ਕੋਲਕਾਤਾ : ਅਮਿਤ ਸ਼ਾਹ ਦੇ ਰੋਡ ਸ਼ੋਅ ‘ਚ ਪੱਥਰਬਾਜ਼ੀ, ਖੱਬੇ ਪੱਖੀਆਂ ਤੇ ਭਾਜਪਾ ਹਮਾਇਤੀਆਂ ‘ਚ ਝੜਪ

Kolkata, AmitShah, RoadShow, BJP

ਕੋਲਕਾਤਾ, ਏਜੰਸੀ

ਕੋਲਕਾਤਾ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਕੋਲਕਾਤਾ ਪੁਲਿਸ ਰੈਲੀ ਸਥਾਨ ‘ਤੇ ਪਹੁੰਚ ਗਈ ਹੈ ਤੇ ਪਰਮਿਸ਼ਨ ਦੇ ਕਾਗਜ਼ ਮੰਗ ਲਏ ਰਿਪੋਰਟ ਅਨੁਸਾਰ ਕੋਲਕਾਤਾ ਪੁਲਿਸ ਨੇ ਸਟੇਜ ਨਾਲ ਜੁੜੇ ਪਰਮਿਸ਼ਨ ਮੰਗੇ ਹਨ ਤੇ ਪੇਪਰ ਨਾ ਦੇਣ ‘ਤੇ ਮੰਚ ਨੂੰ ਤੋੜਨ ਲਈ ਕਿਹਾ ਹੈ ਇਸ ਸਬੰਧੀ ਵਿਵਾਦ ਵਧਦਾ ਜਾ ਰਿਹਾ ਹੈ ।

ਭਾਜਪਾ ਵਰਕਰ ਰੈਲੀ ਸਥਾਨ ‘ਤੇ ਅੜੇ ਹਨ, ਅਮਿਤ ਸ਼ਾਹ ਨੇ ਉਤਰੀ ਕੋਲਕਾਤਾ ‘ਚ ਰੈਲੀ ਕਰਨੀ ਹੈ, ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ ਅੱਜ ਉੱਤਰੀ ਕੋਲਕਾਤਾ ਦੇ ਧਰਮਸ਼ਾਲਾ ‘ਚ ਉਨ੍ਹਾਂ ਦਾ ਰੋਡ ਸ਼ੋਅ ਹੈ ਰਿਪੋਰਟ ਅਨੁਸਾਰ ਰੈਲੀ ਸਥਾਨ ਕੋਲ ਮਾਹੌਲ ਤਨਾਅਪੂਰਨ ਹੈ ਭਾਜਪਾ ਵਰਕਰ ਨਾਅਰੇਬਾਜ਼ੀ ਕਰ ਰਹੇ ਹਨ ਤੇ ਪੁਲਿਸ ਬਲਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ ਇੱਧਰ ਕੋਲਕਾਤਾ ਪੁਲਿਸ ਤੇ ਸੂਬਾ ਚੋਣ ਕਮਿਸ਼ਨ ਦੇ ਅਧਿਕਾਰੀ ਸੜਕਾਂ ਤੋਂ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਪੋਸਟਰ ਹਟਾ ਰਹੇ ਹਨ ਭਾਜਪਾ ਆਗੂ ਮੁਕੁਲ ਰਾਏ ਨੇ ਦੋਸ਼ ਲਾਇਆ ਹੈ ਕਿ ਸੂਬਾ ਚੋਣ ਕਮਿਸ਼ਨ ਦੇ ਅਧਿਕਾਰੀ ਮਮਤਾ ਸਰਕਾਰ ਦੀ ਹਮਾਇਤ ਵਜੋਂ ਕੰਮ ਕਰ ਰਹੇ ਹਨ।

 ਭਾਜਪਾ ਇਸ ਪੂਰੇ ਮਾਮਲੇ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਜਾ ਰਹੀ ਹੈ ਭਾਜਪਾ ਆਗੂ ਮੁਕੁਲ ਰਾਏ ਨੇ ਕਿਹਾ ਕਿ ਇਸ ਪੂਰੇ ਮਾਮਲੇ ਸਬੰਧੀ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਰਹੇ ਹਨ ਤੇ ਜਿੰਮੇਵਾਰ ਅਧਿਕਾਰੀ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ ਭਾਜਪਾ ਆਗੂ ਹਿੰਮਤਾਵਿਸ਼ਵ ਸ਼ਰਮਾ ਨੇ ਕਿਹਾ ਕਿ ਮਮਤਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਪੋਸਟਰ ਨਾਲ ਤੋਂ ਵੀ ਡਰੀ ਹੋਈ ਹੈ ਅਮਿਤ ਸ਼ਾਹ ਨੇ ਕਿਹਾ ਕਿ ਉਹ ਧਰਮਤੱਲਾ ਦੇ ਸ਼ਹੀਦ ਮੀਨਾਰ ਮੈਦਾਨ ‘ਚ ਮਾਨੀਕਾਤਲਲਾ ਦੇ ਵਿਵੇਕਾਨੰਦ ਹਾਊਸ ਤੱਕ ਰੋਡ ਸ਼ੋਅ ਕੱਢਣਗੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈ ਵਰਗੀ ਨੇ ਕਿਹਾ ਕਿ ਕੋਲਕਾਤਾ ‘ਚ ਅਮਿਤ ਸ਼ਾਹ ਦੀ ਰੈਲੀ ‘ਚ ਅੜੰਗੇਬਾਜ਼ੀ ਦੀ ਕੋਸ਼ਿਸ਼ ਹੋ ਰਹੀ ਹੈ ਕੈਲਾਸ਼ ਵਿਜੈ ਵਰਗੀ ਨੇ ਟਵੀਟ ਕੀਤਾ, ‘ਅਮਿਤ ਸ਼ਾਹ ਦੀ ਰੈਲੀ ‘ਚ ਅੜੰਗੇਬਾਜ਼ੀ, ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਨੇ ਭਾਜਪਾ ਨੂੰ ਪਰੇਸ਼ਾਨ ਕਰਨ ਲਈ ਪ੍ਰਸ਼ਾਸਨ ਨੂੰ ਖੁੱਲ੍ਹਾ ਛੱਡ ਰੱਖਿਆ ਹੈ ਅਮਿਤ ਸ਼ਾਹ ਜੀ ਦੀ ਰੈਲੀ ‘ਚ ਅੜਿੱਕਾ ਪਾਉਣ ਲਈ ਲਾਊਡ ਸਪੀਕਰ ਨੂੰ ਪੁਲਿਸ ਨੇ ਮੁੱਦਾ ਬਣਾ ਲਿਆ ਹੈ ਇਹ ਚੋਣ ਜ਼ਾਬਤਾ ਹੈ ਜਾਂ ਮਮਤਾ ਸਰਕਾਰ ਦੀ ਹਠਧਰਮੀ?

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।