ਲਾਭ ਕੌਰ ਇੰਸਾਂ ਦਾ ਹੋਇਆ ਮੈਡੀਕਲ ਖੋਜ਼ਾਂ ਲਈ ਸਰੀਰਦਾਨ

Body Donation
ਮ੍ਰਿਤਕ ਦੇਹ ਨੂੰ ਰਵਾਨਾ ਕਰਨ ਮੌਕੇ ਹਾਜ਼ਰ ਸਾਧ-ਸੰਗਤ ਅਤੇ ਇਨਸੈਟ 'ਚ ਸਰੀਰਦਾਨੀ ਦੀ ਫਾਈਲ ਫੋਟੋ।

ਤਪਾ (ਸੁਰਿੰਦਰ ਮਿੱਤਲ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਤਾ ਲਾਭ ਕੌਰ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਮਾਤਾ ਲਾਭ ਕੌਰ ਇੰਸਾਂ (71) ਦੇ ਪਤੀ ਮੱਖਣ ਸਿੰਘ ਇੰਸਾਂ ਅਤੇ ਪੁੱਤਰ ਮਿਸਤਰੀ ਗੁਰਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਲਾਭ ਕੌਰ ਬੀਤੀ ਸ਼ਾਮ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਸਤਿਗੁਰੂ ਦੇ ਚਰਨਾਂ ’ਚ ਜਾ ਬਿਰਾਜੇ ਸਨ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਬਜਾਏ ਉਨ੍ਹਾਂ ਦੀ ਇੱਛਾ ਅਤੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਵਤਾ ਦੀ ਭਲਾਈ ਵਾਸਤੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਇਸ ਮੌਕੇ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਸਾਧ-ਸੰਗਤ ਨੇ ਨਮ ਅੱਖਾਂ ਨਾਲ ਰਵਾਨਾ ਕੀਤਾ। (Body Donation)

ਮ੍ਰਿਤਕ ਦੇਹ ਨੂੰ ਅੰਮਿ੍ਰਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਸੈਂਟਰ, ਫਰੀਦਾਬਾਦ (ਹਰਿ.) ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਸਰੀਰਦਾਨੀ ਦੀ ਧੀ ਕਿਰਨ ਕੌਰ ਇੰਸਾਂ, ਨੂੰਹ ਪਰਮਜੀਤ ਕੌਰ, ਨੂੰਹ ਸੰਦੀਪ ਕੌਰ, ਪੋਤੀ ਪ੍ਰਭਜੋਤ ਕੌਰ ਇੰਸਾਂ ਨੇ ਅਰਥੀ ਨੂੰ ਮੋਢਾ ਦੇ ਕੇ ਫੁੱਲਾਂ ਨਾਲ ਸਜਾਈ ਗਈ। ਐਂਬੂਲੈਂਸ ’ਚ ਰੱਖਿਆ ਤੇ ਬੇਨਤੀ ਦਾ ਸ਼ਬਦ ਅਤੇ ਸਤਿਗੁਰੂ ਦੇ ਚਰਨਾਂ ’ਚ ਅਰਦਾਸ ਕਰਨ ਤੋਂ ਬਾਅਦ ਸਮੁੱਚੇ ਨਗਰ ’ਚ ‘ਮਾਤਾ ਲਾਭ ਕੌਰ ਇੰਸਾਂ ਅਮਰ ਰਹੇ’, ‘ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਬੋਲਦੇ ਹੋਏ ਪਰਿਵਾਰ ਦੇ ਸਮੂਹ ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਬਲਾਕ ਦੇ ਜ਼ਿੰਮੇਵਾਰਾਂ ਅਤੇ ਸਾਧ-ਸੰਗਤ ਦੀ ਅਗਵਾਈ ’ਚ ਪੂਰੇ ਨਗਰ ’ਚ ਘੁਮਾਇਆ ਗਿਆ। (Body Donation)

ਇਹ ਵੀ ਪੜ੍ਹੋ : Earthquake : ਦੇਸ਼ ’ਚ ਮੀਂਹ ਦੇ ਨਾਲ-ਨਾਲ ਭੂਚਾਲ ਦੇ ਝਟਕੇ, ਸਹਿਮੇ ਲੋਕ

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਪ੍ਰਵੀਨ ਕੁਮਾਰ ਇੰਸਾਂ ਅਤੇ ਪਿੰਡ ਦੇ ਪ੍ਰੇਮੀ ਸੇਵਕ ਸੁਰਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਲਾਭ ਕੌਰ ਇੰਸਾਂ ਪਿੰਡ ਢਿੱਲਵਾਂ ਦੇ ਦੂਜੇ ਅਤੇ ਬਲਾਕ ਤਪਾ ਭਦੌੜ ਦੇ 147ਵੇਂ ਸਰੀਰਦਾਨੀ ਹਨ। ਜਿਨ੍ਹਾਂ ਦੇ ਪਰਿਵਾਰ ਨੇ ਉਹਨਾਂ ਦੀ ਇੱਛਾ ਅਤੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਾਨਵਤਾ ਦੀ ਸੇਵਾ ਲਈ ਆਪਣੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਦਾਨ ਕਰਨ ਦਾ ਮਹਾਨ ਸੇਵਾ ਕਾਰਜ ਕੀਤਾ ਹੈ। ਇਸ ਮੌਕੇ ਸਰਪੰਚ 85 ਮੈਂਬਰ ਪੰਜਾਬ ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਪਰਿਵਾਰ ਵੱਲੋਂ ਆਪਣੇ ਮੈਂਬਰ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨਾ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ। ਇਸ ਮੌਕੇ 85 ਮੈਂਬਰ ਜਗਵਿੰਦਰ ਸਿੰਘ ਇੰਸਾਂ, ਗੁਰਚੇਤ ਸਿੰਘ ਇੰਸਾਂ, ਸੱਤਪਾਲ ਇੰਸਾਂ, ਭੈਣ ਪੂਨਮ ਲਤਾ ਇੰਸਾਂ, ਭੈਣ ਜਸਪ੍ਰੀਤ ਕੌਰ ਇੰਸਾਂ, ਕੈਪਟਨ ਦਰਸ਼ਨ ਸਿੰਘ, ਕੈਪਟਨ ਨਿਹਾਲ ਸਿੰਘ, ਪਰਿਵਾਰ ਦੇ ਰਿਸ਼ਤੇਦਾਰ, ਮਿੱਤਰ ਸਬੰਧੀ ਤੇ ਵੱਡੀ ਗਿਣਤੀ ਬਲਾਕ ਦੇ ਪਿੰਡਾਂ ਦੀ ਸਾਧ-ਸੰਗਤ ਅਤੇ ਪ੍ਰੇਮੀ ਸੰਮਤੀਆਂ ਹਾਜ਼ਰ ਸਨ। (Body Donation)