ਪਾਰਟੀਆਂ ਲੋਕ ਲਭਾਊ ਫੈਸਲੇ ਦੇਣ ਦੀ ਥਾਂ ਪੰਜਾਬ ਦੇ ਭਵਿੱਖ ਬਾਰੇ ਸੋਚਣ : ਢੀਂਡਸਾ

Parminder Dhindsa Sachkahoon

ਪਾਰਟੀਆਂ ਲੋਕ ਲਭਾਊ ਫੈਸਲੇ ਦੇਣ ਦੀ ਥਾਂ ਪੰਜਾਬ ਦੇ ਭਵਿੱਖ ਬਾਰੇ ਸੋਚਣ : ਢੀਂਡਸਾ

ਮੋਹਨ ਸਿੰਘ, ਮੂਣਕ । ਪਾਰਟੀਆਂ ਲੋਕ ਲਭਾਊ ਫੈਸਲੇ ਦੇਣ ਦੀ ਥਾਂ ਪੰਜਾਬ ਦੇ ਭਵਿੱਖ ਬਾਰੇ ਸੋਚਣ। ਮੁਫਤ ਸਹੂਲਤਾਂ ਸਿਰਫ ਤੇ ਸਿਰਫ ਛੋਟੇ ਤੇ ਲੋੜਵੰਦ ਪਰਿਵਾਰਾਂ ਨੂੰ ਹੀ ਮਿਲਣੀਆ ਚਾਹੀਦੀਆਂ ਹਨ ਨਾ ਕਿ ਵੱਡੇ ਸਰਮਾਏਦਾਰਾਂ ਨੂੰ , ਚੰਗੇ ਰਾਜ ਪ੍ਰਬੰਧ ਚਲਾਉਣ ਸਬੰਧੀ ਲੋਕ ਬਿੱਲ ਭਰਨ ਅਤੇ ਟੈਕਸ ਵਗੈਰਾ ਦੇਣ ਲਈ ਤਿਆਰ ਹਨ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਮੁੱਖ ਆਗੂ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਮਾਲਵਾ ਪ੍ਰੈਸ ਕਲੱਬ ਮੂਣਕ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ।

ਪੰਜਾਬ ਵਿੱਚ ਬਿਜਲੀ ਦੇ ਲੱਗ ਰਹੇ ਪਾਵਰਕੱਟਾਂ ’ਤੇ ਗੱਲਬਾਤ ਕਰਦਿਆਂ ਉਹਨਾਂ ਪੰਜਾਬ ਵਿੱਚ ਥਰਮਲ ਪਲਾਂਟਾਂ ਨਾਲ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਨਾਲ ਹੋਏ ਸਮਝੌਤਿਆਂ ਨੂੰ ਗਲਤ ਦੱਸਦਿਆਂ ਕਿਹਾ ਕਿ ਇਹਨਾਂ ਸਮਝੌਤਿਆਂ ਵਿੱਚ ਸਾਰੀਆਂ ਮੱਦਾ ਉਤਪਾਦਕਾਾਂ ਦੇ ਹੱਕ ਵਿੱਚ ਹਨ। ਇੱਕ ਵੀ ਮੱਦ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੇ ਹੱਕ ਵਿੱਚ ਨਹੀਂ। ਉਹਨਾਂ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਬਾਰੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਤੇਲ ’ਤੇ ਟੈਕਸ ਘਟਾਉਣੇ ਚਾਹੀਦੇ ਹਨ। ਅੱਜ ਦੇਸ਼ ਵਿੱਚ ਇੰਨੀ ਮਹਿੰਗਾਈ ਵੱਧ ਗਈ ਹੈ ਕਿ ਮੱਧ ਵਰਗੀ ਪਰਿਵਾਰਾਂ ਦੀ ਕਮਾਈ ਦਾ ਸਾਰਾ ਪੈਸਾ ਟੈਕਸਾਂ ਵਿੱਚ ਜਾ ਰਿਹਾ ਹੈ। ਇਸ ਮੌਕੇ ਰਾਮਪਾਲ ਸਿੰਘ ਬਹਿਣੀਵਾਲ, ਗੁਰਦੀਪ ਸਿੰਘ ਮਕੋਰੜ ਸਾਬਕਾ ਚੇਅਰਮੈਨ, ਪ੍ਰਕਾਸ ਮਲਾਣਾ ਸਾਬਕਾ ਪ੍ਰਧਾਨ, ਭੀਮ ਸੈਨ ਗਰਗ ਸਾਬਕਾ ਪ੍ਰਧਾਨ ,ਚਮਕੌਰ ਸਿੰਘ ਬਦਲਗੜ੍ਹ ਸਾਬਕਾ ਚੇਅਰਮੈਨ, ਰਾਮਪਾਲ ਸਿੰਘ ਸੁਰਜਣਭੈਣੀ,ਨਰਿੰਦਰ ਸਿੰਘ ਸੇਖੋ,ਰਣਬੀਰ ਸਿੰਘ ਦੇਹਲਾ, ਗੁਰਦੀਪ ਸਿੰਘ ਡੂਡੀਆ ਆਦਿ ਮੋਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।