ਓਬਾਮਾ ਨੇ, ਰਾਹੁਲ ਗਾਂਧੀ ਨੂੰ ਦੱਸਿਆ ‘ਨਰਵਸ’ ਆਗੂ

ਆਪਣੀ ਨਵੀਂ ਕਿਤਾਬ ‘ਏ ਪ੍ਰਾਮਿਸਟ ਲੈਂਡ’ ‘ਚ ਓਬਾਮਾ ਨੇ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਕੀਤਾ ਜ਼ਿਕਰ

ਨਵੀਂ ਦਿੱਲੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਇੱਕ ਕਿਤਾਬ ‘ਏ ਪ੍ਰਾਮਿਸਟ ਲੈਂਡ’  ‘ਚ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਰਾਹੁਲ ਗਾਂਧੀ ਇੱਕ ‘ਨਰਵਸ ਤੇ ਤਿਆਰੀ ਕਰਦੇ’ ਅਜਿਹੇ ਵਿਦਿਆਰਥੀਆਂ ਵਾਂਗ ਜਾਪਦੇ ਹਨ ਜੋ ਆਪਣੇ ਅਧਿਆਪਕਾਂ ਨੂੰ ਪ੍ਰਭਾਵਿਤ ਕਰਨਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਦੇ ਅੰਤਰ ‘ਵਿਸ਼ੇ ਦਾ ਮਾਸਟਰ’ ਬਣਨ ਲਈ ਜੁਨੂੰਨ ਜਾਂ ਯੋਗਤਾ ਦੀ ਘਾਟ ਹੈ।

ਓਬਾਮਾ ਨੇ ਆਪਣੇ ਦਫ਼ਤਰ ਦੇ ਸੰਸਮਰਣਾਂ ‘ਤੇ ਲਿਖੀ ਕਿਤਾਬ ‘ਏ ਪ੍ਰਾਮਿਤਸਡ ਲੈਂਡ’ ‘ਚ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਜ਼ਿਕਰ ਕੀਤਾ ਹੈ। ਅਮਰੀਕੀ ਖਬਾਰ ਨਿਊਯਾਰਕ ਟਾਈਮਸ ਨੇ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਉਨ੍ਹਾਂ ਦੀ ਕਿਤਾਬ ਦੀ ਸਮੀਖਿਆ ਲਿਖੀ ਹੈ। ਇਸ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜ਼ਿਕਰ ਕਰਦਿਆਂ ਓਬਾਮਾ ਨੇ ਲਿਖਿਆ ਹੈ ਕਿ ਉਨਾਂ ‘ਚ ਇੱਕ ਤਰ੍ਹਾਂ ਦੀ ਪ੍ਰਪਾਵਿਤ ਕਰਨ ਵਾਲੀ ਇਮਾਨਦਾਰੀ ਹੈ। ਉਨ੍ਹਾਂ ਦੀ ਕਿਤਾਬ 768 ਪੰਨਿਆਂ ਦੀ ਹੈ, ਉਨ੍ਹਾਂ ਦਾ ਸੰਮਸਰਣ ਉਨ੍ਹਾਂ ਦੇ ਸਿਆਸਤ ‘ਚ ਕਦਮ ਰੱਖਣ ਤੇ ਸਿਖ਼ਤਰ ਤੱਕ ਪਹੁੰਚਾਉਣ ਦੇ ਸਫ਼ਤਰ ‘ਤੇ ਆਧਾਰਿਤ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਰਾਹੁਲ ਗਾਂਧੀ ਨੂੰ ‘ਨਰਵਸ ਤੇ ਘੱਟ ਗੁਣਵੱਤਾ ਵਾਲਾ’ ਵੀ ਦੱਸਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.