ਅਮਰੀਕਾ ‘ਚ ਪੰਜਾਬੀ ਪੁਲਿਸ ਅਫ਼ਸਰ ਦਾ ਕਤਲ

Punjabi, police Officer, Murder in US

ਡਿਊਟੀ ਦੌਰਾਨ ਇੱਕ ਕਾਰ ਸਵਾਰ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ

ਹਿਊਸਟਨ (ਏਜੰਸੀ)। ਹਿਊਸਟਨ (ਟੈਕਸਾਸ) ਵਿਖੇ ਪੰਜਾਬੀ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਮਰੀਕੀ ਸਿੱਖ ਪੁਲਸ ਅਫਸਰ ਡਿਪਟੀ ਸੰਦੀਪ ਸਿੰਘ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਡਿਊਟੀ ‘ਤੇ ਸੀ। (Police Officer)

ਜਾਣਕਾਰੀ ਮੁਤਾਬਕ 42 ਸਾਲਾ ਸੰਦੀਪ ਸਿੰਘ ਧਾਲੀਵਾਲ ਨੇ ਟ੍ਰੈਫਿਕ ਦੀ ਉਲੰਘਣਾ ਕਰਨ ‘ਤੇ ਇੱਕ ਕਾਰ ਨੂੰ ਰੋਕਿਆ। ਗੁੱਸੇ ‘ਚ ਕਾਰ ਸਵਾਰ ਨੇ ਸੰਦੀਪ ਧਾਲੀਵਾਲ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ।

ਹੈਰਿਸ ਕਾਉਂਟੀ ਸ਼ੈਰਿਫ ਨੇ ਕਿਹਾ ਕਿ ਸੰਦੀਪ ਸਿੰਘ ਇੱਕ ਵਧੀਆ ਇਨਸਾਨ ਸੀ ਅਤੇ ਆਪਣੀ ਡਿਊਟੀ ਪੂਰੀ ਜ਼ਿੰਮੇਦਾਰੀ ਨਾਲ ਨਿਭਾਉਂਦਾ ਸੀ। ਉਸ ਦੀ ਮੌਤ ਪੁਲਸ ਵਿਭਾਗ ਲਈ ਇੱਕ ਮੰਦਭਾਗੀ ਖਬਰ ਹੈ। ਸੰਦੀਪ 3 ਬੱਚਿਆਂ ਦਾ ਪਿਤਾ ਸੀ। ਪੁਲਸ ਨੇ ਡੈਸ਼ ਕੈਮ ‘ਚ ਰਿਕਾਰਡ ਵੀਡੀਓ ਦੇਖ ਕੇ ਦੱਸਿਆ ਕਿ ਕਾਰ ਸਵਾਰ ਤੇ ਸੰਦੀਪ ਵਿਚਕਾਰ ਲੰਬੀ ਬਹਿਸ ਨਹੀਂ ਹੋਈ ਪਰ ਹਮਲਾਵਰ ਨੇ ਇੱਕੋ ਦਮ ਉਸ ‘ਤੇ ਗੋਲੀਆਂ ਚਲਾ ਦਿੱਤੀਆਾਂ। ਹਮਲਾਵਰ ਵਿਅਕਤੀ ਤੇ ਇੱਕ ਔਰਤ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇੱਥੇ ਰਹਿੰਦੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

police Officer