ਗੋਹੇ ਤੇ ਪਲਾਸਟਿਕ ਤੋਂ ਬਣਿਆ ਕਾਗਜ਼ ਬਜ਼ਾਰ ‘ਚ

ਜੈਪੁਰ (ਸੱਚ ਕਹੂੰ ਨਿਊਜ਼)। ਖਾਦੀ ਗ੍ਰਾਮੋਉਦਯੋਗ ਕਮਿਸ਼ਨ ਨੇ ਸਵੱਛਤਾ ਅਭਿਆਨ ਨਾਲ ਪ੍ਰੇਰਿਤ ਹੋਕਰ ਪਲਾਸਟਿਕ ਮਿਸ਼ਰਿਤ ਤੇ ਗਾਂ ਦੇ ਗੋਹੇ ਨਾਲ ਕਾਗਜ਼ ਬਣਾਇਆ ਹੈ ਛੋਟੇ ਤੇ ਲਘੂ ਉਦਯੋਗ ਮੰਤਰੀ ਗਿਰਾਜ ਸਿੰਘ ਨੇ ਅੱਜ ਕੁਮਾਰੱਪਾ ਕੌਮੀ ਹਸਤਨਿਰਮਿਤ ਪੇਪਰ ਸੰਸਥਾਨ ‘ਚ ਕਾਗਜ਼ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਕੂੜੇ ਤੋਂ ਉਪਯੋਗੀ ਉਤਪਾਦ ਬਣਾਉਣ ਦੀ ਦਿਸ਼ਾ ‘ਚ ਇਹ ਬਹੁਤ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸਵੱਛਤਾ ਅਭਿਆਨ ਦੀ ਪ੍ਰੇਰਨਾ ਨਾਲ ਇਸ ਯੋਜਨਾ ਨੂੰ ਹੱਥ ‘ਚ ਲਿਆ ਗਿਆ ਹੈ।

ਸਿੰਘ ਨੇ ਕਿਹਾ ਕਿ ਕਿਸਾਨਾਂ ਤੋਂ ਪੰਜ ਰੁਪਏ ਕਿੱਲੋ ਗੋਹਾ ਖਰੀਦਣ ਦੀ ਯੋਜਨਾ ਹੈ, ਜਿਸ ਨਾਲ ਅਵਾਰਾ ਘੁੰਮਣ ਵਾਲੀਆਂ ਗਊਆਂ ਦੀ ਸੁਰੱਖਿਆ ‘ਚ ਮੱਦਦ ਮਿਲੇਗੀ ਤੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ‘ਚ ਕਮਿਸ਼ਨ ਦੇ ਪ੍ਰੀਖਣ ਕੇਂਦਰਾਂ ‘ਚ ਗੋਹੇ ਤੋਂ ਬਿਜਲੀ ਬਣਾਉਣ ਦੀ ਯੋਜਨਾ ਸ਼ੁਰੂ ਹੋ ਰਹੀ ਹੈ, ਜਿਸ ਨੂੰ ਬਾਅਦ ‘ਚ ਪਿੰਡ-ਪਿੰਡ ਤੱਕ ਪਹੁੰਚਾਇਆ ਜਾਵੇਗਾ।

ਰੇਮੰਡ ਵੱਲੋਂ ਡੇਢ ਲੱਖ ਥੈਲਿਆਂ ਦੀ ਖਰੀਦ ਦਾ ਫੈਸਲਾ

ਸਫੂਰਤੀ ਯੋਜਨਾ ਤਹਿਤ ਸਮੂਹ ਬਣਾਉਣ ‘ਤੇ ਤਿੰਨ ਕਰੋੜ ਰੁਪਏ ਦੀ ਸਹਾਇਤਾ ਨਾਲ ਗੋਬਰ ਉਦਯੋਗ ਸਥਾਪਿਤ ਕੀਤੇ ਜਾਣਗੇ ਇਸ ਮੌਕੇ ਉਨ੍ਹਾਂ ਨਾਰੀਅਲ ਤੇ ਫੁੱਲਾਂ ਨਾਲ ਬਣਾਈ ਗਈ ਹਵਨ ਸਮੱਗਰੀ ਨੂੰ ਵੀ ਵਿਕਰੀ ਲਈ ਜਾਰੀ ਕੀਤਾ। ਕਮਿਸ਼ਨ ਦੇ ਮੁਖੀ ਵਿਨੇ ਕੁਮਾਰ ਸਕਸੈਨਾ ਨੇ ਦਾਅਵਾ ਕੀਤਾ ਕਿ ਪਤੰਜਲੀ ਤੋਂ ਵੀ ਸਸਤੀ ਤੇ ਚੰਗੀ ਹਵਨ ਸਮੱਗਰੀ ਤਿਆਰ ਕੀਤੀ ਗਈ ਹੈ ਤੇ ਛੇਤੀ ਹੀ ਦੇਸ਼ ਭਰ ‘ਚ ਖਾਦੀ ਭੰਡਾਰਾਂ ‘ਤੇ ਇਸ ਦੀ ਵਿਕਰੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਪਲਾਸਟਿਕ ਮਿਸ਼ਰਿਤ ਕਾਗਜ਼ ਦੇ ਥੈਲਿਆਂ ਦੀ ਮੰਗ ਹਾਲੇ ਤੋਂ ਵਧਣ ਲੱਗੀ ਹੈ ਤੇ ਰੇਮੰਡ ਨੇ ਡੇਢ ਲੱਖ ਥੈਲਿਆਂ ਦੀ ਖਰੀਦ ਦਾ ਆਦੇਸ਼ ਦਿੱਤਾ ਹੈ।