ਸਮਾਜ ਸੇਵੀ ਸੰਸਥਾਵਾਂ, ਅਧਿਆਪਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੋਟਕਪੂਰਾ ਵਿਖੇ ਸ਼ਹੀਦ ਮਦਨ ਲਾਲ ਢੀਂਗਰਾ ਦਾ 113 ਵਾਂ ਸ਼ਹੀਦੀ ਦਿਨ ਮਨਾਇਆ

ਕੋਟਕਪੂਰਾ ਵਿਖੇ ਸ਼ਹੀਦ ਮਦਨ ਲਾਲ ਢੀਂਗਰਾ ਦਾ 113 ਵਾਂ ਸ਼ਹੀਦੀ ਦਿਨ ਮਨਾਇਆ

ਕੋਟਕਪੂਰਾ , (ਸੁਭਾਸ਼ ਸ਼ਰਮਾ)। ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ,ਗੁੱਡ ਮੋਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਕੋਟਕਪੂਰਾ ,ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ , ਗੌਰਮਿੰਟ ਸਕੂਲ ਟੀਚਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਅਤੇ ਹੋਰ ਕਈ ਜੱਥੇਬੰਦੀਆਂ ਨੇ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਪੁਰਾਣਾ ਕਿਲਾ ਵਿਖੇ ਇਕੱਠੇ ਹੋ ਕੇ ਭਾਰਤ ਦੇ ਮਹਾਨ ਸ਼ਹੀਦ ਅਤੇ ਆਜ਼ਾਦੀ ਸੰਗਰਾਮ ਦੇ ਮਹਾਨ ਨਇਕ ਸ਼ਹੀਦ ਮਦਨ ਲਾਲ ਢੀਂਗਰਾ ਦਾ 113 ਵਾਂ ਸ਼ਹੀਦੀ ਦਿਵਸ ਮਨਾਇਆ । ਇਸ ਮੌਕੇ’ ਤੇ ਮਹਾਨ ਸ਼ਹੀਦ ਦੀ ਤਸਵੀਰ ਨੂੰ ਫੁੱਲ ਮਾਲਾ ਭੇੰਟ ਕਰਕੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਅਤੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ।

ਇਸ ਮੌਕੇ ‘ ਤੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਅਧਿਆਪਕ ਆਗੂ ਪ੍ਰੇਮ ਚਾਵਲਾ , ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ ,ਰਾਜਿੰਦਰ ਸਿੰਘ ਸਰਾਂ ਸੇਵਾਮੁਕਤ ਤਹਿਸੀਲਦਾਰ, ਪ੍ਰੋਫੈਸਰ ਹਰਬੰਸ ਪਦਮ ,ਸੁਖਚੈਨ ਸਿੰਘ ਥਾਂਦੇਵਾਲਾ ਨੇ ਸ਼ਹੀਦ ਮਦਨ ਲਾਲ ਢੀਂਗਰਾ ਵੱਲੋਂ ਆਜ਼ਾਦੀ ਦੀ ਲਹਿਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਸ ਮਹਾਨ ਦੇਸ਼ ਭਗਤ ਨੇ ਲੰਡਨ ਵਿਚ ਭਾਰਤੀਆਂ ਦੇ ਅਪਮਾਨ ਦਾ ਬਦਲਾ ਲਿਆ ਅਤੇ ਇਕ ਵੱਡੇ ਪ੍ਰੋਗਰਾਮ ਵਿੱਚ ਕਰਜ਼ਨ ਵਾਇਲੀ ਨੂੰ ਗੋਲੀ ਮਾਰ ਦਿੱਤੀ ਅਤੇ ਕਿਸ ਤਰ੍ਹਾਂ ਆਜ਼ਾਦੀ ਦੇ ਇਸ ਮਹਾਂਨਾਇਕ ਨੂੰ 17 ਅਗਸਤ 1909 ਨੂੰ ਫਾਂਸੀ ਦੇ ਦਿੱਤੀ ਗਈ ।

ਇਸ ਮਹਾਨ ਦੇਸ਼ ਭਗਤ ਦੀ ਤਾਰੀਫ ਤਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਕੀਤੀ

ਉਨ੍ਹਾਂ ਕਿਹਾ ਕਿ ਇਸ ਮਹਾਨ ਦੇਸ਼ ਭਗਤ ਦੀ ਬਹਾਦਰੀ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ । ਇਸ ਮਹਾਨ ਦੇਸ਼ ਭਗਤ ਦੀ ਤਾਰੀਫ ਤਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਕਹਿ ਕੇ ਕੀਤੀ ਕੇ ਇਹ ਦੇਸ਼ ਭਗਤੀ ਦੀ ਸਭ ਤੋਂ ਮਿਸਾਲ ਹੈ । ਸੱਚ ਤਾਂ ਇਹ ਹੈ ਕਿ ਬਲੀਦਾਨੀ ਮਦਨ ਲਾਲ ਢੀਂਗਰਾ ਦੀ ਨਿਡਰਤਾ ਪੂਰੀ ਦੁਨੀਆ ਦੇ ਰਾਸ਼ਟਰ ਭਗਤ ਉਸ ਦੀ ਬਹਾਦਰੀ ਅਤੇ ਦ੍ਰਿੜਤਾ ਦੇ ਕਾਇਲ ਹੋਏ ਸਨ ਦੇਸ਼ ਭਗਤ ਦੇ ਬਲੀਦਾਨ ਨੇ ਅੰਗਰੇਜ਼ੀ ਸਾਮਰਾਜ ਨੂੰ ਕੰਬਾ ਦਿੱਤਾ ਸੀ ।

ਬੁਲਾਰਿਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਸਮੇਂ ਦੀਆਂ ਸਰਕਾਰਾਂ ਨੇ ਉਸ ਦੇ ਜਨਮ ਸਥਾਨ ਤੇ ਢੁੱਕਵੀਂ ਯਾਦਗਾਰ ਨਹੀਂ ਬਣਾ ਸਕੀ। ਇਸ ਮੌਕੇ ਤੇ ਮੌਜੂਦ ਸਾਰੇ ਲੋਕਾਂ ਨੇ ਸੰਕਲਪ ਲਿਆ ਕੇ ਭਾਰਤ ਮਾਤਾ ਦਾ ਮਾਣ ਵਧਾਉਣ ਅਤੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਮਰਪਿਤ ਰਹਿਣਗੇ। ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਐਸਡੀਓ ,ਜਗਵੰਤ ਸਿੰਘ ਬਰਾੜ ,ਗੁਰਦੀਪ ਸਿੰਘ ਮੈਨੇਜਰ, ਲਛਮਣ ਦਾਸ ਮਹਿਰਾ SBI , ਮੇਜਰ ਸਿੰਘ ,ਜੋਗਿੰਦਰ ਸਿੰਘ ਛਾਬੜਾ , ਜਸਵੀਰ ਸਿੰਘ, ਵਰਿੰਦਰ ਕੁਮਾਰ , ਮਹੇਸ਼ ਕੁਮਾਰ ਜੈਨ,ਬਲਜੀਤ ਸਿੰਘ ਲੈਕਚਰਾਰ,ਵਰਿੰਦਰ ਸ਼ਰਮਾ ਅਤੇ ਹੇਮਰਾਜ ਜੋਸ਼ੀ ਹਾਜ਼ਰ ਸਨ।ਇਸ ਮੌਕੇ ਤੇ ਹਰਲੀਨ ਕੌਰ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ