ਗਊਸ਼ਾਲਾਵਾਂ ‘ਚ ਗੋਹੇ ਤੋਂ ਆਰਗੈਨਿਕ ਖਾਦ ਬਣਾਉਣ ਦੇ ਲੱਗਣਗੇ ਪ੍ਰਾਜੈਕਟ

Projects will be started to produce organic fertilizers from cows in the cowsheds

organic fertilizers | ਗੋਹੇ ਤੋਂ ਧੂਫ਼, ਹਵਨ ਸਮੱਗਰੀ ਤੇ ਲੱਕੜੀ ਵੀ ਹੋਵੇਗੀ ਤਿਆਰ: ਸ਼ਚਿਨ ਸ਼ਰਮਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਰਾਜ ਦੀਆਂ 426 ਗਊਸ਼ਾਲਾਵਾਂ ਅਤੇ 20 ਕੈਟਲ ਪੌਂਡਾਂ ਨੂੰ ਆਤਮ ਨਿਰਭਰ ਬਣਾਉਣ ਲਈ ਗਊ ਸੇਵਾ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਫੋਕਲ ਪੁਆਇੰਟ ਸਥਿਤ ਸੰਨੀ ਇੰਜੀਨੀਅਰਿੰਗ ਵਰਕਸ ਦਾ ਦੌਰਾ ਕੀਤਾ, ਜਿੱਥੇ ਕਿ ਗੋਹੇ ਤੋਂ ਲੱਕੜੀ ਸਮੇਤ (organic fertilizers) ਆਰਗੈਨਿਕ ਖਾਦ, ਧੂਫ਼ ਅਤੇ ਹਵਨ ਸਮੱਗਰੀ ਤਿਆਰ ਕਰਨ ਵਾਲੀ ਮਸ਼ੀਨਰੀ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਊ ਸੇਵਾ ਕਮਿਸ਼ਨ ਅਧੀਨ ਆਉਂਦੀ ਰਾਜ ਦੀ ਹਰ ਗਊਸ਼ਾਲਾ ਵਿਖੇ ਅਜਿਹੀਆਂ ਮਸ਼ੀਨਾਂ ਦਾ ਪ੍ਰਾਜੈਕਟ ਲਗਾਇਆ ਜਾਵੇਗਾ ਤਾਂ ਕਿ ਦੁੱਧ ਨਾ ਵੀ ਦੇਣ ਵਾਲੇ ਗਊਧਨ ਦੇ ਗੋਹੇ ਦੀ ਸਦਵਰਤੋਂ ਕੀਤੀ ਜਾ ਸਕੇ ਅਤੇ ਉਸਨੂੰ ਦੁੱਧ ਨਾ ਦੇਣ ਕਰਕੇ ਭਾਰ ਨਾ ਸਮਝਿਆ ਜਾਵੇ।

ਉਨ੍ਹਾਂ ਕਿਹਾ ਕਿ ਗਊਆਂ ਦੇ ਗੋਹੇ ਤੋਂ ਲੱਕੜ, ਆਰਗੈਨਿਕ ਖਾਦ, ਧੂਫ਼, ਹਵਨ ਸਮੱਗਰੀ ਆਦਿ ਬਣਾਈ ਜਾਣੀ ਸ਼ੁਰੂ ਹੋ ਗਈ ਹੈ ਅਤੇ ਇਸਨੂੰ ਪੰਜਾਬ ਦੀ ਹਰ ਗਊਸ਼ਾਲਾ ‘ਚ ਲਗਾ ਕੇ ਗੋਹੇ ਅਤੇ ਹੋਰ ਰਹਿੰਦ ਖੂੰਹਦ ਦਾ ਰੂਪ ਬਦਲਕੇ ਉਸਤੋਂ ਲਾਭ ਕਮਾਇਆ ਜਾ ਸਕੇਗਾ।

ਅਜਿਹੀਆਂ ਮਸ਼ੀਨਾਂ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇ

ਸ੍ਰੀ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਵੀ ਲਿਖਿਆ ਜਾਵੇਗਾ ਕਿ ਅਜਿਹੀਆਂ ਮਸ਼ੀਨਾਂ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇ ਤਾਂ ਕਿ ਗੋਹੇ ਦੀ ਲੱਕੜ ਬਣਾ ਕੇ ਇਸ ਨੂੰ ਬਾਲਣ ਸਮੇਤ ਹੋਰ ਵਸਤਾਂ ਬਣਾਉਣ ਲਈ ਵਰਤਿਆ ਜਾ ਸਕੇ ਤੇ ਨੌਜਵਾਨ ਇਸਨੂੰ ਰੋਜ਼ਗਾਰ ਅਤੇ ਆਪਣੀ ਆਮਦਨ ਦਾ ਸਾਧਨ ਬਣਾ ਸਕਣ।

ਉਨ੍ਹਾਂ ਕਿਹਾ ਕਿ  ਰਾਜ ਦੇ ਹਰ ਪਸ਼ੂ ਦੀ ਟੈਗਿੰਗ ਕਰਕੇ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸੜਕਾਂ ‘ਤੇ ਘੁੰਮਣ ਵਾਲੇ ਪਸ਼ੂ ਦੇ ਕਿਸੇ ਮਾਲਕ ਅਤੇ ਗਊਸ਼ਾਲਾ ਤੋਂ ਹੋਣ ਬਾਰੇ ਪਤਾ ਲਗਾਇਆ ਜਾ ਸਕੇ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਮੇਸ਼ ਮਾਥੁਰ, ਪੰਜਾਬ ਗਊ ਸੇਵਾ ਕਮਿਸ਼ਨ ਦੇ ਡਿਪਟੀ ਸੀ.ਈ.ਓ. ਡਾ. ਪਰਮਪਾਲ ਸਿੰਘ, ਡਾ. ਭੁਪੇਸ਼, ਡਾ. ਗੁਰਚਰਨ ਸਿੰਘ,  ਐਚ.ਪੀ.ਐਸ. ਲਾਂਬਾ, ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਵਜੀਰ ਚੰਦ ਆਦਿ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।