Nuclear Power : ਨਿੱਜੀ ਨਿਵੇਸ਼ ਨਾਲ ਵਧੇਗਾ ਪਰਮਾਣੂ ਬਿਜਲੀ ਦਾ ਉਤਪਾਦਨ

Nuclear Power

ਭਾਰਤ ’ਚ ਇੱਕ ਪਾਸੇ ਅਰਸੇ ਤੋਂ ਲਟਕੇ ਪਰਮਾਣੂ ਬਿਜਲੀ ਪ੍ਰਾਜੈਕਟਾਂ ’ਚ ਬਿਜਲੀ ਦਾ ਉਤਪਾਦਨ ਸ਼ੁੁਰੂ ਹੋ ਰਿਹਾ ਹੈ, ਉੱਥੇ ਨਿੱਜੀ ਨਿਵੇਸ਼ ਨਾਲ ਪਰਮਾਣੂ ਊਰਜਾ ਵਧਾਉਣ ਦੇ ਯਤਨ ਹੋ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਤਾਪੀ ਕਾਕਰਾਪਾਰ ’ਚ 22,500 ਕਰੋੜ ਰੁਪਏ ਦੀ ਲਾਗਤ ਨਾਲ ਬਣੇ 700-700 ਮੈਗਾਵਾਟ ਬਿਜਲੀ ਉਤਪਾਦਨ ਦੇ ਦੋ ਪਰਮਾਣੂ ਊਰਜਾ ਪਲਾਂਟ 22 ਫਰਵਰੀ 2024 ਨੂੰ ਰਾਸ਼ਟਰ ਨੂੰ ਸਮਰਪਿਤ ਕਰ ਦਿੱਤੇ ਹਨ ਇਹ ਦੇਸ਼ ਦੇ ਪਹਿਲੇ ਸਵਦੇਸ਼ੀ ਪਰਮਾਣੂ ਥਰਮਲ ਪਲਾਂਟ ਹਨ ਇਹ ਉੱਨਤ ਸੁਰੱਖਿਆ ਸਹੂਲਤਾਂ ਵਾਲੇ ਹਨ ਇਹ ਪਲਾਂਟ ਹਰ ਸਾਲ ਲਗਭਗ 10.4 ਅਰਬ ਯੂਨਿਟ ਸਵੱਛ ਬਿਜਲੀ ਪੈਦਾ ਕਰਨਗੇ ਜੋ ਗੁਜਰਾਤ ’ਚ ਬਿਜਲੀ ਦੀ ਸਪਲਾਈ ਨਾਲ ਹੋਰ ਪ੍ਰਾਂਤਾਂ ਨੂੰ ਵੀ ਬਿਜਲੀ ਦੇਣਗੇ। (Nuclear Power)

ਇਹ ਪਲਾਂਟ ਜ਼ੀਰੋ ਕਾਰਬਨ ਨਿਕਾਸੀ ਦੀ ਦਿਸ਼ਾ ’ਚ ਅੱਗੇ ਵਧਣ ਦੀ ਦ੍ਰਿਸ਼ਟੀ ਨਾਲ ਮੀਲ ਦਾ ਪੱਥਰ ਸਾਬਤ ਹੋਣਗੇ ਦੂਜੇ ਪਾਸੇ ਭਾਰਤ ਸਰਕਾਰ ਨੇ ਪਰਮਾਣੂ ਊਰਜਾ ਖੇਤਰ ’ਚ ਨਿੱਜੀ ਕੰਪਨੀਆਂ ਤੋਂ 26 ਅਰਬ ਡਾਲਰ ਦਾ ਨਿਵੇਸ਼ ਮੰਗਿਆ ਹੈ ਇਹ ਪਹਿਲ ਅਜਿਹੇ ਸਰੋਤਾਂ ਨਾਲ ਬਿਜਲੀ ਬਣਾਉਣ ਦੀ ਮਾਤਰਾ ਵਧਾਉਣ ਦੀ ਦਿਸ਼ਾ ’ਚ ਚੁੱਕਿਆ ਗਿਆ ਕਦਮ ਹੈ, ਜੋ ਵਾਯੂਮੰਡਲ ’ਚ ਪ੍ਰਦੂਸ਼ਣ ਅਤੇ ਤਾਪਮਾਨ ਵਧਾਉਣ ਵਾਲੇ ਕਾਰਬਨ ਡਾਈਆਕਸਾਈਡ ਪੈਦਾ ਨਹੀਂ ਕਰਦੇ ਹਨ ਇਹ ਪਹਿਲੀ ਵਾਰ ਹੈ ਜਦੋਂ ਪਰਮਾਣੂ ਊਰਜਾ ਖੇਤਰ ’ਚ ਸਰਕਾਰ ਨਿੱਜੀ ਕੰਪਨੀਆਂ ਤੋਂ ਪੂੰਜੀ ਨਿਵੇਸ਼ ਦੀ ਮੰਗ ਕਰ ਰਹੀ ਹੈ ਫਿਲਹਾਲ ਭਾਰਤ ’ਚ ਪਰਮਾਣੂ ਊਰਜਾ ਕੁੱਲ ਬਿਜਲੀ ਉਤਪਾਦਨ ਦੀ ਤੁਲਨਾ ’ਚ ਸਿਰਫ਼ ਦੋ ਫੀਸਦੀ ਵੀ ਨਹੀਂ ਹੈ ਜੇਕਰ ਇਹ ਨਿਵੇਸ਼ ਵਧਦਾ ਹੈ। (Nuclear Power)

ਤਾਂ 2030 ਤੱਕ ਆਪਣੀ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਦਾ 50 ਫੀਸਦੀ ਗੈਰ-ਜੀਵਾਸ਼ਮ ਈਂਧਨ ਦੀ ਵਰਤੋਂ ਨਾਲ ਪ੍ਰਾਪਤ ਟੀਚੇ ਨੂੰ ਹਾਸਲ ਕਰਨ ’ਚ ਸਹਾਇਤਾ ਮਿਲੇਗੀ ਵਰਤਮਾਨ ’ਚ ਇਹ 42 ਫੀਸਦੀ ਹੈ ਸਰਕਾਰ ਇਸ ਸਿਲਸਿਲੇ ’ਚ ਰਿਲਾਇੰਸ ਇੰਡਸਟ੍ਰੀਜ, ਟਾਟਾ ਪਾਵਰ, ਅਡਾਨੀ ਪਾਵਰ ਅਤੇ ਵੇਦਾਂਤ ਲਿਮਟਿਡ ਸਮੇਤ ਪੰਜ ਨਿੱਜੀ ਕੰਪਨੀਆਂ ਨਾਲ ਗੱਲ ਕਰ ਰਹੀ ਹੈ ਹਰੇਕ ਕੰਪਨੀ ਨੂੰ 5.30 ਅਰਬ ਡਾਲਰ ਦਾ ਨਿਵੇਸ਼ ਕਰਨ ਨੂੰ ਕਿਹਾ ਗਿਆ ਹੈ ਇਸ ਸਿਲਸਿਲੇ ’ਚ ਪਰਮਾਣੂ ਊਰਜਾ ਵਿਭਾਗ ਅਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਐਨਪੀਸੀਆਈਐਲ) ਨੇ ਇਸ ਨਿਵੇਸ਼ ਬਾਰੇ ਬੀਤੇ ਸਾਲ ਨਿੱਜੀ ਕੰਪਨੀਆਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਹੈ ਸਰਕਾਰ ਨੂੰ ਇਸ ਨਿਵੇਸ਼ ਨਾਲ 2040 ਤੱਕ 11000 ਮੈਗਾਵਾਟ ਨਵੀਂ ਪਰਮਾਣੂ ਬਿਜਲੀ ਉਤਪਾਦਨ ਸਮਰੱਥਾ ਦੀ ਉਮੀਦ ਹੈ।

ਫਿਲਹਾਲ ਐਨਪੀਸੀਆਈਐਲ ਕੋਲ 7500 ਮੈਗਾਵਾਟ ਦੀ ਸਮਰੱਥਾ ਵਾਲੇ ਪਰਮਾਣੂ ਪਾਵਰ ਪਲਾਂਟ ਕੰਮ ਕਰ ਰਹੇ ਹਨ ਇਸ ’ਚ ਹੋਰ ਵਾਧੇ ਲਈ 1300 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਰੱਖਿਆ ਹੈ, ਜੋ ਨਿਵੇਸ਼ ਨਾਲ ਸੰਭਵ ਹੋ ਸਕੇਗਾ ਨਿੱਜੀ ਕੰਪਨੀਆਂ ਨਾਲ ਪਰਮਾਣੂ ਊਰਜਾ ਵਿਭਾਗ ਦੀਆਂ ਸ਼ਰਤਾਂ ’ਚ ਪਰਮਾਣੂ ਪਲਾਂਟਾਂ ਦੇ ਉਪਕਰਨਾਂ ਦੇ ਨਾਲ ਜ਼ਮੀਨ ਅਤੇ ਪਾਣੀ ਦੇ ਪ੍ਰਬੰਧਨ ’ਚ ਹੋਣ ਵਾਲਾ ਖਰਚ ਕੰਪਨੀਆਂ ਚੁੱਕਣਗੀਆਂ ਹਾਲਾਂਕਿ ਪਲਾਂਟ ਦੇ ਨਿਰਮਾਣ, ਸੰਚਾਲਨ ਅਤੇ ਉਸ ’ਚ ਪ੍ਰਯੋਗ ਹੋਣ ਵਾਲੇ ਈਂਧਨ ਦਾ ਅਧਿਕਾਰ ਐਨਪੀਸੀਆਈਐਲ ਕੋਲ ਰਹੇਗਾ ਨਿੱਜੀ ਕੰਪਨੀ ਇਨ੍ਹਾਂ ਪਲਾਂਟਾਂ ’ਚ ਬਣਨ ਵਾਲੀ ਬਿਜਲੀ ਵੇਚ ਕੇ ਮਾਲੀਆ ਪ੍ਰਾਪਤ ਕਰਨ ਦੀਆਂ ਅਧਿਕਾਰੀ ਹੋਣਗੀਆਂ ਅਤੇ ਐਨਪੀਸੀਆਈਐਲ ਯੋਜਨਾ ਦੇ ਸੰਚਾਲਨ ਦਾ ਭਾਅ ਵਸੂਲ ਕਰੇਗਾ। (Nuclear Power)

ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਸ਼ਰਤਾਂ ਵਿਹਾਰਕ ਹੋਣ ਨਾਲ ਸਰਕਾਰ ਅਤੇ ਕੰਪਨੀ ਦੋਵਾਂ ਲਈ ਹੀ ਲਾਭਦਾਇਕ ਸਾਬਤ ਹੋਣਗੀਆਂ ਨਾਲ ਹੀ ਵੱਡੀ ਮਾਤਰਾ ’ਚ ਨਵੇਂ ਟਰੇਂਡ ਅਤੇ ਅਨਟਰੇਂਡ ਰੁਜ਼ਗਾਰ ਪੈਦਾ ਹੋਵੇਗਾ ਪਰਮਾਣੂ ਪਾਵਰ ਪ੍ਰਾਜੈਕਟ ਦੇ ਵਿਕਾਸ ਦਾ ਇਹ ਹਾਈਬ੍ਰਿਡ ਨਮੂਨਾ ਪਰਮਾਣੂ ਸਮਰੱਥਾ ਸਥਾਪਿਤ ਕਰਨ ਲਈ ਭਵਿੱਖ ’ਚ ਬੇਹੱਦ ਮੱਦਦਗਾਰ ਸਾਬਤ ਹੋਵੇਗਾ ਇਸ ਯੋਜਨਾ ਲਈ ਪਰਮਾਣੂ ਊਰਜਾ ਐਕਟ 1962 ’ਚ ਕਿਸੇ ਵੀ ਤਰ੍ਹਾਂ ਦੀ ਸੋਧ ਦੀ ਲੋੜ ਨਹੀਂ ਪਈ ਹੈ ਸਾਡੇ ਇੱਥੇ ਦੋ ਤਰ੍ਹਾਂ ਦੇ ਪਰਮਾਣੂ ਰਿਐਕਟਰ ਹਨ ਇੱਕ ਗਰਮ ਪਾਣੀ ਦਾ, ਜਿਸ ਨੂੰ ਬਾਇÇਲੰਗ ਵਾਟਰ ਰਿਐਕਟਰ ਅਤੇ ਦੂਜੇ ਨੂੰ ਪ੍ਰੈਸ਼ਰਾਈਜਡ ਹੈਵੀ ਪਾਵਰ ਰਿਐਕਟਰ ਕਿਹਾ ਜਾਂਦਾ ਹੈ ਇਨ੍ਹਾਂ ’ਚ ਕੁਦਰਤੀ ਯੂਰੇਨੀਅਮ ਦੀ ਵਰਤੋਂ ਹੁੰਦੀ ਹੈ ਯੂੁਰੇਨੀਅਮ ਦੇ ਅਣੂਆਂ ਨੂੰ ਖੰਡਿਤ ਕਰਨ ਲਈ, ਪਹਿਲੇ ਰਿਐਕਟਰ ’ਚ ਅਤੀ ਉੱਚ ਦਬਾਅ ਅਤੇ ਤਾਪਮਾਨ ’ਚ ਪਾਣੀ ਨੂੰ ਬਾਇਲ ਕੀਤਾ ਜਾਂਦਾ ਹੈ। (Nuclear Power)

ਜਿਸ ਨਾਲ ਅਣੂ ਖਿੰਡ ਕੇ ਉੂਰਜਾ ’ਚ ਤਬਦੀਲ ਹੋਣ ਇਹ ਪ੍ਰਕਿਰਿਆ ਲਗਾਤਾਰ ਟਰਬਾਈਨ ’ਚ ਚੱਲਦੀ ਰਹਿੰਦੀ ਹੈ ਇਸ ਟਰਬਾਈਨ ਬਲੇਡ ’ਚ ਚਲਾਉਣ ਦੀ ਪ੍ਰਕਿਰਿਆ ਨਾਲ ਊਰਜਾ ਪੈਦਾ ਹੋਣ ਲੱਗਦੀ ਹੈ ਦੂਜੇ ਰਿਐਕਟਰ ’ਚ ਊਰਜਾ ਪਾਣੀ ਦੇ ਭਾਰੀ ਦਬਾਅ ਨਾਲ ਬਣਦੀ ਹੈ ਅਤੇ ਇਸ ’ਚ ਪਾਣੀ ਦੀ ਮਾਤਰਾ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਇਸ ਲਈ ਇਹ ਪਲਾਂਟ ਸਮੁੰਦਰੀ ਕੰਢਿਆਂ ’ਤੇ ਲਾਏ ਜਾਂਦੇ ਹਨ ਗੁਜਰਾਤ ਦੇ ਤਾਪੀ ਕਾਕਰਾਪਾਰ ਪਰਮਾਣੂ ਪਲਾਂਟ ’ਚ ਬਿਜਲੀ ਪਾਣੀ ਦੇ ਉੱਚ ਦਬਾਅ ਨਾਲ ਬਣੇਗੀ ਹਾਲਾਂਕਿ ਹਾਲੇ ਤੱਕ ਪਰਮਾਣੂ ਊਰਜਾ ਸਮਰੱਥਾ ’ਚ ਵਾਧੇ ਦੇ ਟੀਚੇ ਨੂੰ ਸਰਕਾਰ ਹਾਸਲ ਕਰਨ ’ਚ ਅਸਫ਼ਲ ਰਹੀ ਹੈ। (Nuclear Power)

ਇਸ ਦਾ ਇੱਕ ਮੁੱਖ ਕਾਰਨ ਪਰਮਾਣੂ ਈਂਧਨ ਸਪਲਾਈ ਦੀ ਘਾਟ ਰਹੀ ਹੈ 2010 ’ਚ ਇਸ ਲਈ ਮਨਮੋਹਨ ਸਰਕਾਰ ਨੇ ਰੀਪ੍ਰੋਸੈੱਸਡ ਪਰਮਾਣੂ ਈਂਧਨ ਦੀ ਸਪਲਾਈ ਲਈ ਅਮਰੀਕਾ ਨਾਲ ਕਰਾਰ ਕੀਤਾ ਨਾਲ ਹੀ ਵੱਡੀ ਸਮੱਸਿਆ ਪਰਮਾਣੂ ਊਰਜਾ ਉਤਪਾਦਨ ਦੌਰਾਨ ਹੋਣ ਵਾਲੇ ਕਿਸੇ ਹਾਦਸੇ ਲਈ ਸਖ਼ਤ ਮੁਆਵਜ਼ਾ ਕਾਨੂੰਨਾਂ ਦਾ ਹੋਣਾ ਹੈ ਇਹੀ ਵਜ੍ਹਾ ਹੈ ਕਿ ਪਰਮਾਣੂ ਪਲਾਂਟਾਂ ਤੋਂ ਊਰਜਾ ਉਤਪਾਦਨ ਦੇ ਕੰਮ ਸਾਲਾਂ ਤੋਂ ਵਿਚਕਾਰ ਲਟਕੇ ਹੋਏ ਸਨ, ਜੋ ਹੁਣ ਕਾਕਰਾਪਾਰ ਪਰਮਾਣੂ ਪਾਵਰ ਪਲਾਂਟ ’ਚ ਬਿਜਲੀ ਉਤਪਾਦਨ ਨਾਲ ਤੇਜ਼ੀ ਫੜ੍ਹਨਗੇ ਦਰਅਸਲ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਛੇ ਸਾਲ ਤੋਂ ਲਟਕੇ ਨਾਗਰਿਕ ਪਰਮਾਣੂ ਊੁਰਜਾ ਕਰਾਰ ’ਤੇ ਸਮਝੌਤਾ ਪ੍ਰਧਾਨ ਮੰਤਰੀ ਦੇ ਪਹਿਲੇ ਕਾਰਜਕਾਲ ਦੀ ਸ਼ੁਰੂਆਤ ’ਚ ਹੀ ਹੋ ਗਿਆ ਸੀ। (Nuclear Power)

ਇਸ ਕਰਾਰ ਦੀ ਵੱਡੀ ਸਫ਼ਲਤਾ ਇਹ ਰਹੀ ਹੈ ਕਿ ਪੀਐਮ ਦੀ ਅਗਵਾਈ ਮੁਹਾਰਤ ਦੇ ਚੱਲਦਿਆਂ ਭਾਰਤ ਨੂੰ ਝੁਕਣਾ ਨਹੀਂ ਪਿਆ ਅਤੇ ਅਮਰੀਕਾ ਸੰਤੁਸ਼ਟ ਹੋ ਗਿਆ ਇਸ ਮੁੱਦੇ ਦੇ ਸਿਲਸਿਲੇ ’ਚ ਦੋਵਾਂ ਦੇਸ਼ਾਂ ਨੇ ਹੁਸ਼ਿਆਰੀ ਇਹ ਵਰਤੀ ਕਿ ਪਰਮਾਣੂ ਊਰਜਾ ਨਾਗਰਿਕ ਜਿੰਮੇਵਾਰੀ ਐਕਟ ’ਚ ਸੋਧ ਦੀ ਲੋੜ ਨਹੀਂ ਪਈ ਇਸ ਪਰਮਾਣੂ ਕਰਾਰ ਨੂੰ ਅਮਲ ’ਚ ਲਿਆਉਣ ਬਾਰੇ ਸਭ ਤੋਂ ਵੱਡਾ ਅੜਿੱਕਾ ‘ਪਰਮਾਣੂ ਊਰਜਾ ਨਾਗਰਿਕ ਜਿੰਮੇਵਾਰੀ ਐਕਟ’ ਦਾ ਉਪਬੰਧ 17 ਸੀ ਇਸ ਧਾਰਾ ’ਚ ਤਜਵੀਜ਼ ਹੈ ਕਿ ਜੇਕਰ ਅਮਰੀਕੀ ਉਪਕਰਨਾਂ ਕਾਰਨ ਭਾਰਤ ’ਚ ਕੋਈ ਤ੍ਰਾਸਦੀ ਹੁੰਦੀ ਹੈ ਤਾਂ ਪਰਮਾਣੂ ਪਲਾਂਟ ਕੰਪਨੀ ਨੂੰ ਨੁਕਸਾਨ ਦੀ ਭਰਪਾਈ ਕਰਨੀ ਹੋਵੇਗੀ। (Nuclear Power)

ਹੁਣ ਅੱਗੇ ਜੈਤਾਪੁਰ ਅਤੇ ਰਾਜਸਥਾਨ ਪਰਮਾਣੂ ਪਾਵਰ ਪ੍ਰਾਜੈਕਟਾਂ ਯੋਜਨਾਵਾਂ ਦੇ ਜਲਦੀ ਸ਼ੁਰੂ ਹੋਣ ਦੀ ਉਮੀਦ ਵਧ ਗਈ ਹੈ ਅਮਰੀਕੀ ਕੰਪਨੀਆਂ ਦੇ ਸਹਿਯੋਗ ਨਾਲ ਬਣ ਰਹੇ ਇਹ ਪ੍ਰਾਜੈਕਟ ਲਗਭਗ ਪੂਰੇ ਹਨ ਰੂਸ ਦੇ ਸਹਿਯੋਗ ਨਾਲ ਬਣੀ ਤਾਮਿਲਨਾਡੂ ਦੇ ਕੁਡਨਕੁਲਮ ਪਰਮਾਣੂ ਪ੍ਰਾਜੈਕਟ ਤੋਂ ਪਹਿਲਾਂ ਹੀ ਬਿਜਲੀ ਉਤਪਾਦਨ ਦਾ ਕੰਮ ਸ਼ੁਰੂ ਹੋ ਗਿਆ ਹੈ ਫਿਲਹਾਲ, ਭਾਰਤੀ ਕੰਪਨੀਆਂ ਪਰਮਾਣੂ ਪਲਾਂਟ ਦੇ ਨਿਰਮਾਣ ਅਤੇ ਸੰਚਾਲਨ ’ਚ ਪੂੰਜੀ ਨਿਵੇਸ਼ ਕਰਦੀ ਹੈ ਤਾਂ ਭਾਰਤ ਬਿਜਲੀ ਉਤਪਾਦਨ ’ਚ ਆਤਮ-ਨਿਰਭਰ ਹੋਣ ਦੇ ਨਾਲ ਬਿਜਲੀ ਨਿਰਯਾਤ ’ਚ ਵੀ ਸਮਰੱਥ ਹੋ ਜਾਵੇਗਾ ਨਾਲ ਹੀ ਨੌਜਵਾਨਾਂ ਨੂੰ ਰੁਜ਼ਗਾਰ ਵੀ ਵੱਡੀ ਗਿਣਤੀ ’ਚ ਪ੍ਰਾਪਤ ਹੋਣ ਦੀ ਉਮੀਦ ਵਧ ਜਾਵੇਗੀ।