ਪਟਿਆਲਾ ’ਚ ਲੱਗੇ ਮੁੱਖ ਮੰਤਰੀ ਦੀ ਤਲਾਸ਼ ਦੇ ਪੋਸਟਰ

Poster CM Maan
ਪਟਿਆਲਾ ’ਚ ਲੱਗੇ ਮੁੱਖ ਮੰਤਰੀ ਦੀ ਤਲਾਸ਼ ਦੇ ਪੋਸਟਰ

ਪੋਸਟਰਾਂ ਤੇ ਲਿਖਿਆ, ਹੜ੍ਹ ਦੇ ਮਾਹੌਲ ਵਿਚ ਲਾਪਤਾ ਮੁੱਖ ਮੰਤਰੀ ਭਗਵੰਤ ਮਾਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਚ ਮੁੱਖ ਮੰਤਰੀ ਦੀ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਚਿਪਕਾ ਦਿੱਤੇ ਗਏ ਹਨ। ਉਂਝ ਪਤਾ ਲੱਗਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਪੋਸਟਰ ਉਤਾਰ ਦਿੱਤੇ ਤੇ ਲਾਉਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਪੋਸਟਰ ਅਰਬਨ ਅਸਟੇਟ ਇਲਾਕੇ ‘ਚ ਲਗਾਏ ਗਏ (Poster CM Maan ) ਜਿੱਥੇ ਵੱਡੀ ਨਦੀ ਦੀ ਸਭ ਤੋਂ ਵੱਧ ਮਾਰ ਪਈ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ 

ਪਟਿਆਲਾ ਚ ਕਰੀਬ ਦਰਜਨ ਤੋਂ ਵੱਧ ਕਲੋਨੀਆਂ ਪਾਣੀ ਦੀ ਮਾਰ ਹੇਠ ਆਈਆਂ ਹਨ। ਲੰਘੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਸੰਗਰੂਰ ਜਾਂਦਿਆਂ ਪਾਤੜਾਂ ਬਾਈਪਾਸ ਕੋਲ ਕੁਝ ਮਿੰਟ ਲਈ ਰੁਕੇ ਸਨ ਪਰ ਪਟਿਆਲਾ ਨਹੀਂ ਪੁੱਜੇ। ਸਰਕਾਰ ਦੇ ਮੰਤਰੀ ਪਟਿਆਲਾ ਅੰਦਰ ਲਗਾਤਾਰ ਵਿਚਰ ਰਹੇ ਹਨ। ਇਹ ਪਤਾ ਨਹੀਂ ਲੱਗਾ ਕਿ ਪੋਸਟਰ ਕਦੋਂ ਲਗਾਏ ਗਏ ਹਨ।