ਧੀਆਂ ਨੂੰ ਮੁਫ਼ਤ ਸਿੱਖਿਆ ਦਾ ਕਰਕੇ ਐਲਾਨ ਭੁੱਲ ‘ਗੀ ਸਰਕਾਰ

Not Forget, Announcement, Girls, Free, Education

ਨਰਸਰੀ ਤੋਂ ਪੀ.ਐਚ.ਡੀ. ਤੱਕ ਦੇਣੀ ਐ ਮੁਫ਼ਤ ਸਿੱਖਿਆ ਅਤੇ ਕਿਤਾਬਾਂ

ਪਿਛਲੇ ਸਾਲ ਵਾਂਗ ਇਸ ਸਾਲ ਵਿੱਦਿਅਕ ਸੈਸ਼ਨ ਦੀ ਵੀ ਭਰਨੀ ਪੈ ਰਹੀ ਐ ਲੜਕੀਆਂ ਨੂੰ ਫੀਸ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਸੂਬੇ ਦੀਆਂ ਧੀਆਂ ਨੂੰ ਮੁਫ਼ਤ ਨਰਸਰੀ ਤੋਂ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਹੀ ਭੁੱਲ ਗਈ ਹੈ, ਜਿਸ ਕਾਰਨ ਇੱਕ ਸਾਲ ਨਹੀਂ, ਸਗੋਂ ਇਸ ਵਾਰ ਦੂਜਾ ਸਾਲ ਸ਼ੁਰੂ ਹੋ ਚੁੱਕਾ ਹੈ, ਜਦੋਂ  ਲੜਕੀਆਂ ਨੂੰ ਸਕੂਲ ਤੋਂ ਲੈ ਕੇ ਕਾਲਜ ਤੱਕ ਦਾਖਲੇ ਸਣੇ ਮਹੀਨੇਵਾਰ ਫੀਸ ਤੱਕ ਫੀਸ ਭਰਨੀ ਪੈ ਰਹੀ ਹੈ।

ਆਪਣੇ ਚੋਣ ਵਾਅਦੇ ਅਨੁਸਾਰ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਹਿਲੇ ਬਜਟ ਸੈਸ਼ਨ ਦੌਰਾਨ 20 ਜੂਨ 2017 ਨੂੰ ਵਿਧਾਨ ਸਭਾ ਅੰਦਰ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਲੜਕੀਆਂ ਨੂੰ ਨਰਸਰੀ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਪੜ੍ਹਾਈ ਮੁਫ਼ਤ ਕਰਵਾਉਣ ਦੇ ਨਾਲ ਹੀ ਕਿਤਾਬਾਂ ਵੀ ਮੁਫ਼ਤ ਦਿੱਤੀ ਜਾਣਗੀਆਂ। ਇਸ ਐਲਾਨ ਤੋਂ ਬਾਅਦ ਪੰਜਾਬ ਦੀਆਂ ਧੀਆਂ ਨੇ ਖੁਸ਼ ਹੁੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਧੰਨਵਾਦ ਤੱਕ ਕਰ ਦਿੱਤਾ ਸੀ ਪਰ ਪਿਛਲੇ ਸਾਲ ਜੁਲਾਈ 2017 ਵਿੱਚ ਸ਼ੁਰੂ ਹੋਏ ਕਾਲਜਾ ਵਿੱਚ ਵਿਦਿਅਕ ਸੈਸ਼ਨ ਤੱਕ ਕੋਈ ਨੋਟੀਫਿਕੇਸ਼ਨ ਨਾ ਹੋਣ ਕਾਰਨ ਲੜਕੀਆਂ ਨੇ ਦਾਖਲਾ ਅਤੇ ਫੀਸ ਇਸ ਉਮੀਦ ਨਾਲ ਭਰ ਦਿੱਤਾ ਸੀ ਕਿ ਇਸ ਸਾਲ ਨਹੀਂ ਤਾਂ ਅਗਲੇ ਸਾਲ ਉਨਾਂ ਨੂੰ ਮੁਫ਼ਤ ਸਿੱਖਿਆ ਜਰੂਰ ਮਿਲ ਜਾਏਗੀ।

ਹੁਣ ਉੱਚ ਸਿੱਖਿਆ ਵਿਭਾਗ ਨੇ ਉਨਾਂ ਦੀ ਇਸ ਉਮੀਦ ਨੂੰ ਤੋੜਦੇ ਹੋਏ ਇਸ ਸਾਲ 2018 ਵੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਇਸ ਸਾਲ ਵੀ ਲੜਕੀਆਂ ਨੂੰ ਦਾਖ਼ਲਾ ਦੇ ਨਾਲ ਹੀ ਫੀਸ ਭਰਨੀ ਪੈ ਰਹੀ ਹੈ

ਨਹੀਂ ਕੋਈ ਜਾਣਕਾਰੀ ਤਾਂ ਨੋਟੀਫਿਕੇਸ਼ਨ ਕਿਵੇਂ ਹੋਵੇ ਜਾਰੀ : ਰਜੀਆ ਸੁਲਤਾਨਾ

ਉਚੇਰੀ ਸਿੱਖਿਆ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ ਸੀ ਕਿ ਲੜਕੀਆਂ ਨੂੰ ਕਾਲਜਾਂ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਏਗੀ। ਇਸ ਲਈ ਉਨ੍ਹਾਂ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਹੋ ਜਿਹੇ ਕੋਈ ਆਦੇਸ਼ ਉਨ੍ਹਾਂ ਨੂੰ ਕਰਨਗੇ ਤਾਂ ਹੀ ਉਹ ਇਸ ਸਬੰਧੀ ਕਾਰਵਾਈ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।