ਮੈਲਬੌਰਨ ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਬਚਾਉਣ ਦਾ ਦਿੱਤਾ ਸੁਨੇਹਾ

malboran sadh sangta

ਵਿਸ਼ਵ ਵਾਤਾਵਰਨ ਦਿਵਸ ਮੌਕੇ 3900 ਬੂਟੇ ਲਾਏ

(ਮਨੋਜ) ਮੈਲਬੌਰਨ (ਅਸਟਰੇਲੀਆ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ।

tree

ਇਸੇ ਕੜੀ ਤਹਿਤ ਮੈਲਬੌਰਨ ਅਸਟਰੇਲੀਆ ਦੀ ਸਾਧ-ਸੰਗਤ ਨੇ ‘ਵਿਸ਼ਵ ਵਾਤਾਵਰਨ ਦਿਵਸ’ ਮੌਕੇ ਬੂਟੇ ਲਾ ਕੇ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਮੈਲਬੌਰਨ (ਅਸਟਰੇਲੀਆ) ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਵਾਤਾਵਰਨ ਬਚਾਉਣ ਦੀ ਦਿੱਤੀ ਗਈ ਪ੍ਰੇਰਨਾ ’ਤੇ ਅਮਲ ਕਰਦਿਆਂ ਸਟਾਰਥ ਮੋਰ ਨਾਰਥ ਪ੍ਰਾਇਮਰੀ ਸਕੂਲ ਦੇ ਪਾਰਕ ਤੇ ਹੋਰ ਥਾਵਾਂ ’ਤੇ ਮੈਲਬੌਰਨ ਦੀ ਸਾਧ-ਸੰਗਤ ਨੇ 3900 ਬੂਟੇ ਲਾਏ ਹਨ। ਮਲੋਟ ਤੋਂ ਆਪਣੇ ਬੇਟੇ ਨੂੰ ਅਸਟਰੇਲੀਆ ਮਿਲਣ ਗਏ ਮਲੋਟ ਸ਼ਹਿਰ ਦੇ ਭੰਗੀਦਾਸ ਨੇ ਵੀ ਇਸ ਸੇਵਾ ਕਾਰਜ ’ਚ ਹਿੱਸਾ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ