ਮਾਨਸੂਨ ਦੀ ਸ਼ੁਰੂ ਹੋਈ ਕਹਾਣੀ, ਸਰਸਾ ਸ਼ਹਿਰ ਹੋਇਆ ਪਾਣੀ-ਪਾਣੀ

ਲਗਾਤਾਰ ਪੰਜ ਦਿਨ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ | Rain in Haryana

ਸਰਸਾ। ਮਾਨਸੂਨੀ ਮੌਸਮ ਦਾ ਮੀਂਹ ਸਰਸਾ ’ਚ ਖੂਬ ਵਰ੍ਹਿਆ। ਥੋੜ੍ਹੀ ਜਿਹੀ ਦੇਰ ਦੇ ਮੀਂਹ ਨੇ ਸਰਸਾ ਦੀਆਂ ਗਲੀਆਂ ਨੂੰ ਜਲ-ਥਲ ਕਰ ਦਿੱਤਾ। ਜਗ੍ਹਾ-ਜਗ੍ਹਾ ਸੜਕਾਂ ਅਤੇ ਗਲੀਆਂ ’ਚ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਆਮ ਲੋਕਾਂ ਨੂੰ ਇਸ ਮੀਂਹ ਨੇ ਗਰਮੀ ਤੋਂ ਰਾਹਤ ਵੀ ਦਿਵਾਈ ਹੈ। ਮਾਨਸੂਨ ਦੇ ਇਸ ਸੀਜ਼ਨ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅਗਲੇ 5 ਦਿਨ ਲਗਾਤਾਰ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਜੰਮੂ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ’ਚ 8 ਅਤੇ 9 ਜੁਲਾਈ ਨੂੰ ਭਾਰੀ ਮੀਂਹ ਪੈ ਸਕਦਾ ਹੈ। (Rain in Haryana)

ਤਸਵੀਰ: ਸੁਸ਼ੀਲ ਕੁਮਾਰ

ਮਾਨਸੂਨ ਦੇ ਇਸ ਮੌਸਮ ’ਚ ਖਰਾਬ ਮੌਸਮ ਦੌਰਾਨ ਦੱਖਣੀ ਕਸ਼ਮੀਰ ’ਚ ਅਮਰਨਾਥ ਯਾਤਰਾ ’ਤੇ ਲਗਾਤਾਰ ਦੂਜੇ ਦਿਨ ਰੋਕ ਲਾ ਦਿੱਤੀ ਗਈ। ਖਰਾਬ ਮੌਸਮ ਤੇ ਭਾਰੀ ਮੀਂਹ ਪੈਣ ਦੇ ਬਾਵਜ਼ੂਦ ਹਜ਼ਾਰਾਂ ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਪਹੰੁਚੇ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ’ਚ ਭਾਰਤ ਦੇ ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਦਿੱਲੀ, ਪੰਜਾਬ ਹਰਿਆਣਾ, ਸਿੱਕਮ, ਪੱਛਮੀ ਬੰਗਾਲ, ਅਸਮ, ਤਿ੍ਰਪੁਰਾ, ਮੇਘਾਲਿਆ, ਮਿਜੋਰਮ, ਮਣੀਪੁਰ, ਨਾਗਾਲੈਂਡ, ਓੜੀਸ਼, ਝਾਰਖੰਡ, ਮਹਾਂਰਾਸ਼ਟਰ ਅਤੇ ਗੋਆ ’ਚ ਮੀਂਹ ਪੈਣ ਦਾ ਅਨੁਮਾਨ ਹੈ।

ਸਰਸਾ। ਭਾਰੀ ਮੀਂਹ ਦੌਰਾਨ ਆਪਣੀਆਂ ਮੰਜਲਾਂ ਨੂੰ ਵਧਦੇ ਹੋਏ ਲੋਕ। ਤਸਵੀਰਾਂ : ਸੁਨੀਲ ਵਰਮਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਿਹਤ ਸਬੰਧੀ ਲਿਆ ਇੱਕ ਹੋਰ ਫ਼ੈਸਲਾ