ਲੋਹਾ ਨਗਰੀ ਦੀ ਸਾਧ-ਸੰਗਤ ਨੇ ਰੱਖੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ

ਮੰਡੀ ਗੋਬਿੰਦਗੜ੍ਹ: ਲੋਹਾ ਨਗਰੀ ਦੀ ਸਾਧ-ਸੰਗਤ ਨੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ ਰੱਖੇ।

ਲੋਹਾ ਨਗਰੀ ਦੀ ਸਾਧ-ਸੰਗਤ ਨੇ ਰੱਖੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ

(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਾਧ-ਸੰਗਤ ਹਰ ਸਾਲ ਗਰਮੀ ਦੀ ਰੁੱਤ ’ਚ ਪੰਛੀਆਂ ਲਈ ਪਾਣੀ ਵਾਲੇ ਮਿੱਟੀ ਦੇ ਕਸੋਰੇ ਰੱਖਦੀ ਹੈ ਤੇ ਉਨ੍ਹਾਂ ਦੇ ਲਈ ਦਾਣੇ ਦਾ ਵੀ ਪ੍ਰਬੰਧ ਕਰਦੀ ਹੈ ਇਸੇ ਤਰ੍ਹਾਂ ਬਲਾਕ ਮੰਡੀ ਗੋਬਿੰਦਗੜ੍ਹ ਦੇ ਜੋਨ ਪੰਜ ਵਿੱਚ ਸਾਧ-ਸੰਗਤ ਅਤੇ ਸਥਾਨਕ ਕਮੇਟੀ ਵੱਲੋਂ ਪੰਛੀਆਂ ਦੇ ਲਈ ਪੀਣ ਵਾਲੇ ਪਾਣੀ ਦੇ ਕਸੋਰੇ ਵੰਡੇ ਗਏ। (Water Pots For Birds)

ਇਹ ਵੀ ਪੜ੍ਹੋ : ਪਵਿੱਤਰ ਭੰਡਾਰਾ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ, ਤਿਆਰੀਆਂ ਜ਼ੋਰਾਂ ’ਤੇ

ਇਸ ਮੌਕੇ ਜੋਨ ਦੇ ਜਿੰਮੇਵਾਰ ਮੇਵਾ ਸਿੰਘ ਇੰਸਾਂ, ਸੰਦੀਪ ਇੰਸਾਂ ਅਤੇ ਸੁਸ਼ੀਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਹਮੇਸ਼ਾ ਹੀ ਮਾਨਵਤਾ ਅਤੇ ਕੁਦਰਤ ਦੀ ਸੇਵਾ ਦੇ ਲਈ ਹੀ ਪ੍ਰੇਰਿਤ ਕਰਦਾ ਹੈ। ਡੇਰਾ ਸੱਚਾ ਸੌਦਾ ਗੱਦੀ ਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਕਰੀਬ 157 ਮਾਨਵਤਾ ਭਲਾਈ ਕਾਰਜ ਵਿਸ਼ਵ ਭਰ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਹਨ। ਇਹਨਾਂ ਕਾਰਜਾਂ ਵਿੱਚੋ ਹੀ ਇਕ ਕਾਰਜ ਪਸ਼ੂਆਂ ਅਤੇ ਪੰਛੀਆਂ ਦੇ ਲਈ ਚਾਰੇ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਹੈ । ਜਿਸਦੇ ਚਲਦੇ ਅੱਜ ਬਲਾਕ ਮੰਡੀ ਗੋਬਿੰਦਗੜ੍ਹ ਦੇ ਜੋਨ 5 ਨਸਰਾਲੀ ਦੀ ਸਾਧ-ਸੰਗਤ ਨੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ (Water Pots For Birds) ਆਪਣੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਰੱਖ ਰਹੀ ਹੈ। ਸੰਗਤ ਵਿੱਚ ਇਹ ਪਾਣੀ ਦੇ ਕਸੋਰੇ ਜੋਨ ਕਮੇਟੀ ਵੱਲੋਂ ਵੰਡੇ ਗਏ ਹਨ।

ਉਨ੍ਹਾਂ ਅੱਗੇ ਕਿਹਾ ਕੀ ਸੰਗਤ ਵੱਲੋਂ ਇਹ ਕੰਮ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਬਿਨਾ ਕਿਸੇ ਵਿਖਾਵੇ ਤੋਂ ਹੋ ਰਿਹਾ ਹੈ। ਪੰਛੀਆਂ ਪ੍ਰਤੀ ਪਿਆਰ ਮਨੁੱਖ ਨੂੰ ਨਾ ਸਿਰਫ਼ ਕੁਦਰਤ ਨਾਲ ਜੋੜਦਾ ਹੈ ਸਗੋਂ ਇਸ ਨਾਲ ਦਇਆ ਦੀ ਭਾਵਨਾ ਵੀ ਉਪਜਦੀ ਹੈ ਜੋ ਇਨਸਾਨੀਅਤ ਦੀ ਅਸਲ ਨਿਸ਼ਾਨੀ ਹੈ। ਇਸ ਮੌਕੇ ਮੰਜੂ ਇੰਸਾਂ, ਮਮਤਾ ਇੰਸਾਂ 85 ਮੈਂਬਰ ਭੈਣ,ਸੰਦੀਪ ਇੰਸਾਂ,ਮੇਵਾ ਸਿੰਘ,ਸੁਸ਼ੀਲ ਇੰਸਾਂ,ਤਰਲੋਚਨ ਇੰਸਾਂ,ਕਰਤਾਰ ਸਿੰਘ ਇੰਸਾਂ ਨਿਊਆਂ, ਸੁਰਿੰਦਰ ਕੁਮਾਰ ਇੰਸਾਂ,ਅਸ਼ੋਕ ਇੰਸਾਂ,ਭੈਣ ਹਰਦੀਪ ਇੰਸਾਂ,ਮਨਜੀਤ ਇੰਸਾਂ,ਹਰਫੂਲ ਸਿੰਘ ਇੰਸਾਂ,ਹਰਨੇਕ ਸਿੰਘ ਇੰਸਾਂ,ਭੈਣ ਹਰਪ੍ਰੀਤ ਇੰਸਾਂ,ਮੀਨਾਕਸ਼ੀ ਸ਼ਰਮਾ ਵੱਲੋਂ ਪਾਣੀ ਦੇ ਕਟੋਰੇ ਵੰਡੇ ਗਏ।

ਮੰਡੀ ਗੋਬਿੰਦਗੜ੍ਹ : ਪੰਛੀਆਂ ਦੇ ਲਈ ਪੀਣ ਵਾਲੇ ਪਾਣੀ ਦੇ ਕਸੋਰੇ ਵੰਡਦੇ ਹੋਏ ਨਸਰਾਲੀ ਦੇ ਸੇਵਾਦਾਰ। ਤਸਵੀਰ : ਅਮਿਤ ਸ਼ਰਮਾ