ਨਵਦੀਪ ਢੀਂਗਰਾ ਮੁੜ ਤੋਂ ਸਰਬਸੰਮਤੀ ਨਾਲ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ

Patiala Media Club
ਪਟਿਆਲਾ ਮੀਡੀਆ ਕਲੱਬ ਦੇ ਮੁੜ ਪ੍ਰਧਾਨ ਬਣਨ ਮਗਰੋਂ ਨਵਦੀਪ ਢੀਂਗਰਾ ਤੇ ਹੋਰ ਸਾਥੀ ਸਮੂਹਿਕ ਤਸਵੀਰ ਖਿੱਚਵਾਉਦੇ ਹੋਏ।

ਬਾਨੀ ਪ੍ਰਧਾਨ ਰਵੇਲ ਸਿੰਘ ਭਿੰਡਰ ਤੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਟੀਮ ਦਾ ਕੀਤਾ ਸਨਮਾਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਸ਼ਹਿਰ ਵਿਚ ਪੱਤਰਕਾਰਾਂ ਦੀ ਵੱਕਾਰੀ ਜਥੇਬੰਦੀ ਪਟਿਆਲਾ ਮੀਡੀਆ ਕਲੱਬ ਦੀ ਹੋਈ ਚੋਣ ਵਿਚ ਨਵਦੀਪ ਢੀਂਗਰਾ ਨੂੰ ਸਰਬਸੰਮਤੀ ਨਾਲ ਦੂਜੀ ਵਾਰ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਹੋਏ ਜਨਰਲ ਇਜਲਾਸ ਵਿਚ ਚੇਅਰਮੈਨ ਸਰਬਜੀਤ ਸਿੰਘ ਭੰਗੂ ਨੇ ਮਤਾ ਪੇਸ਼ ਕੀਤਾ ਜਿਸਦੇ ਜਵਾਬ ਵਿਚ ਸਰਬਸੰਮਤੀ ਨਾਲ ਸਾਰਿਆਂ ਨੇ ਇਸੇ ਟੀਮ ਦੀ ਇੱਕ ਸਾਲ ਵਾਸਤੇ ਚੋਣ ਕੀਤੀ। (Patiala Media Club)

ਚੁਣੀ ਗਈ ਟੀਮ ਵਿਚ ਸਰਬਜੀਤ ਸਿੰਘ ਭੰਗੂ ਚੇਅਰਮੈਨ, ਨਵਦੀਪ ਢੀਂਗਰਾ ਪ੍ਰਧਾਨ, ਰਾਣਾ ਰਣਧੀਰ ਸਕੱਤਰ ਜਨਰਲ ਸਕੱਤਰ, ਕੁਲਵੀਰ ਸਿੰਘ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਖ਼ਜ਼ਾਨਚੀ ਖੁਸ਼ਵੀਰ ਤੂਰ, ਗੁਰਵਿੰਦਰ ਸਿੰਘ ਔਲਖ ਸਕੱਤਰ, ਜਗਤਾਰ ਸਿੰਘ ਤੇ ਪਰਮੀਤ ਸਿੰਘ ਦੋਵੇਂ ਮੀਤ ਪ੍ਰਧਾਨ, ਕਰਮ ਪ੍ਰਕਾਸ਼ ਮੀਤ ਪ੍ਰਧਾਨ (ਅੰਡਰ 40), ਜਤਿੰਦਰ ਗਰੋਵਰ ਜੁਆਇੰਟ ਸਕੱਤਰ, ਹਰਮੀਤ ਸੋਢੀ ਜੁਆਇੰਟ ਸਕੱਤਰ (ਫੋਟੋ ਜਰਨਲਿਸਟ), ਕਮਲਪ੍ਰੀਤ ਸਿੰਘ ਦੁਆ ਜੁਆਇੰਟ ਸਕੱਤਰ (ਇਲੈਕਟ੍ਰਾਨਿਕ ਮੀਡੀਆ) ਅਤੇ ਧਰਮਿੰਦਰ ਸਿੰਘ ਸਿੱਧੂ ਪ੍ਰੈਸ ਸਕੱਤਰ ਚੁਣੇ ਗਏ। ਇਸ ਮੌਕੇ ਕਲੱਬ ਦੇ ਬਾਨੀ ਪ੍ਰਧਾਨ ਰਵੇਲ ਸਿੰਘ ਭਿੰਡਰ ਅਤੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਨਵੀਂ ਟੀਮ ਦਾ ਸਨਮਾਨ ਕੀਤਾ। (Patiala Media Club)

Patiala Media Clubਇਸ ਮੌਕੇ ਕਲੱਬ ਦੀ ਮੈਂਬਰਸ਼ਿਪ ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਪਰਮੀਤ ਸਿੰਘ, ਪ੍ਰੇਮ ਵਰਮਾ, ਵਰਿੰਦਰ ਸੈਣੀ, ਇੰਦਰਪ੍ਰੀਤ ਸਿੰਘ ਬਾਰਨ, ਮਨਦੀਪ ਸਿੰਘ ਖਰੋੜ ਨੂੰ ਸ਼ਾਮਲ ਕੀਤਾ ਗਿਆ। ਕਲੱਬ ਵਿਚ ਪੰਜ ਨਵੇਂ ਮੈਂਬਰਾਂ ਦਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਭਿੰਡਰ, ਕਰਮਜੀਤ ਸਿੰਘ ਰਾਜਲਾ ਅਤੇ ਮੋਹਿਤ ਖੰਨਾ ਦੀ ਮੈਂਬਰਸ਼ਿਪ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਤੋਂ ਇਲਾਵਾ ਗੁਲਸ਼ਨ ਸ਼ਰਮਾ, ਹਰਜੀਤ ਸਿੰਘ ਨਿੱਝਰ, ਪਰਮਜੀਤ ਸਿੰਘ ਪਰਵਾਨਾ, ਵਿਨੋਦ ਸ਼ਰਮਾ, ਭੁਪਿੰਦਰ ਸਿੰਘ ਮੌਲਵੀਵਾਲਾ, ਪਰਗਟ ਸਿੰਘ, ਰਾਜੇਸ਼ ਸੱਚਰ, ਵਰੁਣ ਸੈਣੀ, ਅਜੈ ਸ਼ਰਮਾ, ਸੁੰਦਰ ਸ਼ਰਮਾ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਔਲਖ, ਪ੍ਰੇਮ ਵਰਮਾ, ਗੌਰਵ ਸੂਦ, ਵਰਿੰਦਰ ਸੈਣੀ, ਨਰਿੰਦਰ ਬਠੋਈ, ਚਿਰੰਜੀਵ ਜੋਸ਼ੀ, ਸੁਧੀਰ ਪਾਹੂਜਾ, ਦਲਜਿੰਦਰ ਸਿੰਘ ਪੱਪੀ ਤੇ ਹੋਰ ਮੈਂਬਰ ਹਾਜ਼ਰ ਸਨ।