ਜੀਐੱਸਟੀ:ਪੁਰਾਣੇ ਗਹਿਣਿਆਂ ਬਦਲੇ ਨਵੇਂ ਗਹਿਣੇ ਖਰੀਦਣ ‘ਤੇ ਵੀ ਲੱਗੇਗਾ ਪੂਰਾ ਟੈਕਸ

Tax, System, Jewellery, Gst, India

ਨਵੀਂ ਦਿੱਲੀ: ਜੇਕਰ ਤੁਸੀਂ ਪੁਰਾਣੇ ਗਹਿਣੇ ਦੇ ਕੇ ਨਵੇਂ ਗਹਿਣੇ ਖਰੀਦਦੇ ਹੋ ਤਾਂ ਪੂਰੀ ਕੀਮਤ ‘ਤੇ ਜੀਐੱਸਟੀ ਲੱਗੇਗਾ। ਜੀਐੱਸਟੀ ਕਮਿਸ਼ਨਰ ਉਪਿੰਦਰ ਗੁਪਤਾ ਨੇ ਇਹ ਗੱਲ ਦੱਸੀ।  ਉਨ੍ਹਾਂ ਕਿਹਾ ਕਿ ਨਵੇਂ ਟੈਕਸ ਪ੍ਰਬੰਧ ਵਿੱਚ ਘਰ ਬਣਾਉਣਾ ਸਸਤਾ ਹੋਵੇਗਾ। ਉਦਯੋਗ ਦੀ ਅਧੂਰੀ ਤਿਆਰੀ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾ ਰਿਟਰਨ ਫਾਈਲ ਕਰਨ ਵਿੱਚ ਹੁਣ 40 ਦਿਨਾਂ ਤੋਂ ਜ਼ਿਆਦਾ ਦਾ ਸਮਾਂ ਹੇ, ਉਨ੍ਹਾਂ ਨੂੰ ਕਾਫ਼ੀ ਸਮਾਂ ਮਿਲੇਗਾ।

ਜੀਐਸਟੀ ਕੀ ਹੈ?

ਜੀਐਸਟੀ ਦਾ ਮਤਲਬ ਮਾਲ ਅਤੇ ਸੇਵਾ ਟੈਕਸ  ਹੈ। ਇਹ ਕੇਂਦਰ ਅਤੇ ਰਾਜਾਂ ਦੇ 17ਤੋਂ ਜ਼ਿਆਦਾ ਇਨਡਾਇਰੈਕਟ ਟੈਕਸ ਦੇ ਬਦਲੇ ਵਿੱਚ ਲਾਗੂ ਕੀਤਾ ਜਾਵੇਗਾ। ਇਹ ਅਜਿਹਾ ਟੈਕਸ ਹੈ, ਜੋ ਦੇਸ਼ ਭਰ ਵਿੱਚ ਕਿਸੇ ਵੀ ਗੁਡਜ ਜਾਂ ਸਰਵਿਸਜ ਦੀ ਮੈਨੂਫੈਕਚਰਿੰਗ, ਵਿਕਰੀ ਅਤੇ ਵਰਤੋਂ ‘ਤੇ ਲਾਗੂ ਹੋਵੇਗਾ।

ਇਸ ਨਾਲ ਐਕਸਾਈਜ ਡਿਊਟੀ, ਸੈਂਟਰਲ ਸੇਲਜ ਟੈਕਸ, ਸਟੇਟ ਦੇ ਸੇਲਜ ਐਕਸ ਭਾਵ ਵੇਟ, ਐਂਟਰੀ ਟੈਕਸ, ਲਾਟਰੀ ਟੈਕਸ, ਸਟੈਂਪ ਡਿਊਟੀ, ਟੈਲੀਕਾਮ ਲਾਇਸੰਸ ਫੀਸ, ਟਰਨ ਓਵਰ ਟੈਕਸ, ਬਿਜਲੀ ਦੀ ਵਰਤੋਂ ਜਾਂ ਵਿਕਰੀ ਅਤੇ ਗੁਡਜ਼ ਦੇ ਟਰਾਂਸਪੋਰੇਸ਼ਨ ‘ਤੇ ਲੱਗਣ ਵਾਲੇ ਟੈਕਸ ਖਤਮ ਹੋ ਜਾਣਗੇ।

ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਜੀਐੱਸਟੀ ਪੂਰੇ ਦੇਸ਼ ਲਈ ਇਨਡਾਇਰੈਕਟ ਟੈਕਸ ਹੈ, ਜੋ ਭਾਰਤ ਨੂੰ ਇੱਕ ਆਮ ਬਜ਼ਾਰ ਬਣਾਏਗਾ। ਜੀਐੱਸਟੀ ਲਾਗੂ ਹੋਣ ‘ਤੇ ਸਾਰੇ ਰਾਜਾਂ ਵਿੱਚ ਲਗਭਗ ਸਾਰੇ ਗੁਡਜ਼ ਇੱਕ ਹੀ ਕੀਮਤ ‘ਤੇ ਮਿਲਣਗੇ। ਹੁਣ ਇੱਕ ਹੀ ਚੀਜ਼ ਲਈ ਦੋ ਰਾਜਾਂ ਵਿੱਚ ਵੱਖ ਵੱਖ ਕੀਮਤ ਦੇਣੀ ਪੈਂਦੀ ਹੈ।