ਕਾਂਗਰਸ ‘ਚ ਅਸਤੀਫਿਆਂ ਦਾ ਦੌਰ

Phase, Resignation, Congress

ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਅਹੁਦੇਦਾਰਾਂ ਨੇ ਕਬੂਲੀ ਹਾਰ ਦੀ ਜ਼ਿੰਮੇਵਾਰੀ

ਜੋਤੀਤਾਰਾਦਿੱਤਿਆ ਤੇ ਮਿਲਿੰਦ ਦੇਵੜਾ ਨੇ ਦਿੱਤਾ ਅਸਤੀਫ਼ਾਫ

ਭਾਜਪਾ ਨੇ ਕੱਸਿਆ ਵਿਅੰਗ, ਆਖਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ

ਏਜੰਸੀ, ਭੋਪਾਲ/ਮੁੰਬਈ

ਲੋਕ ਸਭਾ ਚੋਣਾਂ 2019 ਤੋਂ ਬਾਅਦ ਹੀ ਕਾਂਗਰਸ ਖੇਮੇ ‘ਚ ਉੱਥਲ-ਪੁਥਲ ਦਾ ਦੌਰ ਚੱਲ ਰਿਹਾ ਹੈ ਪਹਿਲਾਂ ਕਾਂਗਰਸ ਪ੍ਰਧਾਨ ਅਹੁਦੇ ਤੋਂ?ਰਾਹੁਲ ਗਾਂਧੀ ਦਾ ਅਸਤੀਫ਼ਾ ਤੇ ਹੁਣ ਜੋਤੀਤਾਰਾਦਿੱਤਿਆ ਸਿੰਧੀਆ, ਮਿਲਿੰਦ ਦੇਵੜਾ ਵੀ ਉਨ੍ਹਾਂ ਦੀ ਰਾਹ ਤੁਰ ਪਏ ਹਨ ਜੋਤੀਤਾਰਾਦਿੱਤਿਆ ਸਿੰਧੀਆ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ, ‘ਲੋਕ ਫਤਵੇ ਨੂੰ ਸਵੀਕਾਰ ਕਰਦਿਆਂ ਤੇ ਜ਼ਿੰਮੇਵਾਰੀ ਲੈਂਦਿਆਂ ਮੈਂ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਅਹੁਦੇ ਤੋਂ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਹੈ ਮੇਰੇ ‘ਤੇ ਯਕੀਨ ਕਰਕੇ ਇਹ ਜ਼ਿੰਮੇਵਾਰੀ ਦੇਣ ਤੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਉਨ੍ਹਾਂ (ਰਾਹੁਲ ਗਾਂਧੀ) ਦਾ ਧੰਨਵਾਦ ਦਿੰਦਾ ਹਾਂ ਜੋਤੀਤਾਰਾਦਿੱਤਿਆ ਸਿੰਧੀਆ ਨੇ ਦੱਸਿਆ ਕਿ ਉਨ੍ਹਾਂ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 8-10 ਦਿਨ ਪਹਿਲਾਂ ਭੇਜਿਆ ਸੀ

ਓਧਰ ਮੁੰਬਈ ਪਾਰਟੀ ਪ੍ਰਧਾਨ ਮਿਲਿੰਦ ਦੇਵੜਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਨਾਲ ਹੀ ਦੇਵੜਾ ਨੇ ਸੂਬੇ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਅਗਵਾਈ ਦੇਣ ਲਈ ਤਿੰਨ ਮੈਂਬਰੀ ਪੈਨਲ ਬਣਾਉਣ ਦਾ ਵੀ ਮਤਾ ਰੱਖਿਆ ਹੈ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਦੇਵੜਾ ਨੂੰ ਕੌਮੀ ਪੱਧਰ ‘ਤੇ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸ ਤੋਂ ਬਾਅਦ ਸੀਨੀਅਰ ਆਗੂ ਮੋਤੀ ਲਾਲ ਵੋਰਾ ਨੂੰ ਕਾਂਗਰਸ ਨੇ ਅੰਤਰਿਮ ਪ੍ਰਧਾਨ ਬਣਾਇਆ ਸੀ ਮਹਾਂਰਾਸ਼ਟਰ ‘ਚ ਅਗਲੇ ਕੁਝ ਮਹੀਨਿਆਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਕਾਂਗਰਸ ‘ਚ ਵੱਡੇ ਆਗੂ ਆਪਣੇ ਅਹੁਦੇ ਛੱਡ ਰਹੇ ਹਨ ਪ੍ਰਿਥਵੀ ਰਾਜ ਚੌਹਾਨ ਪਹਿਲਾਂ ਹੀ ਮਹਾਂਰਾਸ਼ਟਰ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਛੱਡ ਚੁੱਕੇ ਹਨ ਤੇ ਹੁਣ ਮਿਨਿੰਗ ਦੇਵੜਾ ਨੇ ਅਸਤੀਫਾ ਦੇ ਦਿੱਤਾ ਹੈ ਆਖਰ ਉਹ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।