ਬਾਲ ਕਹਾਣੀ: ਸੋਨੀਆ ਦਾ ਸੰਕੋਚ 

Child Story, Punjabi Letrature

ਸੋਨੀਆ ਬਹੁਤ ਘੱਟ ਬੋਲਦੀ ਸੀ, ਲੜਾਈ-ਝਗੜਾ ਤਾਂ ਦੂਰ ਦੀ ਗੱਲ ਰਹੀ, ਉਹ ਆਪਣੀ ਕਲਾਸ ਵਿਚ ਅਧਿਆਪਕ ਨੂੰ ਵੀ ਕੋਈ ਸਵਾਲ ਨਹੀਂ ਸੀ ਕਰਦੀ ਇਸੇ ਲਈ ਸਾਰੇ ਉਸਨੂੰ ਸੰਕੋਚੀ ਲੜਕੀ ਦੇ ਨਾਂਅ ਨਾਲ ਜਾਣਦੇ ਸਨ ਉਂਜ ਤਾਂ ਉਸਦੀ ਕਲਾਸ ਵਿਚ ਹੋਰ ਸੰਕੋਚੀ ਲੜਕੀਆਂ ਵੀ ਸਨ ਪਰ ਬਿਲਕੁਲ ਸ਼ਾਂਤ ਰਹਿਣ ਕਾਰਨ ਸੰਕੋਚੀ ਕਹਿੰਦਿਆਂ ਹੀ ਜਿਸਦੀ ਤਸਵੀਰ ਉੱਭਰਦੀ, ਉਹ ਸੋਨੀਆ ਹੀ ਸੀ (Punjabi Letrature)

ਉਸਦੇ ਮਾਤਾ-ਪਿਤਾ ਵੀ ਉਸਦੇ ਇਸ ਸੁਭਾਅ ਤੋਂ ਚਿੰਤਿਤ ਰਹਿੰਦੇ ਸੋਨੀਆ ਦੇ ਪਿਤਾ ਸਰਕਾਰੀ ਅਧਿਕਾਰੀ ਸਨ ਉਨ੍ਹਾਂ ਦਾ ਸਿਰਫ਼ ਦਫ਼ਤਰ ਵਿਚ ਹੀ ਨਹੀਂ, ਸਮਾਜ ਵਿਚ ਦਬਦਬਾ ਸੀ ਉਹ ਸੋਨੀਆ ਦੇ ਸੁਭਾਅ ਨੂੰ ਲੈ ਕੇ ਚਿੰਤਿਤ ਤਾਂ ਸਨ ਪਰ ਸੋਚਦੇ ਕਿ ਸ਼ਾਇਦ ਇਹ ਉਸਦਾ ਪਿਤਾਪੁਰਖੀ ਗੁਣ ਹੋਵੇ, ਕਿਉਂਕਿ ਉਹ ਖੁਦ ਵੀ ਸ਼ੁਰੂ ਵਿਚ ਬਹੁਤ ਸੰਕੋਚੀ ਸਨ ਤੇ ਬਾਅਦ ਵਿਚ ਹੀ ਖੁੱਲ੍ਹ ਕੇ ਗੱਲ ਕਰਨ ਲੱਗੇ ਸਨ

ਜਦੋਂ ਛੇਵੀਂ ਕਲਾਸ ਤੱਕ ਸੰਕੋਚ ਨੇ ਸੋਨੀਆ ਦਾ ਪਿੱਛਾ ਨਾ ਛੱਡਿਆ ਤਾਂ ਉਸਦੀ ਮਾਂ ਦੀ ਚਿੰਤਾ ਵਧ ਗਈ ਕਿਉਂਕਿ ਲੋਕ ਸੋਨੀਆ ਨੂੰ ਸਿੱਧੀ-ਸਾਦੀ ਲੜਕੀ ਕਹਿੰਦੇ, ਤਾਂ ਮਾਂ ਸਮਝ ਜਾਂਦੀ ਕਿ ਉਹ ਉਸਨੂੰ ਦੱਬੂ ਤੇ ਮੂਰਖ਼ ਕਹਿਣਾ ਚਾਹੁੰਦੇ ਹਨ ਇੱਕ ਦਿਨ ਕਾਜਲ ਦੀ ਮਾਂ ਨੇ ਵਿਅੰਗ ਭਰੇ ਲਹਿਜ਼ੇ ਵਿਚ ਸੋਨੀਆ ਦੀ ਮਾਂ ਨੂੰ ਕਿਹਾ, ”ਸੋਨੀਆ ਦੀ ਮੰਮੀ! ਇਸ ਗੱਲ ਨੂੰ ਗੰਭੀਰਤਾ ਨਾਲ ਲਓ ਲੜਕੀ ਦਾ ਸੰਕੋਚੀ ਹੋਣਾ ਚੰਗੀ ਗੱਲ ਨਹੀਂ ਹੈ ਅੱਜ ਦੀ ਦੁਨੀਆਂ ਅਜਿਹੀ ਭੋਲੀ ਲੜਕੀ ਨੂੰ ਤਾਂ ਚੈਨ ਨਾਲ ਵੀ ਨਹੀਂ ਜਿਉਣ ਦਿੰਦੀ ਤੁਸੀਂ ਇਸਨੂੰ ਕਿਸੇ ਮਨੋਰੋਗ ਮਾਹਿਰ ਨੂੰ ਦਿਖਾਓ ਜਿਨ੍ਹਾਂ ਦੇ ਘਰ ਵਿਚ ਵਿਚਾਰ-ਵਟਾਂਦਰ, ਲਿਖਣ-ਪੜ੍ਹਨ ਦਾ ਮਾਹੌਲ ਨਾ ਹੋਵੇ, ਉਨ੍ਹਾਂ ਦੇ ਬੱਚੇ ਅਜਿਹੇ ਹੋਣ ਤਾਂ ਕੋਈ ਗੱਲ ਨਹੀਂ ਪਰ ਤੁਹਾਡੇ ਘਰ ਵਿਚ..!”

ਬੋਲਣ ਵਿਚ ਸੰਕੋਚੀ

”ਨਹੀਂ-ਨਹੀਂ, ਅਜਿਹੀ ਕੋਈ ਗੱਲ ਨਹੀਂ, ਬੱਚਿਆਂ ਦਾ ਆਪੋ-ਆਪਣਾ ਸੁਭਾਅ ਹੁੰਦਾ ਹੈ ਅੱਗੇ ਚੱਲ ਕੇ ਇਹ ਵੀ ਤੇਜ਼ ਹੋ ਜਾਵੇਗੀ” ਕਹਿ ਕੇ ਸੋਨੀਆ ਦੀ ਮਾਂ ਨੇ ਕਾਜਲ ਦੀ ਮਾਂ ਨੂੰ ਟਾਲ ਦਿੱਤਾ ਪਰ ਉਨ੍ਹਾਂ ਨੂੰ ਕਾਜਲ ਦੀ ਮਾਂ ਦੀ ਗੱਲ ਚੰਗੀ ਨਹੀਂ ਲੱਗੀ ਸੀ ਸੋਨੀਆ ਆਪਣੀ ਕਲਾਸ ਵਿਚ ਬੋਲਣ ਵਿਚ ਜਿੰਨੀ ਸੰਕੋਚੀ ਸੀ, ਓਨੀ ਹੀ ਪੜ੍ਹਾਈ-ਲਿਖਾਈ ਵਿਚ ਹੁਸ਼ਿਆਰ ਸੀ ਇਹ ਗੱਲ ਉਸਦੇ ਘਰ ਵਾਲਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਪਤਾ ਸੀ

ਕਲਾਸ ਦੀਆਂ ਜ਼ਿਆਦਾਤਰ ਲੜਕੀਆਂ ਦਾ ਧਿਆਨ ਪੜ੍ਹਨ ਵਿਚ ਘੱਟ, ਦੂਜੀਆਂ ਗੱਲਾਂ ਵਿਚ ਜ਼ਿਆਦਾ ਰਹਿੰਦਾ ਕਲਾਸ ਵਿਚ ਵੀ ਉਹ ਪੜ੍ਹਾਈ ਦੀਆਂ ਘੱਟ ਤੇ ਇੱਧਰ-ਉੱਧਰ ਦੀਆਂ ਗੱਲਾਂ ਜ਼ਿਆਦਾ ਕਰਦੀਆਂ ਉਹ ਆਪਣੇ ਅਧਿਆਪਕ-ਅਧਿਆਪਕਾਵਾਂ ਦੀ ਨਕਲ ਕਰਦੀਆਂ ਰਹਿੰਦੀਆਂ ਇਨ੍ਹਾਂ ਲੜਕੀਆਂ ‘ਚੋਂ ਨੀਰੂ, ਸੀਮਾ ਤੇ ਪ੍ਰਣਿਕਾ ਸੋਨੀਆ ਦੀਆਂ ਸਹੇਲੀਆਂ ਬਣ ਗਈਆਂ ਅਧਿਆਪਕ ਜਦੋਂ ਬਲੈਕ ਬੋਰਡ ‘ਤੇ ਸਵਾਲ ਲਿਖਣ ਖੜ੍ਹੇ ਹੁੰਦੇ ਤਾਂ ਸੀਮਾ ਤੇ ਨੀਰੂ ਆਪਣੇ ਬਸਤਿਆਂ ‘ਚੋਂ ਕਾਗਜ ਦੀਆਂ ਲੰਮੀਆਂ ਪੂਛਾਂ ਕੱਢ ਕੇ ਅੱਗੇ ਬੈਠੇ ਬੱਚਿਆਂ ਦੇ ਲਾ ਦਿੰਦੀਆਂ ਜਦੋਂ ਬੱਚੇ ਅਧਿਆਪਕ ਦੇ ਸਵਾਲ ਦਾ ਜਵਾਬ ਦੇਣ ਲਈ ਖੜ੍ਹੇ ਹੁੰਦੇ ਤਾਂ ਉਨ੍ਹਾਂ ਦੇ ਪਿੱਛੇ ਕਾਗਜ਼ ਦੀ ਪੂਛ ਦੇਖ ਕੇ ਪੂਰੀ ਕਲਾਸ ਵਿਚ ਹਾਸਾ ਛਿੜ ਜਾਂਦਾ

ਸੋਨੀਆ ਨੂੰ ਇਹ ਬੁਰਾ ਤਾਂ ਲੱਗਦਾ ਪਰ ਆਪਣੇ ਸੰਕੋਚੀ ਸੁਭਾਅ ਕਾਰਨ ਉਨ੍ਹਾਂ ਦੀ ਸ਼ਿਕਾਇਤ ਨਹੀਂ ਕਰ ਸਕਦੀ ਸੀ ਉਂਜ ਉਹ ਅਧਿਆਪਕ ਵੀ ਸੋਨੀਆ ਦੀਆਂ ਇਨ੍ਹਾਂ ਸਹੇਲੀਆਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ ਸੀ ਉਹ ਕਦੇ-ਕਦੇ ਅਧਿਆਪਕਾਂ ਨੂੰ ਵੀ ਭਲਾ-ਬੁਰਾ ਕਹਿਣ ਵਿਚ ਨਹੀਂ ਝਿਜਕਦੀਆਂ ਸਨ ਇਸ ਲਈ ਕੋਈ ਵੀ ਅਧਿਆਪਕ ਉਨ੍ਹਾਂ ਨੂੰ ਕੁਝ ਵੀ ਨਾ ਪੁੱਛਦਾ ਇਸ ਤੋਂ ਨਿੱਡਰ ਹੋ ਕੇ ਉਨ੍ਹਾਂ ਦੀਆਂ ਸ਼ਰਾਰਤਾਂ ਹੋਰ ਵੀ ਵਧ ਗਈਆਂ ਸੀ ਇੱਕ ਦਿਨ ਸੋਨੀਆ ਦੀ ਮਾਂ ਨੂੰ ਕਿਤੇ ਨੀਰੂ ਅਤੇ ਪ੍ਰਣਿਕਾ ਮਿਲ ਗਈਆਂ

ਟੈਸਟ ਵਿਚ ‘ਸੀ’ ਗਰੇਡ

ਉਹ ਦੋਵੇਂ ਸੋਨੀਆ ਦੀ ਬੁਰਾਈ ਕਰਨ ਲੱਗੀਆਂ, ”ਅੰਟੀ! ਸੋਨੀਆ ਬਿਲਕੁਲ ਵੀ ਨਹੀਂ ਪੜ੍ਹਦੀ ਜਦੋਂ ਸਰ ਉਸ ਤੋਂ ਕੁਝ ਪੁੱਛਦੇ ਹਨ ਤਾਂ ਉਹ ਜਵਾਬ ਵੀ ਨਹੀਂ ਦਿੰਦੀ ਬੱਸ ਰੋਣ ਬੈਠ ਜਾਂਦੀ ਹੈ ਉਹ ਸਕੂਲ ਦਾ ਕੰਮ ਵੀ ਪੂਰਾ ਨਹੀਂ ਕਰਦੀ, ਟੈਸਟ ਵਿਚ ਉਸਦਾ ‘ਸੀ’ ਗਰੇਡ ਆਉਂਦਾ ਹੈ ਡਰ ਦੇ ਮਾਰੇ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਸਕਦੀ ਉਹ ਏਨਾ ਹੌਲੀ ਤੁਰਦੀ ਹੈ ਕਿ ਤੁਰਨ ਵਿਚ ਵੀ ਸੰਕੋਚ ਕਰਦੀ ਹੈ ਉਹ ਬਹੁਤ ਡਰਪੋਕ ਹੈ, ਅੰਟੀ!” ਸੋਨੀਆ ਦੀ ਮਾਂ ਨੇ ਉਸਦੇ ਪਿਤਾ ਨੂੰ ਉਸਦੀਆਂ ਸਹੇਲੀਆਂ ਦੀ ਗੱਲ ਦੱਸੀ ਸੋਨੀਆ ਵੀ ਉੱਥੇ ਹੀ ਸੀ ਪਰ ਉਸਨੇ ਕੋਈ ਪ੍ਰਤੀਕਿਰਿਆ ਨਾ ਕੀਤੀ ਪਿਤਾ ਨੇ ਜਦੋਂ ਸੋਨੀਆ ਦੀ ਰਿਪੋਰਟ ਬੁੱਕ ਦੇਖੀ ਤਾਂ ਉਸਨੂੰ ਕਿਸੇ ਵੀ ਵਿਸ਼ੇ ਵਿਚ ‘ਸੀ’ ਗ੍ਰੇਡ ਨਹੀਂ ਮਿਲਿਆ ਸੀ

ਉਹ ਹਰ ਵਿਸ਼ੇ ਵਿਚ ਚੰਗੇ ਨੰਬਰ ਲਿਆਈ ਸੀ ਆਖ਼ਿਰਕਾਰ ਸੋਨੀਆ ਦੇ ਪਿਤਾ ਨੇ ਸੋਨੀਆ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ”ਦੇਖੋ ਬੇਟੀ! ਤੁਸੀਂ ਪੜ੍ਹਨ ਵਿਚ ਤੇਜ਼ ਹੋ, ਤੁਹਾਡੀ ਸਿਹਤ ਵੀ ਚੰਗੀ ਹੈ, ਤੁਸੀਂ ਕਿਸੇ ਤੋਂ ਘੱਟ ਨਹੀਂ ਹੋ, ਫਿਰ ਤੁਸੀਂ ਉਨ੍ਹਾਂ ਲੜਕੀਆਂ ਦੀਆਂ ਬਕਵਾਸ ਗੱਲਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਹੋ? ਇਨ੍ਹਾਂ ਦੇ ਸਾਹਮਣੇ ਚੁੱਪ ਨਾ ਰਹੋ, ਉਨ੍ਹਾਂ ਨੂੰ ਸਮਝਾਓ ਕਿ ਉਹ ਗਲਤ ਕਰ ਰਹੀਆਂ ਹਨ, ਜੇਕਰ ਨਹੀਂ ਮੰਨਦੀਆਂ ਤਾਂ ਉਨ੍ਹਾਂ ਤੋਂ ਕਿਨਾਰਾ ਕਰ ਲਓ

ਸਭ ਤੋਂ ਚੰਗੀਆਂ ਮਿੱਤਰ ਤਾਂ ਕਿਤਾਬਾਂ ਹੀ ਹੁੰਦੀਆਂ ਹਨ, ਜੋ ਅੱਗੇ ਵਧਣ ਦਾ ਰਸਤਾ ਦਿਖਾਉਂਦੀਆਂ ਹਨ ਜਦੋਂਕਿ ਤੁਹਾਡੀਆਂ ਅਜਿਹੀਆਂ ਸਹੇਲੀਆਂ ਕਦੇ ਨਹੀਂ ਚਾਹੁਣਗੀਆਂ ਕਿ ਤੁਸੀਂ ਆਪਣਾ ਨਾਂਅ ਰੌਸ਼ਨ ਕਰੋ ਡਰਦੇ ਤੁਸੀਂ ਨਹੀਂ, ਡਰਦੀਆਂ ਤਾਂ ਉਹ ਨੇ ਉਨ੍ਹਾਂ ਨੂੰ ਇਸ ਗੱਲ ਦਾ ਡਰ ਕਿ ਤੁਹਾਡੇ ਜੇਕਰ ਚੰਗੇ ਨੰਬਰ ਆਉਣਗੇ ਤਾਂ ਉਨ੍ਹਾਂ ਦੀ ਪੋਲ ਖੁੱਲ੍ਹ ਜਾਏਗੀ

ਤੁਸੀਂ ਕਿਉਂ ਡਰੋਗੇ?

ਤੁਹਾਨੂੰ ਕਿਸ ਗੱਲ ਦਾ ਡਰ? ਨਾ ਤਾਂ ਤੁਸੀਂ ਕੋਈ ਚੋਰੀ ਕੀਤੀ ਹੈ, ਨਾ ਕਿਸੇ ਤੋਂ ਉਧਾਰ ਲਿਆ ਹੈ ਤੁਸੀਂ ਕਿਉਂ ਡਰੋਗੇ? ਬੱਸ ਤੁਸੀਂ ਖੁੱਲ੍ਹ ਕੇ ਬੋਲਣਾ ਹੈ, ਆਪਣੀਆਂ ਇਨ੍ਹਾਂ ਸਹੇਲੀਆਂ ਨੂੰ ਪੜ੍ਹਾਈ ਦਾ ਕੋਈ ਨਾ ਕੋਈ ਸਵਾਲ ਕਰਦੇ ਰਹੋਗੇ ਤਾਂ ਉਹ ਜਾਂ ਤਾਂ ਪੜ੍ਹਾਈ ਵਿਚ ਰੂਚੀ ਲੈਣਗੀਆਂ ਜਾਂ ਫਿਰ ਖੁਦ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਕੋਈ ਗਲਤ ਗੱਲ ਕਰਦਾ ਹੈ ਤਾਂ ਤਰਕਾਂ ਦਾ ਸਹਾਰਾ ਲਓ ਤੁਹਾਡੇ ਕੋਲ ਗਿਆਨ ਦਾ ਭੰਡਾਰ ਹੈ, ਫਿਰ ਸੰਕੋਚ ਕਾਹਦਾ?”

ਪਿਤਾ ਦੀ ਗੱਲ ਦਾ ਸੋਨੀਆ ‘ਤੇ ਡੂੰਘਾ ਅਸਰ ਹੋਇਆ ਉਹ ਬੋਲੀ, ”ਪਾਪਾ! ਤੁਸੀਂ ਇਹ ਸਮਝ ਲਓ ਕਿ ਮੇਰੇ ਡਰ ਤੇ ਸੰਕੋਚ ਦਾ ਇਹ ਆਖ਼ਰੀ ਦਿਨ ਹੈ ਹੁਣ ਜੇਕਰ ਕੋਈ ਮੇਰੇ ਬਾਰੇ ਅਜਿਹੀ ਗੱਲ ਕਰੇਗਾ ਤਾਂ ਮੈਂ ਉਸਨੂੰ ਸਮਝਾਂਵਾਗੀ ਪੜ੍ਹਾਈ-ਲਿਖਾਈ ਵਿਚ ਮੈਂ ਉਨ੍ਹਾਂ ਲੜਕੀਆਂ ਤੋਂ ਜ਼ਿਆਦਾ ਤੇਜ਼ ਹਾਂ, ਮੈਨੂੰ ਉਨ੍ਹਾਂ ਤੋਂ ਜ਼ਿਆਦਾ ਬੋਲਣਾ ਆਉਂਦਾ ਹੈ ਇੱਕ ਦਿਨ ਮੈਂ ਤੁਹਾਨੂੰ ਕੁਝ ਬਣ ਕੇ ਦਿਖਾਵਾਂਗੀ” ਸੋਨੀਆ ਦੇ ਚਿਹਰੇ ਤੋਂ ਆਤਮ-ਵਿਸ਼ਵਾਸ ਝਲਕ ਰਿਹਾ ਸੀ ਸੋਨੀਆ ਦੀ ਮਾਂ ਨੇ ਉਸਨੂੰ ਛਾਤੀ ਨਾਲ ਲਾ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।