ਰਾਸ਼ਟਰਪਤੀ ਚੋਣ: ਭਾਜਪਾ ਪਾਰਲੀਮੈਂਟ ਬੋਰਡ ਦੀ ਮੀਟਿੰਗ ਅੱਜ

Presidential, Election, BJP, Meeting

ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ ‘ਤੇ ਹੋ ਸਕਦੀ ਐ ਸਹਿਮਤੀ

ਨਵੀਂ ਦਿੱਲੀ: ਰਾਸ਼ਟਰਪਤੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਭਾਜਪਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ। ਇਸ ਦਰਮਿਆਨ ਰਾਸ਼ਟਰਪਤੀ ਅਹੁਦੇ ਲਈ ਸ਼ਿਵਸੈਨਾ ਦੇ ਸਖ਼ਤ ਰੁਖ ਤੋਂ ਬਾਅਦ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ ‘ਤੇ ਸਹਿਮਤੀ ਹੋ ਸਕਦੀ ਹੈ। ਇੰਦੌਰ ਤੋਂ ਲਗਾਤਾਰ 8 ਵਾਰ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਪਹੁੰਚੀ ਸੁਮਿਤਰਾ ਮਹਾਜਨ ਮੂਲ ਤੌਰ ‘ਤੇ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ। ਇਸ ਕਾਰਨ ਮਰਾਠੀ ਮਨੁੱਖ ਦੇ ਨਾਤੇ ਸ਼ਿਵਸੈਨਾ ਅਤੇ ਐਨਸੀਪੀ ਵੀ ਉਨ੍ਹਾਂ ਦੀ ਹਮਾਇਤ ਕਰ ਸਕਦੀ ਹੈ।

ਰਾਸ਼ਟਰਪਤੀ ਚੋਣ ਵਿੱਚ ਐਨਡੀਏ ਉਮੀਦਵਾਰ ਹੋਣਗੇ ਪ੍ਰਪੋਜਰਸ

ਮੱਧ ਪ੍ਰਦੇਸ਼ ਤੋਂ ਐਤਵਾਰ ਨੂੰ 25 ਵਿਧਾਇਕ ਦਿੱਲੀ ਰਵਾਨਾ ਹੋ ਗਏ। ਉਹ ਰਾਸ਼ਟਰਪਤੀ ਚੋਣ ਵਿੱਚ ਐਨਡੀਏ ਉਮੀਦਵਾਰ ਪ੍ਰਪੋਜਰਸ ਹੋਣਗੇ। ਉੱਥੇ, 25 ਵਿਧਾਇਕਾਂ ਦੀ ਟੀਮ ਸੋਮਵਾਰ ਨੂੰ ਦਿੱਲੀ ਲਈ ਰਵਾਨਾ ਹੋਵੇਗੀ। ਇਸ ਤਰ੍ਹਾਂ ਦੋ ਦਿਨਾਂ ਵਿੱਚ ਪ੍ਰੋਪੋਜ਼ਰ ਦੇ ਬਤੌਰ ਕਰੀਬ 50 ਵਿਧਾਇਕ ਦਿੱਲੀ ਵਿੱਚ ਭਾਜਪਾ ਸਾਂਸਦ ਰਾਕੇਸ਼ ਸਿੰਘ ਦੇ ਬੰਗਲੇ ‘ਤੇ ਇਕੱਠੇ ਹੋਣਗੇ। ਇੱਥੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਦੇਖਰੇਖ ਵਿੱਚ ਇਨ੍ਹਾਂ ਵਿਧਾਇਕਾਂ ਤੋਂ ਕੋਰੇ ਨਾਮੀਨੇਸ਼ਨ ਫਾਰਮ ‘ਤੇ ਪ੍ਰਪੋਜਰ ਦੇ ਰੂਪ ਵਿੱਚ ਦਸਤਖ਼ਤ ਕਰਵਾਏ ਜਾਣਗੇ।