ਧਾਰਮਿਕ ਸਦਭਾਵਨਾ ਜ਼ਰੂਰੀ

ਧਾਰਮਿਕ ਸਦਭਾਵਨਾ ਜ਼ਰੂਰੀ

ਭਾਜਪਾ ਦੀ ਬੁਲਾਰਾ ਨੂਪੁਰ ਸ਼ਰਮਾ ਦੀ ਇਸਲਾਮ ਬਾਰੇ ਇਤਰਾਜ਼ਯੋਗ ਟਿੱਪਣੀ ਨਾਲ ਕਾਫ਼ੀ ਵਿਵਾਦ ਹੋਇਆ ਜਿਸ ’ਤੇ ਅਰਬ ਜਗਤ ਵੱਲੋਂ ਸਖ਼ਤ ਇਤਰਾਜ਼ ਕੀਤਾ ਗਿਆ ਹੈ ਭਾਜਪਾ ਨੇ ਨੁਪੁਰ ਸ਼ਰਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਕੇ ਦਰੁਸਤ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਭਾਜਪਾ ਨੇ ਸਪੱਸ਼ਟ ਵੀ ਕਰ ਦਿੱਤਾ ਹੈ ਕਿ ਪਾਰਟੀ ਕਿਸੇ ਵੀ ਧਰਮ ਜਾਂ ਧਰਮ ਦੀ ਸ਼ਖਸੀਅਤ ਦਾ ਨਿਰਾਦਰ ਨਹੀਂ ਕਰਦੀ ਪਾਰਟੀ ਨੇ ਨੁਪੁਰ ਸ਼ਰਮਾ ਦੇ ਬਿਆਨ ਦੀ ਨਿੰਦਾ ਕਰਦਿਆਂ ਆਪਣੇ-ਆਪ ਨੂੰ ਵੱਖ ਵੀ ਕਰ ਲਿਆ ਹੈ ਦੇਸ਼ ਦੀ ਸੰਸਕ੍ਰਿਤੀ ਪਿਆਰ ਮੁਹੱਬਤ ਤੇ ਧਰਮਾਂ ਦੇ ਸਨਮਾਨ ਦੀ ਗਵਾਹ ਹੈ ਭਾਰਤ ਦਾ ਸੰਵਿਧਾਨ ਸਭ ਧਰਮਾਂ ਦਾ ਆਦਰ ਸਤਿਕਾਰ ਕਾਇਮ ਰੱਖਣ ਦਾ ਅਧਿਕਾਰ ਵੀ ਦਿੰਦਾ ਹੈ ਦਰਅਸਲ ਇਹ ਵਿਚਾਰ ਹੀ ਭਾਰਤ ਦੇ ਧਰਮ ਦਰਸ਼ਨ ਦੀ ਵਿਸ਼ੇਸ਼ਤਾ ਤੇ ਮਹਾਨਤਾ ਹੈ ਭਾਰਤੀ ਧਰਮਾਂ ’ਚ ਨਿੰਦਾ ਨੂੰ ਮਹਾਂਪਾਪ ਦੱਸਿਆ ਗਿਆ ਹੈ ਭਾਰਤ ਦੀ ਵਿਚਾਰਧਾਰਾ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੀ ਹੈ

ਜਿੱਥੋਂ ਤੱਕ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਦਾ ਸਬੰਧ ਹੈ, ਅੱਜ-ਕੱਲ੍ਹ ਸਿਆਸਤ ’ਚ ਨਿੱਜੀ ਮਸ਼ਹੂਰੀ ਦਾ ਸ਼ਾਰਟਕੱਟ ਫਾਰਮੂਲਾ ਚੱਲ ਪਿਆ ਹੈ ਕਈ ਆਗੂ ਸ਼ੋਹਰਤ ਹਾਸਲ ਕਰਨ ਜਾਂ ਆਪਣਾ ਕੱਦ ੳੱੁਚਾ ਕਰਨ ਲਈ ਜੋਸ਼ ਨਾਲ ਬੋਲਦੇ-ਬੋਲਦੇ ਸ਼ਬਦਾਂ ਦੀ ਮਰਿਆਦਾ ਭੱੁਲ ਜਾਂਦੇ ਹਨ ਅਜਿਹੇ ਬਿਆਨ ਉਹ ਪਾਰਟੀ ਲਈ ਨਹੀਂ ਸਗੋਂ ਆਪਣੀ ਵਾਹ-ਵਾਹ ਕਰਵਾਉਣ ਲਈ ਦਿੰਦੇ ਹਨ ਬਹੁਤੀ ਵਾਰ ਅਜਿਹੀ ਬਿਆਨਬਾਜ਼ੀ ਲਈ ਪਾਰਟੀਆਂ ਨੂੰ ਔਖੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਤੇ ਆਗੂਆਂ ਨੂੰ ਚੱਲਦਾ ਵੀ ਕਰਨਾ ਪਿਆ ਇੱਕ ਆਗੂ ਦੇ ਵਿਵਾਦਮਈ ਬਿਆਨਾਂ ਨੂੰ ਵੇਖ ਕੇ ਰੀਸੋ-ਰੀਸ ਦੂਜਾ ਆਗੂ ਵੀ ਅਜਿਹੀ ਟਿੱਪਣੀ ਕਰਦਾ ਹੈ ਪਰ ਇਹ ਵੀ ਤੱਥ ਹਨ ਕਿ ਛੋਟੀ ਸੋਚ ਦੀ ਰਾਜਨੀਤੀ ਕਰਨ ਵਾਲੇ ਆਗੂ ਨੂੰ ਹੁਣ ਨਾ ਪਾਰਟੀ ਭਾਅ ਦਿੰਦੀ ਹੈ ਤੇ ਨਾ ਹੀ ਸਮਾਜ ਹੈ

ਕਈ ਅਜਿਹੇ ਸਿਆਸੀ ਆਗੂ ਆਪਣਾ ਕਰੀਅਰ ਬਰਬਾਦ ਕਰ ਚੱੁਕੇ ਹਨ ਸਮਾਂ ਆ ਗਿਆ ਹੈ ਕਿ ਸਿਆਸੀ ਪਾਰਟੀਆਂ ਆਪਣੇ ਆਗੂਆਂ ਨੂੰ ਪਾਰਟੀ ਦੇ ਸੰਵਿਧਾਨ ਤੇ ਮਰਿਆਦਾ ਦਾ ਪਾਲਣ ਕਰਨ ਦੇ ਪਾਬੰਦ ਬਣਾਉਣ ਗੱਲ ਕਿਸੇ ਪਾਰਟੀ ਦੇ ਨਫ਼ੇ-ਨੁਕਸਾਨ ਦੀ ਨਹੀਂ, ਸਗੋਂ ਇਸ ਦਾ ਸਬੰਧ ਦੇਸ਼ ਦੀ ਵਿਚਾਰਧਾਰਾ, ਸੰਵਿਧਾਨ ਤੇ ਸੰਸਕ੍ਰਿਤੀ ਦੀ ਸ਼ਾਨ ਨਾਲ ਵੀ ਹੈ ਜਿੱਥੋਂ ਤੱਕ ਕਤਰ ਨੇ ਭਾਰਤ ਸਰਕਾਰ ਤੋਂ ਮਾਫ਼ੀ ਦੀ ਮੰਗ ਕੀਤੀ ਹੈ ਇਹ ਮੁੱਦਾ ਨਹੀਂ ਬਣਦਾ ਇਸ ਗਲਤੀ ਲਈ ਭਾਰਤ ਸਰਕਾਰ ਕਸੂਰਵਾਰ ਨਹੀਂ ਹੈ

ਇਤਰਾਜ਼ਯੋਗ ਟਿੱਪਣੀ ਦਾ ਸਬੰਧ ਕਿਸੇ ਸਰਕਾਰੀ ਸਮਾਰੋਹ ਜਾਂ ਸਰਕਾਰੀ ਲਿਖਤੀ ਕਾਰਵਾਈ ਨਾਲ ਨਹੀਂ ਹੈ ਕਤਰ ਨੂੰ ਇਸ ਮਾਮਲੇ ਨੂੰ ਖਤਮ ਕਰਨਾ ਚਾਹੀਦਾ ਹੈ, ਕਿਉਂਕਿ ਭਾਜਪਾ ਵਿਵਾਦਤ ਆਗੂ ਤੋਂ ਕਿਨਾਰਾ ਕਰ ਚੁੱਕੀ ਹੈ ਕਿਸੇ ਪਾਰਟੀ ਮੰਚ ਦੀ ਨਹੀਂ ਸਗੋਂ ਪਾਰਟੀ ਦਾ ਅਹੁਦਾ ਤੇ ਮੈਂਬਰਸ਼ਿਪ ਜਾਣ ਤੋਂ ਬਾਅਦ ਇਹ ਗਲਤੀ ਇੱਕ ਵਿਅਕਤੀ ਵਿਸ਼ੇਸ਼ ਦੀ ਹੈ¿; ਨੁਪੁਰ ਸ਼ਰਮਾ ਵੀ ਮਾਫ਼ੀ ਮੰਗ ਚੁੱਕੀ ਹੈ ਨਿਮਰਤਾ ਅਤੇ ਮਾਫ਼ੀ ਸਮਾਜ ਨੂੰ ਜੋੜਦੀ ਹੈ, ਇਹੀ ਧਰਮਾਂ ਦਾ ਅਸੂਲ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ