ਰਾਹੁਲ ਗਾਂਧੀ ਨਾਲ ਜੁੜੀ ਵੱਡੀ ਖ਼ਬਰ, ਹੋਈ ਦੋ ਸਾਲ ਦੀ ਸਜ਼ਾ

Rahul Gandhi

ਸੂਰਤ ਸੈਸ਼ਨ ਕੋਰਟ ਦਾ ਵੱਡਾ ਫੈਸਲਾ | Rahul Gandhi

ਸੂਰਤ (ਏਜੰਸੀ)। ਰਾਹੁਲ ਗਾਂਧੀ (Rahul Gandhi) ਨੂੰ ਲੈ ਕੇ ਗੁਜਰਾਤ ਤੋਂ ਵੱਡੀ ਖ਼ਬਰ ਸਾਹਮਦੇ ਆ ਰਹੀ ਹੈ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਵਾਲੇ ਮਾਨਹਾਨੀ ਕੇਸ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ ਨੂੰ 2 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਗੁਜਰਾਤ ਦੇ ਸੂਰਤ ਦੀ ਸੈਸ਼ਨ ਕੋਰਟ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ ’ਚ ਕੋਰਟ ਤੋਂ ਤੁਰੰਤ ਜਮਾਨਤ ਮਿਲ ਗਈ ਹੈ।

ਰਾਹੁਲ ਗਾਂਧੀ ਦੇ ਖਿਲਾਫ਼ ਸਾਲ 2019 ’ਚ ਮਾਨਹਾਨੀ ਦਾ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ ਇਹ ਕੇਸ ਮੋਦੀ ਸਰਨੇਮ ਨਾਲ ਜੁੜੇ ਬਿਆਨ ਦਾ ਹੈ। ਜਾਣਕਾਰੀ ਅਨੁਸਾਰ ਕੋਰਟ ਨੇ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ।

ਕੋਰਟ ’ਚ ਕਿਵੇਂ ਚੱਲੀ ਕਾਰਵਾਈ | Modi Surname Case

  • ਕੋਰਟ ’ਚ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਵਕੀਲ ਨੇ ਜੱਜ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
  • ਵਕੀਲ ਨੇ ਕਿਹਾ ਕਿ ਅਜਿਹੇ ’ਚ ਉਨ੍ਹਾਂ ਨੂੰ ਘੱਟ ਸਜ਼ਾ ਸੁਣਾਏ ਜਾਵੇ।
  • ਸ਼ਿਕਾਇਤਕਰਤਾ ਪੂਰਣੇਸ਼ ਮੋਦੀ ਨੇ ਇਸ ਕੇਸ ’ਚ ਰਾਹੁਲ ਗਾਂਧੀ ਨੂੰ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਤੇ ਜ਼ੁਰਮਾਨੇ ਦੀ ਮੰਗ ਕੀਤੀ।
  • ਰਾਹੁਲ ਗਾਂਧੀ ਨੇ ਕੋਰਟ ’ਚ ਜੱਜ ਨੂੰ ਕਿਹਾ ਕਿ ਮੇਰਾ ਇਰਾਦਾ ਗਲਤ ਨਹੀਂ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ