ਅੱਤਵਾਦ ਖਿਲਾਫ਼ ਤਿਆਰੀ ਤੋਂ ਪ੍ਰੇਸ਼ਾਨੀ ਕਿਉਂ

Preparations, Against, Terrorism

ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਦਸ ਹਜ਼ਾਰ ਹੋਰ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਹੈ ਪੀਡੀਪੀ ਦੀ ਆਗੂ ਤੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਸਾ ਮੁਫ਼ਤੀ ਨੇ ਇਸ ਫੈਸਲੇ ਨੂੰ ਗੈਰ-ਜ਼ਰੂਰੀ ਤੇ ਕਸ਼ਮੀਰ ਮਸਲੇ ਦੇ ਹੱਲ ਦੀ ਦਿਸ਼ਾ ‘ਚ ਅਪ੍ਰਾਸੰਗਿਕ ਦੱਸਿਆ ਹੈ ਮੁਫ਼ਤੀ ਮਹਿਬੂਬਾ ਦਾ ਇਹ ਪੈਂਤਰਾ ਸਿਆਸੀ ਤੇ ਵੋਟਾਂ ਬਟੋਰੂ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪੀਡੀਪੀ ਤੇ ਹੋਰ ਪਾਰਟੀਆਂ ਪਿਛਲੇ 72 ਸਾਲਾਂ ‘ਚ ਇਸ ਮਸਲੇ ਦਾ ਹੱਲ ਨਹੀਂ ਕੱਢ ਸਕੀਆਂ ਇਸ ਪਾਰਟੀ ਨੂੰ ਸੂਬੇ ਦੀ ਜਨਤਾ ਨੇ ਸਰਕਾਰ ਚਲਾਉਣ ਦਾ ਵੀ ਮੌਕਾ ਦਿੱਤਾ ਇੱਕ ਵਾਰ ਮਹਿਬੁਬਾ ਤੇ ਤਿੰਨ ਵਾਰ ਉਹਨਾਂ ਦੇ ਪਿਤਾ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਇਹ ਪੀਡੀਪੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਕਾਰਨ ਹੈ ਕਿ ਉਹਨਾਂ ਦੀ ਸਰਕਾਰ ਬਣਨ ਦੇ ਬਾਵਜ਼ੂਦ ਅੱਤਵਾਦ ‘ਚ ਕਮੀ ਕਿਉਂ ਨਹੀਂ ਆਈ??ਮੁਫ਼ਤੀ ਵਰਗੇ ਲੋਕਾਂ ਦੀ ਬਿਆਨਬਾਜ਼ੀ ਅੱਤਵਾਦ ਨੂੰ ਨਰਮੀ ਨਾਲ ਲੈਣ ਦੀ ਵਕਾਲਤ ਕਰਦੀ ਹੈ  ਹੈਰਾਨੀ ਤਾਂ ਇਸ ਗੱਲ ਦੀ ਹੈ?ਕਿ ਜਿਹੜੀ ਆਗੂ ਖੁਦ ਅੱਤਵਾਦ ਤੋਂ ਪੀੜਤ ਹੈ ਉਹੀ ਅੱਤਵਾਦ ਖਿਲਾਫ਼ ਚੁੱਕੇ ਜਾ ਰਹੇ ਕਦਮਾਂ ‘ਤੇ ਹਾਲ ਦੁਹਾਈ ਪਾ ਰਹੀ ਹੈ ਮੁਫ਼ਤੀ ਨੂੰ ਅੱਤਵਾਦੀ ਅਗਵਾ ਵੀ ਕਰ ਚੁੱਕੇ ਸਨ ਜੇਕਰ ਕੇਂਦਰ ਦੇ ਗ੍ਰਹਿ ਮੰਤਰੀ ਦੀ ਬੇਟੀ ਨੂੰ ਅੱਤਵਾਦੀ ਅਗਵਾ ਕਰ ਸਕਦੇ ਹਨ ਤਾਂ ਆਮ ਕਸ਼ਮੀਰੀ ਅੱਤਵਾਦ ਤੋਂ ਕਿੰਨੇ ਮਹਿਫ਼ੂਜ਼ ਹੋ ਸਕਦੇ ਹਨ ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਸਰਕਾਰ ਵੱਲੋਂ ਵੱਖਵਾਦੀਆਂ ਨੂੰ ਗੱਲਬਾਤ ਦਾ ਸੱਦਾ ਕਈ ਵਾਰ ਦਿੱਤਾ ਗਿਆ ਇਸ ਦੇ ਬਾਵਜੂਦ ਗੱਲ ਅੱਗੇ ਨਹੀਂ ਤੁਰੀ ਉਂਜ ਵੀ ਸੁਰੱਖਿਆ ਬਲਾਂ ਦੀ ਤਾਇਨਾਤੀ ‘ਚ ਵਾਧਾ ਅੱਤਵਾਦੀਆਂ ਖਿਲਾਫ਼ ਕੀਤਾ ਗਿਆ ਹੈ ਨਾ ਕਿ ਕਸ਼ਮੀਰੀਆਂ ਲਈ ਸਿਆਸਤਦਾਨਾਂ ਨੂੰ ਅੱਤਵਾਦ ‘ਤੇ ਸਿਆਸਤ ਕਰਨ ਦੀ ਬਜਾਇ ਉਹਨਾਂ ਲੋਕਾਂ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਅੱਜ ਲੱਖਾਂ ਲੋਕ ਅੱਤਵਾਦ ਕਾਰਨ ਹੀ ਸੂਬਾ ਛੱਡ ਕੇ ਦੇਸ਼ ਦੇ ਹੋਰ ਹਿੱਸਿਆਂ ‘ਚ ਦਰ ਬਦਰੀ ਦਾ ਜੀਵਨ ਗੁਜ਼ਾਰ ਰਹੇ ਹਨ ਗੱਲਬਾਤ ਰਾਹੀਂ ਮਸਲੇ ਦਾ ਹੱਲ ਸਭ ਤੋਂ ਬਿਹਤਰ ਤਰੀਕਾ ਹੁੰਦਾ ਹੈ ਪਰ ਜਦੋਂ ਸਾਰੇ ਤਰੀਕੇ ਫੇਲ੍ਹ ਹੋ ਜਾਣ ਤਾਂ ਸਖ਼ਤੀ ਆਖ਼ਰੀ ਰਸਤਾ ਹੁੰਦਾ ਹੈ ਨਿਰਦੋਸ਼ ਔਰਤਾਂ, ਬਜ਼ੁਰਗਾਂ ਦੀ ਹੱਤਿਆ ਕਰਨ ਵਾਲਿਆਂ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ ਪੈਸੇ   ਦੇ ਕੇ ਪੱਥਰ ਮਰਵਾਉਣ ਦਾ ਪਰਦਾਫਾਸ਼ ਹੋ ਚੁੱਕਾ ਹੈ ਵੱਖਵਾਦੀ ਫੰਡਿਗ ਦੇ ਦੋਸ਼ਾਂ ‘ਚ ਫ਼ਸੇ ਹੋਏ ਹਨ ਜ਼ੁਲਮ ਕਰਨ ਵਾਂਗ ਹੀ ਜ਼ੁਲਮ ਸਹਿਣਾ ਵੀ ਪਾਪ ਹੈ ਭਾਰਤੀ ਸੰਸਕ੍ਰਿਤੀ ਵੀਰਤਾ ਦੇ ਗੁਣਾਂ ਨਾਲ ਭਰੀ ਹੋਈ ਹੈ ਜਿੱਥੇ ਗੈਰਤ ਲਈ ਹਮਲਾਵਰ ਨੂੰ ਮੂੰਹਤੋੜ ਜਵਾਬ ਦਿੱਤਾ ਜਾਂਦਾ ਹੈ ਕਸ਼ਮੀਰ ਮਸਲੇ ਦਾ ਹੱਲ ਜਦੋਂ ਵੀ ਜੋ ਵੀ ਹੋਵੇ ਠੀਕ ਹੈ, ਪਰ ਉਦੋਂ ਤੱਕ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।