਵਿਸ਼ੇ ਜਰੂਰ ਹੋਣੇ ਚਾਹੀਦੇ ਹਨ

ਰੁਜ਼ਗਾਰ ਦਾ ਖੇਤਰ

ਇਨ੍ਹੀਂ ਦਿਨੀਂ ਹਰ ਖੇਤਰ ਵਿਚ ਤਕਨੀਕ ਦੀ ਵਰਤੋਂ ਹੋ ਰਹੀ ਹੈ ਵਿਗਿਆਨ ਦਾ ਖੇਤਰ ਇਸ ‘ਚ ਸਭ ਤੋਂ ਅੱਗੇ ਹੈ ਇਸ ਲਈ ਬਾਇਓਇਨ- ਫਾਰਮੈਟਿਕਸ ਨਾਲ ਜੁੜੇ ਲੋਕਾਂ ਦੀ ਮੰਗ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਧ ਰਹੀ ਹੈ ਖਾਸ ਕਰਕੇ ਜੀਵੀਕੇ ਬਾਇਓਸਾਇੰਸੇਜ਼,  ਐਸਟ੍ਰਾਜੇਨੇਕਾ, ਡਾ. ਰੱੇਡੀ ਲੈਬੋਰੇਟ੍ਰੀਜ, ਇਨਜੇਨੋਵਿਸ,  ਜੂਬੀਲੈਂਟ ਬਾਇਓਸੈਂਸ, ਲੈਂਡਸਕਾਈ ਸਾਲਿਊਸ਼ੰਸ ਵਰਗੀਆਂ ਵੱਡੀਆਂ ਕੰਪਨੀਆਂ ਹਨ, ਜੋ ਵਧੀਆ ਮੌਕੇ ਮੁਹੱਈਆ ਕਰਵਾ ਰਹੀਆਂ ਹਨ ਇਸ ਖੇਤਰ ਵਿਚ ਸਰਕਾਰੀ ਅਤੇ ਨਿੱਜੀ ਮੈਡੀਕਲ ਸੰਸਥਾਨ, ਹਸਪਤਾਲ ਆਦਿ ‘ਚ ਖੋਜ ਕਾਰਜਾਂ ਲਈ ਬਾਇਓਇਨਫਾਰਮੈਟਿਕਸ ਦੇ ਖੇਤਰ ਨਾਲ ਜੁੜੇ ਪੇਸ਼ੇਵਰਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਪਰ ਬਾਇਓਇਨਫਾਰਮੈਟਿਕਸ ਨਾਲ ਜੁੜੇ ਲੋਕਾਂ ਲਈ ਫਾਰਮਾਸਿਊਟੀਕਲ ਉਦਯੋਗ ਰੁਜ਼ਗਾਰ ਦਾ ਸਭ ਤੋਂ ਵੱਡਾ ਖੇਤਰ ਹੈ ਇਸ ਖੇਤਰ ਨਾਲ ਜੁੜੇ ਪੇਸ਼ੇਵਰ ਕੁਝ ਖਾਸ ਖੇਤਰਾਂ ‘ਚ ਆਪਣਾ ਬਿਹਤਰੀਨ ਕੈਰੀਅਰ ਬਣਾ ਸਕਦੇ ਹਨ ਜਿਵੇਂ ਸੀਕਵੈਂਸ, ਅਸੈਂਬਲਿੰਗ, ਸੀਕਵੈਂਸ ਐਨਾਲਸਿਸ, ਪ੍ਰੋਟੇਓਮਿਕਸ, ਫਾਰਮਾਕੋਜੇਨੋਮਿਕਸ, ਫਾਰਮਾਕੋਲੋਜੀ, ਕਨੀਨਿਕਲ ਫਾਰਮਾਕੋਲੋਜਿਸਟ, ਇਨਫਾਰਮੈਟਿਕ ਡਿਵੈਲਪਮੈਂਟ, ਕੰਪਿਊਟੇਸ਼ਨਲ ਕੈਮਿਸਟਰੀ, ਬਾਇਓਐਨਾਲਿਟਿਕਸ ਐਨਾਲਿਟਿਕਸ ਆਦਿ।

ਜ਼ਰੂਰੀ ਵਿਸ਼ੇਸ਼ਤਾਵਾਂ

ਦਰਅਸਲ, ਬਾਇਓਇਨਫਾਰਮੈਟਿਕਸ ਦਾ ਖੇਤਰ ਖੋਜ ਨਾਲ ਜੁੜਿਆ ਹੋਇਆ ਹੈ ਇਸ ਲਈ ਇਸ   ਖੇਤਰ ‘ਚ ਕਦਮ ਰੱਖਣ ਵਾਲੇ ਵਿਦਿਆਰਥੀਆਂ ਦਾ ਜਗਿਆਸੂ ਸੁਭਾਅ ਦਾ ਹੋਣ ਦੇ ਨਾਲ-ਨਾਲ ਉਨ੍ਹਾਂ ‘ਚ ਆਬਜ਼ਰਵੇਸ਼ਨ ਸਕਿੱਲ ਹੋਣਾ ਵੀ ਜ਼ਰੂਰੀ ਹੈ ਇਸ ਖੇਤਰ ਵਿਚ ਸਫ਼ਲ ਹੋਣ ਲਈ ਟੀਮ ਭਾਵਨਾ ਦਾ ਹੋਣਾ ਵੀ ਜ਼ਰੂਰੀ ਹੈ
ਤਨਖ਼ਾਹ
ਬਾਇਓਇਨਫਾਰਮੈਟਿਕਸ ‘ਚ ਪੋਸਟ ਗ੍ਰੈਜੂਏਟ ਦੀ ਡਿਗਰੀ ਵਾਲੇ ਵਿਦਿਆਰਥੀਆਂ ਨੂੰ
ਸ਼ੁਰੂਆਤ ‘ਚ 12 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲ ਸਕਦੇ ਹਨ ਸਰਕਾਰੀ ਖੋਜ ਸੰਸਥਾਵਾਂ ਤੋਂ ਕੰਮ ਦੀ ਸ਼ੁਰੂਆਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਰੂਆਤੀ ਦੌਰ ‘ਚ ਥੋੜ੍ਹੀ ਘੱਟ ਤਨਖ਼ਾਹ ਨਾਲ ਸੰਤੁਸ਼ਟ ਹੋਣਾ ਪੈਂਦਾ ਹੈ ਪਰ ਉਨ੍ਹਾਂ ਨੂੰ ਅਲੱਗ ਤੋਂ ਵੀ ਕਈ ਤਰ੍ਹਾਂ ਦੇ ਭੱਤੇ ਮਿਲਦੇ ਹਨ ਆਮ ਤੌਰ ‘ਤੇ ਐਮਐਨਸੀ ਵਿਚ ਇਸ ਖੇਤਰ ਨਾਲ ਜੁੜੇ ਲੋਕਾਂ ਨੂੰ ਵਧੀਆ ਤਨਖ਼ਾਹ ਮਿਲਦੀ ਹੈ

ਮੁੱਖ ਸੰਸਥਾਨ

ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ
ਜਾਮੀਆ ਮੀਲੀਆ ਇਸਲਾਮੀਆ, ਯੂਨੀਵਰਸਿਟੀ, ਨਵੀਂ ਦਿੱਲੀ
ਬੰਬਈ ਯੂਨੀਵਰਸਿਟੀ, ਮੁੰਬਈ
ਕਲਕੱਤਾ ਯੂਨੀਵਰਸਿਟੀ, ਕਲਕੱਤਾ
ਹੈਦਰਾਬਾਦ ਯੂਨੀਵਰਸਿਟੀ, ਹੈਦਰਾਬਾਦ

ਫੋਟੋਗ੍ਰਾਫ਼ੀ

ਫ੍ਰੀਲਾਂਸਿੰਗ ਦੇ ਨਜ਼ਰੀਏ ਨਾਲ ਫੋਟੋਗ੍ਰਾਫੀ ‘ਚ ਕਈ ਤਰ੍ਹਾਂ ਦੇ ਮੌਕੇ ਮੁਹੱਈਆ ਹਨ ਤੁਸੀਂ ਪੱਤਰ-ਪੱਤਰਿਕਾ ਦੀ ਲੋੜ ਅਨੁਸਾਰ ਫੋਟੋਗ੍ਰਾਫ ਮੁਹੱਈਆ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਅਨੇਕਾਂ ਪ੍ਰੋਗਰਾਮਾਂ ਜਿਵੇਂ ਵਿਆਹ, ਸਾਲਾਨਾ ਪ੍ਰੋਗਰਾਮ, ਫੈਸ਼ਨ ਸ਼ੋਅ, ਪ੍ਰੋਡਕਟ ਲਾਂਚਿੰਗ ਆਦਿ ਲਈ ਵੀ ਤੁਸੀਂ ਫੋਟੋਗਾ੍ਰਫੀ ਕਰ ਸਕਦੇ ਹੋ ਅੱਜ-ਕੱਲ੍ਹ ਪੋਰਟਫੋਲੀਓ ਬਣਾਉਣ ‘ਚ ਵੀ ਚੰਗੀ ਆਮਦਨੀ ਹੋਣ ਲੱਗੀ ਹੈ ਸਟਿੱਲ ਫੋਟੋਗ੍ਰਾਫੀ ਤੋਂ ਇਲਾਵਾ ਵੀਡੀਓ ਫੋਟੋਗ੍ਰਾਫੀ ਨਾਲ ਵੀ ਤੁਹਾਡੀ ਫ੍ਰੀਲਾਂਸਿੰਗ ਨੂੰ ਬਹੁਤ ਮੱਦਦ ਮਿਲ ਸਕਦੀ ਹੈ

ਟੀਚਿੰਗ

ਬੱਚਿਆਂ ਨੂੰ ਪੜ੍ਹਾਉਣਾ ਇੱਕ ਅਜਿਹਾ ਕੰਮ ਹੈ, ਜਿਸਨੂੰ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਜਿਹੋ-ਜਿਹੀ ਸਿੱਖਿਆ ਯੋਗਤਾ ਤੁਹਾਡੀ ਹੋਵੇ, ਉਸੇ ਅਨੁਸਾਰ ਤੁਸੀਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਸਕਦੇ ਹਨ ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿਚ ਟੀਚਿੰਗ ‘ਚ ਫ੍ਰੀਲਾਂਸਿੰਗ ਕਰਕੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ ਸਾਇੰਸ, ਕਾਮਰਸ, ਗਣਿੱਤ, ਅੰਗਰੇਜੀ ਆਦਿ ਦੇ ਅਧਿਆਪਕਾਂ ਦੀ ਬਹੁਤ ਮੰਗ ਹੁੰਦੀ ਹੈ ਫ੍ਰੀਲਾਂਸਿੰਗ ਕਰਦੇ-ਕਰਦੇ ਤੁਸੀਂ ਖੁਦ ਦਾ ਕੋਚਿੰਗ ਇੰਸਟੀਚਿਊਟ ਵੀ ਖੋਲ੍ਹ ਸਕਦੇ ਹੋ

ਰਾਈਟਿੰਗ

ਜੇਕਰ ਤੁਸੀਂ ਲਿਖਣ ਦੀ ਇੱਛਾ ਰੱਖਦੇ ਹੋ ਅਤੇ ਇਸਦਾ ਸੁਭਾਵਿਕ ਰੁਝਾਨ ਤੁਹਾਡੇ ਅੰਦਰ ਹੈ, ਤਾਂ ਤੁਸੀਂ ਘਰ ਬੈਠੇ ਹੀ ਅਨੇਕਾਂ ਪੱਤਰ-ਪੱਤ੍ਰਿਕਾਵਾਂ ਅਤੇ ਵੈਬਸਾਈਟਾਂ ਲਈ ਲੇਖਣ ਸਬੰਧੀ ਕੰਮ ਕਰ ਸਕਦੇ ਹੋ ਥੋੜ੍ਹਾ ਤਜ਼ਰਬਾ ਹੋਣ ਜਾਣ ‘ਤੇ ਤੁਸੀਂ ਕਿਤਾਬਾਂ ਜਾਂ ਨਾਵਲ ਵੀ ਲਿਖ ਸਕਦੇ ਹੋ ਇੰਨਾ ਹੀ ਨਹੀਂ, ਤੁਹਾਨੂੰ ਟੀ.ਵੀ., ਇਸ਼ਤਿਹਾਰ ਏਜੰਸੀ ਅਤੇ ਇੱਥੋਂ ਤੱਕ ਕਿ ਫਿਲਮਾਂ ਲਈ ਸਕਰਿਪਟ ਲਿਖਣ ਦਾ ਕੰਮ ਮਿਲ ਸਕਦਾ ਹੈ

ਕਾਊਂਸਲਿੰਗ

ਮੌਜ਼ੂਦਾ ਮੁਕਾਬਲੇਬਾਜੀ ਦੇ ਦੌਰ ‘ਚ ਕਾਊਂਸਲਰਾਂ ਦੀ ਬਹੁਤ ਮੰਗ ਹੈ ਇਹ ਮੰਗ ਨਾ ਸਿਰਫ ਕੈਰੀਅਰ ਕਾਊਂਸਲਿੰਗ ਖੇਤਰ ‘ਚ ਹੈ, ਸਗੋਂ ਮਾਰਕੀਟਿੰਗ, ਮੈਡੀਸਨ, ਇੰਜੀਨੀਅਰਿੰਗ, ਪ੍ਰੋਡਕਸ਼ਨ, ਐੱਚਆਰ ਆਦਿ ਅਨੇਕਾਂ ਖੇਤਰਾਂ ‘ਚ ਹੈ ਆਪਣੀ-ਆਪਣੀ ਜਰੂਰਤ ਅਨੁਸਾਰ ਵਿਅਕਤੀ ਜਾਂ ਕੰਪਨੀਆਂ ਸਬੰਧਿਤ ਸਲਾਹਕਾਰਾਂ ਨਾਲ ਸੰਪਰਕ ਸਥਾਪਿਤ ਕਰਦੀਆਂ ਹਨ ਇਸ ਬਦਲੇ ਫ੍ਰੀਲਾਂਸ ਕਾਊਂਸਲਰ ਨੂੰ ਵਧੀਆ ਫੀਸ ਮਿਲ ਜਾਂਦੀ ਹੈ ਕਾਊਂਸਲਿੰਗ ਨਾਲ ਨਾ ਸਿਰਫ ਬਿਹਤਰ ਕਮਾਈ ਹੁੰਦੀ ਹੈ, ਸਗੋਂ ਤੁਹਾਡੀ ਪ੍ਰਸਨੈਲਿਟੀ ‘ਚ ਵੀ ਨਿਖਾਰ ਆਉਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ