ਭ੍ਰਿਸ਼ਟਾਚਾਰ ‘ਤੇ ਕੋਈ ਸਮਝੌਤਾ ਨਹੀਂ : ਬੀ.ਸੀ.ਸੀ.ਆਈ

ਭ੍ਰਿਸ਼ਟਾਚਾਰ ‘ਤੇ ਕੋਈ ਸਮਝੌਤਾ ਨਹੀਂ : ਬੀ.ਸੀ.ਸੀ.ਆਈ | BCCI Agency

ਨਵੀਂ ਦਿੱਲੀ (ਏਜੰਸੀ)। ਮੁੰਬਈ ਦੇ ਸਾਬਕਾ ਰਣਜੀ ਕ੍ਰਿਕਟਰ ਰਾੱਬਿਨ ਮੌਰਿਸ ਦੇ ਕਥਿਤ ਤੌਰ ‘ਤੇ ਫਿਕਸਿੰਗ ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਰਮਿਆਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸਪੱਸ਼ਟ ਕੀਤਾ ਹੈ ਕਿ ਉਹ ਭ੍ਰਿਸ਼ਟਾਚਾਰ ਬਾਰੇ ਆਪਣੀ’ਜ਼ੀਰੋ ਟੋਲਰੈਂਸ’ (ਕੋਈ ਸਮਝੌਤਾ ਨਹੀਂ) ਦੀ ਨੀਤੀ ‘ਤੇ ਬਰਕਰਾਰ ਹੈ ਬੀਸੀਸੀਆਈ ਨੇ ਕਿਹਾ ਕਿ ਉਹ ਖੇਡ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਦ੍ਰਿੜ ਹੈ ਅਤੇ ਭ੍ਰਿਸ਼ਟਾਚਾਰ ਬਾਰੇ ਆਪਣੇ ਕੋਈ ਸਮਝੌਤੇ ਵਾਲੀ ਨੀਤੀ ‘ਤੇ ਵੀ ਬਰਕਰਾਰ ਹਨ।

ਬੀਸੀਸੀਆਈ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਅਧਿਕਾਰਕ ਬਿਆਨ ‘ਚ ਕਿਹਾ ਕਿ ਬੀ.ਸੀ.ਸੀ.ਆਈ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ.) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨਾਲ ਮਿਲ ਕੇ ਇਹਨਾਂ ਦੋਸ਼ਾਂ ਦੀ ਸਮੀਖਿਆ ਕਰ ਰਹੀ ਹੈ ਜਿਸ ਦਾ ਦਾਅਵਾ ਇੱਕ ਸਮਾਚਾਰ ਚੈਨਲ ਨੇ ਕੀਤਾ ਹੈ ਸਮਾਚਾਰ ਚੈਨਲ ਅਲ ਜਜੀਰਾ ਨੇ ਦਾਅਵਾ ਕੀਤਾ ਹੈ ਕਿ ਭਾਰਤ ਦਾ ਰਾਬਿਨ ਮੌਰਿਸ ਗਾਲੇ ‘ਚ ਪਿਛਲੇ ਸਾਲ ਭਾਰਤ-ਸ਼੍ਰੀਲੰਕਾ ਦਰਮਿਆਨ ਖੇਡੇ ਗਏ ਟੈਸਟ ਮੈਚ ਲਈ ਗਰਾਊਂਡਮੈਨ ਨੂੰ ਰਿਸ਼ਵਤ ਦੇਣ ‘ਚ ਸ਼ਾਮਲ ਸੀ ਤਾਂਕਿ ਪਿੱਚ ਬੱਲੇਬਾਜ਼ਾਂ ਦੇ ਹਿਸਾਬ ਦੀ ਬਣਾਈ ਜਾਵੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ

ਅਚਾਨਕ ਸੁਰਖ਼ੀਆਂ ‘ਚ ਆਇਆ ਸਾਬਕਾ ਹਰਫ਼ਨਮੌਲਾ ਖਿਡਾਰੀ ਮੌਰਿਸ ਸਚਿਨ ਤੇਂਦੁਲਕਰ ਦੇ ਗੁਰੂ ਰਮਾਕਾਂਤ ਅਚਰੇਕਰ ਦੇ ਕੋਚਿੰਗ ਸਕੂਲ ‘ਚ ਕ੍ਰਿਕਟ ਖੇਡ ਚੁੱਕੇ ਹਨ ਉਸਨੇ ਮੁੰਬਈ ਦੀ ਰਣਜੀ ਕ੍ਰਿਕਟ ‘ਚ ਸ਼ੁਰੂਆਤ ਤੋਂ ਬਾਅਦ 42 ਪ੍ਰਥਮ ਸ਼੍ਰੇਣੀ ਮੈਚ ਖੇਡੇ ਜਿਸ ਵਿੱਚ 1358 ਦੌੜਾਂ ਬਣਾਈਆਂ ਅਤੇ 76 ਵਿਕਟਾਂ ਲਈਆਂ ਮੌਰਿਸ ਨੇ ਸਾਲ 2004 ‘ਚ ਇਰਾਨੀ ਕੱਪ ‘ਚ ਮੁੰਬਈ ਲਈ ਆਖ਼ਰੀ ਪ੍ਰਥਮ ਸ਼੍ਰੇਣੀ ਮੈਚ ਖੇਡਿਆ ਸੀ ਅਤੇ ਪਹਿਲੀ ਪਾਰੀ ‘ਚ ਛੈ ਵਿਕਟਾਂ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ।

ਹਾਲਾਂਕਿ ਮੋਢੇ ਦੀ ਸੱਟ ਤੋਂ ਬਾਅਦ ਉਹ ਫਿਰ ਨਹੀਂ ਖੇਡ ਸਕਿਆ ਮੌਰਿਸ ਨੇ ਫਿਰ ਸਾਲ 2007 ‘ਚ ਮੁੰਬਈ ਵੱਲੋਂ ਇੰਟਰ ਸਟੇਟ ਟਵੰਟੀ20 ਟੂਰਨਾਮੈਂਟ ‘ਚ ਆਖ਼ਰੀ ਵਾਰ ਹੱਥ ਅਜਮਾਏ ਜਿੱਥੇ ਉਹ ਅਜਿੰਕੇ ਰਹਾਣੇ ਅਤੇ ਰੋਹਿਤ ਸ਼ਰਮਾ ਜਿਹੇ ਖਿਡਾਰੀਆਂ ਨਾਲ ਬੱਲੇਬਾਜ਼ੀ ਕਰਨ ਨਿੱਤਰਿਆ ਉਹ ਇਸ ਤੋਂ ਬਾਅਦ ਇੰਡੀਅਨ ਕ੍ਰਿਕਟ ਲੀਗ ਨਾਲ ਵੀ ਜੁੜਿਆ ਪਰ ਲੀਗ ਦੇ ਵਿਵਾਦਾਂ ‘ਚ ਆਉਣ ਤੋਂ ਬਾਅਦ ਉਸਨੇ ਖੇਡਣਾ ਛੱਡ ਦਿੱਤਾ ਰਣਜੀ ਕਰੀਅਰ ਤੋਂ ਬਾਅਦ ਮੌਰਿਸ ਕ੍ਰਿਕਟ ਤੋਂ ਕਾਫ਼ੀ ਦੂਰ ਹੋ ਗਿਆ ਅਤੇ ਪਿਛਲੇ ਮਹੀਨੇ ਅਪਰੈਲ ‘ਚ ਹੀ ਉਸਨੇ ਇੱਕ ਹਾਈ ਸਕੂਲ ‘ਚ ਕ੍ਰਿਕਟ ਕੋਚਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।