ਅੰਤਰਰਾਜ਼ੀ ਪੱਧਰ ‘ਤੇ ਅਫੀਮ ਦੀ ਤਸਕਰੀ ਕਰਨ ਵਾਲੇ ਦੋ ਜਣੇ ਕਾਬੂ

Level, Two People, Controlled Opium, Arrested

8 ਕਿੱਲੋ ਅਫੀਮ, 4 ਲੱਖ 2 ਹਜ਼ਾਰ ਡਰੱਗ ਮਨੀ ਤੇ 32 ਬੋਰ ਸਮੇਤ ਕਾਰਤੂਸ ਬਰਾਮਦ

ਨਰੇਸ਼ ਕੁਮਾਰ, ਸੰਗਰੂਰ

ਪੁਲਿਸ ਨੇ ਦੋ ਅੰਤਰਰਾਜ਼ੀ ਅਫੀਮ ਤਸਕਰਾਂ ਨੂੰ 8 ਕਿੱਲੋ ਅਫੀਮ, 4 ਲੱਖ 2 ਹਜ਼ਾਰ ਰੁਪਏ ਡਰੱਗ ਮਨੀ, ਲਾਇਸੈਂਸੀ ਰਿਵਾਲਵਰ ਤੇ 5 ਰੌਂਦ ਕਾਰਤੂਸ ਅਤੇ ਕਾਰ ਸਮੇਤ ਗ੍ਰਿਫਤਾਰ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਹਰਿੰਦਰ ਸਿੰਘ ਪੁਲਿਸ ਕਪਤਾਨ (ਇੰਵੈਸਟੀਗੇਸ਼ਨ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ਼ ਸੀਆਈਏ ਬਹਾਦਰ ਸਿੰਘ ਵਾਲਾ ਦੀ ਅਗਵਾਈ ਵਿੱਚ ਥਾਣੇਦਾਰ ਬਸੰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਕੁਝ ਲੋਕ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਸੰਗਰੂਰ ਜ਼ਿਲ੍ਹੇ ਦੇ ਅਮਰਗੜ੍ਹ ਤੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਇਲਾਕੇ ਵਿੱਚ ਵੇਚਦੇ ਹਨ, ਅਫੀਮ ਸਮੇਤ ਸੰਗਰੂਰ ‘ਚੋਂ ਦੀ ਲੰਘਣਗੇ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਾਕਾਬੰਦੀ ਕਰਕੇ ਸੰਗਰੂਰ ਦੇ ਨਾਨਕਿਆਣਾ ਚੌਂਕ ‘ਚ ਇੱਕ ਕਾਰ ਰੋਕ ਕੇ ਤਲਾਸ਼ੀ ਲਈ ਤਾਂ ਉਸ ‘ਚੋਂ 8 ਕਿੱਲੋ ਅਫੀਮ ਬਰਾਮਦ ਕੀਤੀ ਗਈ। ਕਾਰ ਸਵਾਰ ਰਵਿੰਦਰ ਸਿੰਘ ਸੈਲੀ ਵਾਸੀ ਨਾਭਾ ਤੇ ਹਰਪ੍ਰੀਤ ਮੋਦਗਿਲਵਾਸੀ ਅਮਰਗੜ੍ਹ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਿਸ ਨੂੰ 4 ਲੱਖ 2 ਹਜ਼ਾਰ ਰੁਪਏ ਡਰਗਜ਼ ਮਨੀ ਤੇ ਇੱਕ ਲਾਇਸੈਂਸੀ 32 ਬੋਰ ਰਿਵਾਲਵਰ ਜੋ ਜਸਵਿੰਦਰ ਸਿੰਘ ਵਾਸੀ ਘਨੌੜ ਦਾ ਹੈ ਜਿਸਨੂੰ ਸਬੰਧਿਤ ਮੁਕੱਦਮੇ ‘ਚ ਅਸਲਾ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਹੈ। ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਸੰਗਰੂਰ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਅਫੀਮ ਤਸਕਰੀ ਦੇ ਪੂਰੇ ਨੈੱਟਵਰਕ ਦਾ ਪਤਾ ਲਾਇਆ ਜਾ ਸਕੇ। ਇਸ ਮੌਕੇ ਡੀਐੱਸਪੀਆਰ ਸਤਪਾਲ ਸ਼ਰਮਾ, ਥਾਣਾ ਸਿਟੀ ਸੰਗਰੂਰ ਇੰਚਾਰਜ ਹਰਭਜਨ ਸਿੰਘ ਤੇ ਸੀਆਈਏ ਇੰਚਾਰਜ਼ ਸਤਨਾਮ ਸਿੰਘ ਮੌਜੂਦ ਸਨ।

ਥੋਕ ‘ਚ ਲਿਆ ਕੇ ਪ੍ਰਚੂਨ ‘ਚ ਕਰਦੇ ਸਨ ਸੇਲ

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮੁਲਜਮ ਕਈ ਵਾਰ ਅਫੀਮ ਦੀ ਖੇਪ ਥੋਕ ਵਿੱਚ ਮੱਧ ਪ੍ਰਦੇਸ਼ ਤੋਂ ਲਿਆ ਕੇ ਪ੍ਰਚੂਨ ਵਿੱਚ ਨਾਭਾ, ਸੰਗਰੂਰ ਅਮਰਗੜ੍ਹ ਦੇ ਏਰੀਆ ਵਿੱਚ ਵੇਚਦੇ ਸਨ ਤੇ ਉਹ ਅੱਜ ਵੀ ਅਫੀਮ ਅੱਗੇ ਵੇਚਣ ਜਾ ਰਹੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।