ਮਹਾਂਰਾਸ਼ਟਰ : ਹਸਪਤਾਲ ’ਚ ਅੱਗ ਲੱਗਣ ਕਾਰਨ 10 ਬੱਚਿਆਂ ਦੀ ਦਰਦਨਾਕ ਮੌਤ

7 ਬੱਚਿਆਂ ਨੂੰ ਬਚਾਇਆ

ਮੁੰਬਈ। ਮਹਾਂਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ’ਚ ਇੱਕ ਹਸਪਤਾਲ ’ਚ ਅੱਗ ਲੱਗਣ ਕਾਰਨ 10 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਭੰਡਾਰਾ ਜ਼ਿਲ੍ਹੇ ਦੇ ਇੱਕ ਹਸਪਤਾਲ ’ਚ ਰਾਤ ਕਰੀਬ 2 ਵਜੇ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ 17 ’ਚੋਂ 7 ਬੱਚਿਆਂ ਨੂੰ ਬਚਾ ਲਿਆ ਗਿਆ ਹੈ।

Maharashtra Hospital Fire

ਜਿਸ ਸਮੇਂ ਅੱਗ ਲੱਗੀ ਉਦੋਂ ਉੱਥੇ ਕੁੱਲ 17 ਨਵਜੰਮੇ ਬੱਚੇ ਮੌਜ਼ੂਦ ਸਨ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਅੱਗ ਲੱਗਣ ਕਾਰਨ 10 ਬੱਚਿਆਂ ਦੀ ਅੱਗ ਨਾਲ ਝੁਲਸ ਕੇ ਮੌਤ ਹੋ ਗਈ। ਹਸਪਾਤਲ ’ਚ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਹਾਦਸੇ ਸਬੰਧੀ ਪੀਐਮ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਨੇ ਲਿਖਿਆ ਮਹਾਂਰਾਸ਼ਟਰ ਦੇ ਭੰਡਾਰਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿੱਥੇ ਅਸੀਂ ਕੀਮਤ ਜਾਨਾਂ ਨੂੰ ਖੋ ਦਿੱਤਾ। ਮੇਰੇ ਹਮਦਰਦੀ ਪੀੜਤ ਪਰਿਵਾਰਾਂ ਨਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.