ਸੱਚੇ ਦਿਲੋਂ ਦੁਆ ਕਰਨ ਵਾਲੇ ਨੂੰ ਨਹੀਂ ਰਹਿੰਦੀ ਕਮੀ: ਪੂਜਨੀਕ ਗੁਰੂ ਜੀ

Saint Dr MSG

ਸੱਚੇ ਦਿਲੋਂ ਦੁਆ ਕਰਨ ਵਾਲੇ ਨੂੰ ਨਹੀਂ ਰਹਿੰਦੀ ਕਮੀ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਹਰ ਉਸ ਜੀਵ ’ਤੇ ਵਰਸਦਾ ਹੈ, ਜੋ ਅੰਦਰੋਂ-ਬਾਹਰੋਂ ਇੱਕੋ ਜਿਹਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ’ਚ ਮਾਲਕ ਪ੍ਰਤੀ ਪਿਆਰ ਤੇ ਜੁਬਾਨ ’ਤੇ ਸਾਰਿਆਂ ਦਾ ਭਲਾ ਹੰੁਦਾ ਹੈ, ਮਾਲਕ ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਨਿਵਾਜ਼ਦੇ ਰਹਿੰਦਾ ਹੈ ਜੋ ਲੋਕ ਦੋਗਲੀ ਨੀਤੀ ’ਤੇ ਚੱਲਦੇ ਹਨ, ਉਨ੍ਹਾਂ ਲਈ ਨਰਕਾਂ ਦਾ ਰਾਹ ਖੁੱਲ੍ਹਿਆ ਰਹਿੰਦਾ ਹੈ ਇਸ ਲਈ ਸ਼ੁੱਧ ਭਾਵਨਾ ਨਾਲ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਿਆ ਕਰੋ ਤਾਂਕਿ ਉਹ ਤੁਹਾਡੇ ’ਤੇ ਦਇਆ-ਮਿਹਰ, ਰਹਿਮਤ ਕਰੇ ਤੇ ਤੁਹਾਡੀ ਜ਼ਿੰਦਗੀ ’ਚ ਖੁਸ਼ੀਆਂ ਭਰ ਦੇਵੇ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਉਹ ਮੌਲ਼ਾ, ਦਾਤਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਸਭ ਕਰਨ-ਕਰਾਵਣਹਾਰ ਹੈ ਜੋ ਲੋਕ ਸੱਚੇ ਦਿਲੋਂ ਮਾਲਕ ਅੱਗੇ ਦੁਆ ਕਰਦੇ ਹਨ, ਮਾਲਕ ਨਾਲ ਮੁਹੱਬਤ ਕਰਦੇ ਹਨ, ਉਸ ਨੂੰ ਅੰਦਰੋਂ-ਬਾਹਰ ਕੋਈ ਕਮੀ ਨਹੀਂ ਛੱਡਦੇ ਸੋ, ਉਸ ਮੁਰਸ਼ਦ-ਏ-ਕਾਮਲ ਨੂੰ ਅਰਬਾਂ ਵਾਰ ਨਮਨ!

ਆਪ ਜੀ ਫ਼ਰਮਾਉਦੇ ਹਨ ਕਿ ਖੁਸ਼ੀ ਇਨਸਾਨ ਤੋਂ ਦੂਰ ਨਹੀਂ ਹੈ, ਸਗੋਂ ਇਨਸਾਨ ਖੁਸ਼ੀਆਂ ਤੋਂ ਦੂਰ ਹੋ ਗਿਆ ਹੈ ਮਾਲਕ ਦਾ ਰਹਿਮੋ-ਕਰਮ, ਦਇਆ-ਮਿਹਰ, ਨੂਰ-ਏ-ਨਜ਼ਰ ਇਨਸਾਨ ਤੋਂ ਦੂਰ ਨਹੀਂ, ਸਗੋਂ ਇਨਸਾਨ ਉਸ ਤੋਂ ਦੂਰ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਵਾਕਿਆਈ ਮਾਲਕ ਦੇ ਰਹਿਮੋ-ਕਰਮ ਦੇ ਹੱਕਦਾਰ ਬਣਨਾ ਚਾਹੁੰਦੇ ਹੋ, ਉਸ ਦੀ ਦਇਆ-ਮਿਹਰ, ਰਹਿਮਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਨਾਮ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰੋ, ਤਾਂ ਯਕੀਨਨ ਤੁਹਾਡੇ ਤੇ ਮਾਲਕ ਦਰਮਿਆਨ ਵਿੱਥ ਖ਼ਤਮ ਹੋਵੇਗੀ ਤੇ ਤੁਸੀਂ ਮਾਲਕ ਦੀ ਕਿਰਪਾ ਦਿ੍ਰਸ਼ਟੀ ਦੇ ਕਾਬਲ ਬਣ ਜਾਵੋਗੇ ਸਿਮਰਨ ਤੇ ਸੇਵਾ ਅਜਿਹੇ ਤਰੀਕੇ ਹਨ, ਜਿਸ ਰਾਹੀਂ ਇਨਸਾਨ ਮਾਲਕ ਤੋਂ ਸਾਰੀਆਂ ਖੁਸ਼ੀਆਂ ਲੈ ਸਕਦਾ ਹੈ ਸੱਚੇ ਦਿਲੋਂ, ਸੱਚੀ ਭਾਵਨਾ ਨਾਲ ਮਾਲਕ ਨੂੰ ਯਾਦ ਕਰੋ ਮਾਲਕ ਤੋਂ ਮਾਲਕ ਨੂੰ ਮੰਗਦੇ ਹੋਏ ਜੋ ਲੋਕ ਅੱਗੇ ਵਧਦੇ ਹਨ, ਉਹ ਮਾਲਕ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ