ਬੁੱਤ ਤੋੜਨ ਤੋਂ ਪ੍ਰਧਾਨ ਮੰਤਰੀ ਨਰਾਜ਼

Prime, Minister, Narada, Statue

ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਨੂੰ ਆਦੇਸ਼ ਜਾਰੀ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁਝ ਹਿੱਸਿਆਂ ‘ਚ ਮੂਰਤੀ ਤੋੜਨ ਦੀਆਂ ਘਟਨਾਵਾਂ ‘ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ ਤ੍ਰਿਪੁਰਾ ‘ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੇਲੋਨੀਆ ਟਾਊਨ ‘ਚ ਕਾਲਜ ਸਕਵੇਅਰ ਸਥਿਤ ਰੂਸੀ ਕ੍ਰਾਂਤੀ ਦੇ ਨਾਇਕ ਵਲਾਦਿਮੀਰ ਲੈਨਿਨ ਦੀ ਮੂਰਤੀ ਤੋੜ ਦਿੱਤੀ ਗਈ ਸੀ ਇਸ ਤੋ ਬਾਅਦ ਤਾਮਿਲਨਾਡੂ ‘ਚ ਪੇਰੀਆਰ ਅਤੇ ਫਿਰ ਕੋਲਕਾਤਾ ‘ਚ ਸ਼ਿਆਮਾ ਪ੍ਰਸਾਦ ਮੁਖਰਜ਼ੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

ਇਹ ਵੀ ਪੜ੍ਹੋ : ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਇੱਕ ਗੰਭੀਰ

ਰਿਪੋਰਟ ਮੁਤਾਬਕ ਇਨ੍ਹਾਂ ਘਟਨਾਵਾਂ ਤੋਂ ਨਰਾਜ਼ ਪੀਐਮ ਮੋਦੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਹੈ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਠੋਸ ਕਦਮ ਚੁੱਕਣ ਦੀ ਵੀ ਹਿਦਾਇਤ ਦਿੱਤੀ ਪੀਐਮ ਦੇ ਇਸ ਮਾਮਲੇ ‘ਤੇ ਨੋਟਿਸ ਲੈਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੂਬਿਆਂ  ਲਈ ਐਡਵਾਈਜਰੀ ਜਾਰੀ ਕਰ ਦਿੱਤੀ ਹੈ ਮੰਤਰਾਲੇ ਨੇ ਸੂਬਿਆਂ ‘ਚ ਮੂਰਤੀ ਤੋੜਨ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਹਿੰਸਕ ਘਟਨਾਵਾਂ ‘ਤੇ ਰੋਕ ਲਾਉਣ ਲਈ ਠੋਸ ਕਦਮ ਚੁੱਕਣ ਲਈ ਆਦੇਸ਼ ਜਾਰੀ ਕੀਤੇ ਹਨ।

ਯੂਪੀ ‘ਚ ਤੋੜਿਆ ਗਿਆ ਅੰਬੇਦਕਰ ਦਾ ਬੁੱਤ

ਮੇਰਠ ਤ੍ਰਿਪੁਰਾ ‘ਚ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ਲੈਨਿਨ ਦਾ ਬੁੱਤ ਡੇਗੇ ਜਾਣ ਤੋਂ ਸ਼ੁਰੂ ਹੋਇਆ ਬੁੱਤ ਤੋੜਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਤ੍ਰਿਪੁਰਾ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਤਾਮਿਲਨਾਡੂ ਅਤੇ ਕੋਲਕਾਤਾ ਹੁੰਦੇ ਹੋਏ ਹੁਣ ਉੱਤਰ ਪ੍ਰਦੇਸ਼ ਤੱਕ ਪਹੁੰਚ ਗਿਆ ਹੈ ਯੂਪੀ ਦੇ ਮੇਰਠ ‘ਚ ਭੀਮਰਾਓ ਅੰਬੇਦਕਰ ਦਾ ਬੁੱਤ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਤੋਂ ਬਾਅਦ ਹੀ ਇਲਾਕੇ ‘ਚ ਤਣਾਅ ਦੀ ਸਥਿਤੀ ਹੈ ਮੇਰਠ ਦੇ ਮਦਾਨਾ ਥਾਣੇ ‘ਚ ਲੱਗੀ ਬੀਆਰ ਅੰਬੇਦਕਰ ਦੀ ਇੱਕ ਮੂਰਤੀ ਬੁੱਧਵਾਰ ਸਵੇਰੇ ਨੁਕਸਾਨੀ ਮਿਲੀ।