ਰਾਫੇਲ ਨਡਾਲ ਨੇ ਜਿੱਤਿਆ ਗ੍ਰੈਂਡ ਸਲੈਮ ਖਿਤਾਬ

nadal

ਫਾਈਨਲ ’ਚ ਕੈਸ਼ਪਰ ਰੂਡ ਨੂੰ ਹਰਾਇਆ

(ਏਜੰਸੀ) ਪੈਰਿਸ। ਸਪੇਨ ਦੇ ਟੈਨਿਸ ਸਟਾਰ ਰਾਫੇਲ ਨਡਾਲ (Rafael Nadal) ਨੇ ਕੈਰੀਅਰ ਦਾ 22ਵਾਂ ਗਰੈਂਡ ਸਲੈਮ ਖਿਤਾਬ ਜਿੱਤ ਲਿਆ ਹੈ। ਐਤਵਾਰ ਨੂੰ ਫਰੈਂਚ ਓਪਨ ’ਚ ਮੇਂਸ ਸਿੰਗਲਸ ਦੇ ਫਾਈਨਲ ’ਚ ਉਸ ਨੇ ਨਾਰਵੇ ਦੇ ਕੈਸਪਰ ਰੂਡ ਨੂੰ ਸਿੱਧੇ ਸੈੱਟਾਂ ’ਚ 6-3, -6-3, 6-0 ਨਾਲ ਹਰਾਇਆ। ਇਹ ਮੈਚ 2 ਘੰਟੇ 18 ਮਿੰਟਾਂ ਤੱਕ ਚੱਲਿਆ। ਇਸ ਦੇ ਨਾਲ ਨਡਾਲ ਨੇ 14ਵੀਂ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਹੈ। 36 ਸਾਲਾਂ ਦੇ ਨਡਾਲ (Rafael Nadal ) ਸਭ ਤੋ ਉਮਰਦਰਾਜ ਫਰੈਂਚ ਓਪਨ ਚੈਂਪੀਅਨ ਬਣੇ ਹਨ। ਫਾਈਨਲ ’ਚ ਹਾਰਨ ਵਾਲੇ ਰੂਡ ਨਡਾਲ ਦੀ ਐਕਾਡਮੀ ’ਚ ਟਰੇਨਿੰਗ ਲੈ ਰਹੇ ਹਨ।

ਰਾਫੇਲ ਨਡਾਲ 14ਵੀਂ ਵਾਰ ਫਰੈਂਚ ਓਪਨ ਦਾ ਫਾਈਨਲ ਖੇਡਣ ਉਤਰੇ ਸਨ। ਉਨ੍ਹਾਂ ਨੇ ਰੋਲੈਂਡ ਗੈਰੋਸ ਦੀ ਲਾਲ ਬੱਜਰੀ ’ਤੇ ਕੋਈ ਵੀ ਫਾਈਨਲ ਮੁਕਾਬਲਾ ਨਾ ਹਾਰਨ ਦਾ ਆਪਣਾ ਰਿਕਾਇਡ ਕਾਇਮ ਰੱਖਿਆ। ਨਡਾਲ ਦੁਨੀਆ ’ਚ ਸਭ ਤੋ ਵੱਧ ਗਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤਣ ਵਾਲੇ ਖਿਡਾਰੀ ਹਨ। 22ਵਾਂ ਖਿਤਾਬ ਜਿੱਤ ਕੇ ਉਸ ਨੇ ਆਪਣੇ ਵਿਰੋਧੀ ਖਿਡਾਰੀ ਰੋਜਰ ਫੈਡਰਰ ਤੇ ਸਰਬੀਆ ਦੇ ਨੋਵਾਕ ਜੋਕੋਵਿਚ ਤੋਂ ਦੋ ਵਾਰੀ ਵੱਧ ਖਿਤਾਬ ਜਿੱਤਿਆ ਹੈ। ਫੈਡਰਰ ਤੇ ਜੋਕੋਵਿਚ ਨੇ ਇਹ ਖਿਤਾਬ 20-20 ਵਾਰੀ ਜਿੱਤਿਆ ਹੈ।

https://twitter.com/rolandgarros/status/1533452300571881472?ref_src=twsrc%5Etfw%7Ctwcamp%5Etweetembed%7Ctwterm%5E1533452300571881472%7Ctwgr%5E%7Ctwcon%5Es1_c10&ref_url=about%3Asrcdoc

2003 ’ਚ ਕੀਤੀ ਸੀ ਗਰੈਂਡ ਸਲੈਮ ਦੀ ਸ਼ੁਰੂਆਤ

ਰਾਫੇਲ ਨਡਾਲ ਨੇ 2003 ਤੋਂ ਗਰੈਂਡ ਸਲੈਮ ਖੇਡਣਾ ਸ਼ੁਰੂ ਕੀਤੀ ਸੀ। ਕੈਰੀਅਰ ਦੀ ਸ਼ੁਰੂਆਤ ’ਚ ਉਸ ਨੇ ਸਿਰਫ ਕਲੇ ਕੋਰਟ ਦਾ ਖਿਡਾਰੀ ਮੰਨਿਆ ਜਾਂਦਾ ਸੀ। ਉਸ ਨੇ 2008 ’ਚ ਵਿੰਬਲਡਨ ਦੇ ਫਾਈਨਲ ’ਚ ਫੈਡਰਰ ਨੂੰ ਹਰਾ ਕੇ ਇਹ ਮਿਥਕ ਤੋੜਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ