ਪੌਂਗ ਡੈਮ ਦੇ ਖੋਲੇ ਫਲੱਡ ਗੇਟ, ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ

Pong Dam

ਪਾਣੀ 13.90 ਫੁੱਟ ਤੋਂ ਉਪਰ | Pong Dam

ਤਲਵਾੜਾ (ਹੁਸ਼ਿਆਰਪੁਰ) (ਰਾਜਨ ਮਾਨ)। ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੇ ਪਹੁੰਚ ਜਾਣ ਕਾਰਨ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਅੱਜ ਪਾਣੀ ਦਾ ਪੱਧਰ 1390 ਦਰਜ ਕੀਤਾ ਗਿਆ ਜਦ ਕਿ ਡੈਮ ਦੀ ਸਮਰੱਥਾ 1390 ਹੈ ਬਹੁਤ ਐਂਮਰਜੈਂਸੀ ਦੇ ਹਾਲਾਤ ਵਿਚ ਪਾਣੀ 1395 ਤੱਕ ਰੱਖਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਅੱਜ ਡੈਮ ਵਿੱਚ 5 ਲੱਖ ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ। ਪਾਣੀ ਦੀ ਵੱਡੀ ਆਮਦ ਨੂੰ ਵੇਖਦਿਆਂ ਸਾਰੇ ਪਾਸੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੁਪਹਿਰ ਤੱਕ ਜ਼ਿਆਦਾ ਪਾਣੀ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ। (Pong Dam)

ਇਹ ਵੀ ਪੜ੍ਹੋ: ਆਰਮੀ ਅਫ਼ਸਰ ਚੁਣੀ ਗਈ ਸਿਮਰਨ ਨੂੰ ਡਿਪਟੀ ਕਮਿਸ਼ਨਰ ਨੇ ਇੰਜ ਦਿੱਤੀ ਵਧਾਈ

ਉਧਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਵਲੋਂ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕੱਲ ਤੋਂ ਹੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਲੋਕ ਹੇਠਲੇ ਖੇਤਰਾਂ ਚੋਂ ਘਰ ਖਾਲੀ ਕਰਕੇ ਉਪਰ ਸੁਰੱਖਿਆ ਥਾਵਾਂ ਤੇ ਪਹੁੰਚ ਜਾਣ ਕਿਉਂਕਿ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਵਕਤ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਦੋ ਲੱਖ ਕਿਊਸਿਕ ਦੇ ਕਰੀਬ ਪਾਣੀ ਡੈਮ ਵਿੱਚ ਆ ਰਿਹਾ ਹੈ। ਪਿਛਲੇ ਸਾਲ ਅੱਜ ਦੇ ਦਿਨ ਡੈਮ ਵਿੱਚ ਪਾਣੀ 1350.70ਫੁੱਟ ਸੀ ਜਿਹੜਾ ਇਸ ਵਾਰ 40 ਫੁੱਟ ਪਾਣੀ ਜ਼ਿਆਦਾ ਹੈ।