ਕੈਂਸਰ ਅੱਗੇ ਹਾਰੇ ਪੰਜਾਬੀ ਫ਼ਿਲਮ ਐਕਟਰ ਮੰਗਲ ਢਿੱਲੋਂ

Mangal Dhillon

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬੀ ਫਿਲਮ ਐਕਟਰ ਮੰਗਲ ਢਿੱਲੋਂ (Mangal Dhillon) ਦਾ ਅੱਜ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਮੰਗਲ ਢਿੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤੇ ਉਨਾਂ ਦਾ ਸਥਾਨਕ ਇੱਕ ਹਸਪਤਾਲ ’ਚ ਇਲਾਜ਼ ਚੱਲ ਰਿਹਾ ਸੀ।ਐਕਟਰ ਯਸਪਾਲ ਸ਼ਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲ ਢਿੱਲੋਂ ਪਿਛਲੇ 1 ਮਹੀਨੇ ਤੋਂ ਲੁਧਿਆਣਾ ਦੇ ਇੱਕ ਹਸਪਤਾਲ ’ਚ ਜ਼ੇਰੇ ਇਲਾਜ ਸਨ। ਜਿੱਥੇ ਉਹ 64 ਸਾਲ ਦੀ ਉਮਰ ’ਚ ਕੈਂਸਰ ਦੀ ਬਿਮਾਰੀ ਅੱਗੇ ਜਿੰਦਗੀ ਦੀ ਜੰਗ ਹਾਰ ਗਏ।

ਉਨਾਂ ਦੱਸਿਆ ਕਿ ਮੰਗਲ ਢਿੱਲੋਂ ਇੱਕ ਚੰਗੇ ਐਕਟਰ ਹੋਣ ਦੇ ਨਾਲ ਹੀ ਲੇਖਕ, ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਵੀ ਸਨ। ਜਿੰਨਾਂ ਨੇ ਅਨੇਕ ਫ਼ਿਲਮਾਂ ’ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ। ਇਸ ਤੋਂ ਇਲਾਵਾ ਕਈ ਟੀਵੀ ਸਰੀਅਲਾਂ ਤੇ ਟੀਵੀ ਸ਼ੋਅਜ ’ਚ ਵੀ ਕੰਮ ਕੀਤਾ। ਜ਼ਿਕਰਯੋਗ ਹੈ ਕਿ ਮੰਗਲ ਢਿੱਲੋਂ ਦਾ ਲੁਧਿਆਣਾ ਜ਼ਿਲੇ ਦੇ ਇੱਕ ਹਸਪਤਾਲ ’ਚ ਇਲਾਜ਼ ਚੱਲ ਰਿਹਾ ਸੀ ਪਰ ਕੁੱਝ ਦਿਨ ਪਹਿਲਾਂ ਹੀ ਪਰਿਵਾਰਕ ਮੈਂਬਰ ਉਨਾਂ ਨੂੰ ਪਿੰਡ ਨੀਲੋਂ ਕਲਾਂ ਵਿਖੇ ਘਰ ਲੈ ਆਏ ਸਨ।

ਇਹ ਵੀ ਪੜ੍ਹੋ : ਸ਼ਰਾਬ ਦੀ ਕਮਾਈ ਸਿਹਤ ਦੀ ਬਰਬਾਦੀ

ਜਿੱਥੇ ਉਨਾਂ ਸ਼ਨੀਵਾਰ ਨੂੰ ਆਖਰੀ ਸਾਹ ਲਿਆ। ਮੰਗਲ ਢਿੱਲੋਂ ਦਾ ਜਨਮ ਫਰੀਦਕੋਟ ਜ਼ਿਲੇ ਦੇ ਪਿੰਡ ਬਾਂਦਰ ਜਟਾਣਾ ’ਚ ਹੋਇਆ ਸੀ। ਮੰਗਲ ਢਿੱਲੋਂ ਨੂੰ ਪੰਜਾਬੀ ਫ਼ਿਲਮ ‘ਖਾਲਸਾ’ ’ਚ ਵਧੀਆ ਅਦਾਕਾਰੀ ਬਦਲੇ ਪੰਜਾਬ ਸਰਕਾਰ ਵੱਲੋਂ ਸਨਮਾਨ ਵੀ ਪ੍ਰਾਪਤ ਸੀ। ਇਸ ਤੋਂ ਇਲਾਵਾ ਢਿੱਲੋਂ ਨੇ ਟੀਵੀ ਸੀਰੀਅਲ ‘ਬੁਨਿਆਦ’ ’ਚ ਲੱਭਿਆ ਰਾਮ ਅਤੇ ‘ਜਨੂਨ’ ’ਚ ਸੁਮੇਰ ਰਾਜਵੰਸ਼ ਦਾ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਲ ਕੀਤੀ।