ਮਨਮਤੇ ਲੋਕਾਂ ਦਾ ਸੰਗ ਕਦੇ ਨਾ ਕਰੋ : ਸੰਤ ਡਾ. ਐਮਐਸਜੀ

Saing Dr. MSG

ਮਨਮਤੇ ਲੋਕਾਂ ਦਾ ਸੰਗ ਕਦੇ ਨਾ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਨਾਲ ਪਿਆਰ ਪਾਉਣਾ ਸੌਖਾ ਹੈ ਪਰ ਓੜ ਨਿਭਾਉਣਾ ਬੜਾ ਮੁਸ਼ਕਿਲ ਹੈ ਹਰ ਇਨਸਾਨ ਮਾਲਕ ਨਾਲ ਪਿਆਰ ਕਰਨ ਲਈ ਕਹਿ ਤਾਂ ਦਿੰਦਾ ਹੈ ਪਰ ਜਦੋਂ ਆਖ਼ਰ ਤੱਕ ਓੜ ਨਿਭਾਉਣੀ ਹੁੰਦੀ ਹੈ ਤਾਂ ਮਨ ਤੇ ਮਨਮਤੇ ਲੋਕਾਂ ਦਾ ਟੋਲਾ ਉਸ ਇਨਸਾਨ ਨੂੰ ਮਾਲਕ ਨਾਲ ਓੜ ਨਹੀਂ ਨਿਭਾਉਣ ਦਿੰਦੇ ਉਹ ਉਸ ਦੇ ਰਾਹ ’ਚ ਰੁਕਾਵਟਾਂ ਤੇ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੰਦੇ ਹਨ

ਇਨਸਾਨ ’ਤੇ ਮਨ ਇੰਨਾ ਹਾਵੀ ਹੋ ਜਾਂਦਾ ਹੈ ਕਿ ਉਹ ਸਤਿਗੁਰੂ, ਮੌਲ਼ਾ, ਜਿਸ ਲਈ ਉਹ ਆਪਣੀ ਜਾਨ ਕੁਰਬਾਨ ਕਰ ਸਕਦਾ ਹੈ ਤੇ ਜਿਸ ਲਈ ਉਹ ਇਹ ਸੋਚਦਾ ਹੈ ਕਿ ਸਾਰੀ ਦੁਨੀਆਂ ਇੱਕ ਪਾਸੇ ਤੇ ਮੇਰਾ ਮਾਲਕ ਇੱਕ ਪਾਸੇ, ਮਨਮਤੇ ਲੋਕਾਂ ਤੇ ਮਨ ਦੀਆਂ ਗੱਲਾਂ ’ਚ ਆ ਕੇ ਉਹ ਇੱਕ ਪਲ ’ਚ ਸਤਿਗੁਰੂ ਤੋਂ ਮੂੰਹ ਮੋੜ ਲੈਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਬੜੀ ਜ਼ਾਲਮ ਤਾਕਤ ਹੈ ਤੇ ਉਸ ਨੂੰ ਮਨਮਤੇ ਲੋਕ ਹਵਾ ਦੇਣ ਲਈ ਤਿਆਰ ਬੈਠੇ ਹਨ ਪਹਿਲਾਂ ਤਾਂ ਇਨਸਾਨ ਨੂੰ ਉਸ ਦਾ ਮਨ ਹਵਾ ਦਿੰਦਾ ਹੈ ਪਰ ਉਹ ਸਿਮਰਨ ਤੇ ਭਗਤੀ ਕਰਦਾ ਹੈ,

ਜਿਸ ਕਾਰਨ ਸਤਿਗੁਰ ਦਾ ਪਿਆਰ ਉਸ ਨੂੰ ਇਹ ਕਰਨ ਤੋਂ ਰੋਕਦਾ ਹੈ ਫਿਰ ਮਨਮਤੇ ਲੋਕ ਆ ਜਾਂਦੇ ਹਨ ਜਿਨ੍ਹਾਂ ਦਾ ਖੁਦ ਦਾ ਕੋਈ ਇਮਾਨ ਤੇ ਕੋਈ ਅਧਾਰ ਨਹੀਂ ਹੁੰਦਾ ਉਹ ਨਾ ਕਿਸੇ ਦੇ ਪਰਉਪਕਾਰ ਨੂੰ ਮੰਨਦੇ ਹਨ ਤੇ ਨਾ ਹੀ ਮਾਲਕ ਦਾ ਅਹਿਸਾਨ ਮੰਨਦੇ ਹਨ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਜ਼ਾਲਮ ਮਨ ਨਾਲ ਲੜੋ ਮਾਲਕ ਦਾ ਪਿਆਰ ਪਾਉਣਾ ਸੌਖਾ ਹੈ ਪਰ ਉਸ ਨਾਲ ਓੜ ਨਿਭਾਉਣਾ ਕਾਫ਼ੀ ਮੁਸ਼ਕਿਲ ਹੈ ਕਿਉਂਕਿ ਓੜ ਨਿਭਾਉਣ ’ਚ ਕਾਫ਼ੀ ਸਮਾਂ ਹੁੰਦਾ ਹੈ ਇਨਸਾਨ ਦਾ ਪਤਾ ਨਹੀਂ ਕਦੋਂ ਉਹ ਇਸ ਸੰਸਾਰ ਤੋਂ ਤੁਰ ਜਾਵੇ

ਪਰ ਉਹ ਜਦੋਂ ਤੱਕ ਇਸ ਨਾਸ਼ਵਾਨ ਸੰਸਾਰ ਨੂੰ ਤਿਆਗ ਕੇ ਨਹੀਂ ਜਾਂਦਾ ਉਦੋਂ ਤੱਕ ਮਨਮਤੇ ਲੋਕ ਉਸ ਇਨਸਾਨ ਨੂੰ ਟੋਕਦੇ ਰਹਿੰਦੇ ਹਨ ਫਿਰ ਵੀ ਜੋ ਲੋਕ ਉਸ ਮਾਲਕ ਦੇ ਦਰ ਨਾਲ ਜੁੜੇ ਰਹਿੰਦੇ ਹਨ ਤੇ ਉਸ ਮਾਲਕ ਦੇ ਪਿਆਰ ’ਚ ਚਲਦੇ ਰਹਿੰਦੇ ਹਨ, ਉਹ ਖੁਦ ਤੇ ਉਨ੍ਹਾਂ ਦੇ ਮਾਂ-ਬਾਪ ਧੰਨ ਹੁੰਦੇ ਹਨ ਤੇ ਉਨ੍ਹਾਂ ਦੀਆਂ ਕੁਲਾਂ ਵੀ ਧੰਨ ਹੋ ਜਾਂਦੀਆਂ ਹਨ ਕਿਉਂਕਿ ਮਾਂ-ਬਾਪ ਦੇ ਸੰਸਕਾਰ ਹੀ ਦੱਸਦੇ ਹਨ ਕਿ ਤੁਹਾਡੇ ਅੰਦਰ ਕਿਹੋ ਜਿਹੀਆਂ ਆਦਤਾਂ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਕਿਸੇ ਇਨਸਾਨ ਨੇ ਇੱਕ ਵਾਰ ਮਾਲਕ ਨਾਲ ਪਿਆਰ ਲਾ ਲਿਆ ਤਾਂ ਉਸ ਤੋਂ ਬਾਅਦ ਪਿੱਛੇ ਕਦਮ ਹਟਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ