ਚੀਨ ‘ਚ 132 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼, ਕਈਆਂ ਦੀ ਮੌਤ ਦਾ ਖਦਸ਼ਾ

plan

ਜਹਾਜ਼ ਦੇ ਪਹਾੜਾਂ ‘ਚ ਡਿੱਗਦੇ ਸਾਰ ਹੀ ਲੱਗੀ ਅੱਗ

ਨੈਨਿੰਗ (ਚੀਨ) (ਏਜੰਸੀ)। ਦੱਖਣੀ ਚੀਨ ਦੇ ਗੁਆਂਗਸੀ ਜ਼ੁਆਂਗ ਖੇਤਰ ਵਿਚ ਸੋਮਵਾਰ ਦੁਪਹਿਰ ਨੂੰ 132 ਯਾਤਰੀਆਂ ਨੂੰ ਲੈ ਕੇ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਦੁਰਘਟਨਾ ਦੇ ਵੇਰਵੇ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਕੁਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਚੀਨੀ ਈਸਟਰਨ ਏਅਰਲਾਈਨਜ਼ ਦਾ ਬੋਇੰਗ 737 ਵੁਝੋਉ ਸ਼ਹਿਰ ਦੇ ਟੇਂਗਕਸਿਅਨ ਸੂਬੇ ਵਿੱਚ ਹਾਦਸਾਗ੍ਰਸਤ ਹੋ ਗਿਆ ਅਤੇ ਫਿਰ ਅੱਗ ਲੱਗ ਗਈ। ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਨੇ ਕਿਹਾ ਕਿ 132 ਲੋਕਾਂ ਵਿੱਚੋਂ 123 ਯਾਤਰੀ ਅਤੇ ਨੌਂ ਚਾਲਕ ਦਲ ਦੇ ਮੈਂਬਰ ਸਨ। ਹਾਲਾਂਕਿ ਇਸ ਹਾਦਸੇ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਲੈਂਡਿੰਗ ਤੋਂ 43 ਮਿੰਟ ਪਹਿਲਾਂ ਜਹਾਜ਼ ਦਾ ਸੰਪਰਕ ਟੁੱਟਿਆ

ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਮੁਤਾਬਕ ਫਲਾਈਟ MU 5735 ਨੇ ਕੁਨਮਿੰਗ ਚਾਂਗਸ਼ੂਈ ਹਵਾਈ ਅੱਡੇ ਤੋਂ ਦੁਪਹਿਰ 1.15 ਵਜੇ ਉਡਾਣ ਭਰੀ। ਇਸ ਫਲਾਈਟ ਨੇ ਦੁਪਹਿਰ 3 ਵਜੇ ਗੁਆਂਗਜ਼ੂ ਪਹੁੰਚਣਾ ਸੀ। ਰਿਪੋਰਟਾਂ ਮੁਤਾਬਿਕ ਜਹਾਜ਼ ਦੋ ਮਿੰਟ ਤੋਂ ਵੀ ਘੱਟ ਸਮੇਂ ‘ਚ 30,000 ਫੁੱਟ ਦੀ ਉਚਾਈ ਤੋਂ ਡਿੱਗ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ