ਜਾਣੋ, ਡੇਰਾ ਸੱਚਾ ਸੌਦਾ ਦੇ ‘ਇੰਸਾਂ’ ਦੇ ਨਿਯਮਾਂ ਬਾਰੇ 

ਨੋਟ: ਇਹ ਕੋਈ ਧਰਮ ਬਦਲਾਅ ਨਹੀਂ ਸਗੋਂ ਆਪਣੇ-ਆਪਣੇ ਧਰਮ ਵਿੱਚ ਰਹਿੰਦੇ ਹੋਏ ਸਾਰੇ ਧਰਮਾਂ ਨੂੰ ਇੱਕ ਅਤੇ ਇਨਸਾਨੀਅਤ ਨੂੰ ਮੰਨਣਾ ਹੈ (Dera Sacha Sauda)

1. ਆਪਣਾ ਉਪ ਨਾਮ ਜਿਵੇਂ ਸ਼ਰਮਾ, ਵਰਮਾ, ਅਰੋੜਾ, ਸੰਧੂ ਆਦਿ ਦੀ ਜਗ੍ਹਾ ‘ਇੰਸਾਂ’ ਲਿਖੋ ਜਾਂ ਇਸ ਦੇ ਨਾਲ ‘ਇੰਸਾਂ’ ਲਿਖੋ।
2. ਸ਼ਰਾਬ ਨਹੀਂ ਪੀਣੀ।
3. ਮਾਸ-ਆਂਡੇ ਦਾ ਸੇਵਨ ਨਹੀਂ ਕਰਨਾ।
4. ਪਰਾਈ ਇਸਤਰੀ ਅਤੇ ਪਰਾਏ ਮਰਦ ਨੂੰ ਉਮਰ ਅਨੁਸਾਰ ਵੱਡੇ ਹਨ ਤਾਂ ਮਾਤਾ-ਪਿਤਾ ਦੇ ਸਮਾਨ, ਬਰਾਬਰ ਹੈ ਤਾਂ ਭਰਾ-ਭੈਣ ਵਾਂਗ ਅਤੇ ਛੋਟੇ ਹਨ ਤਾਂ ਬੇਟਾ-ਬੇਟੀ ਦੇ ਸਮਾਨ ਮੰਨਣਾ।
5. 7 ਦਿਨਾਂ ਵਿੱਚੋਂ ਘੱਟ ਤੋਂ ਘੱਟ ਇੱਕ ਦਿਨ ਜਾਂ 6 ਘੰਟੇ ਪਰਮਾਰਥੀ ਸੇਵਾ ਕਰਨਾ ਜਾਂ ਮਹੀਨੇ ਵਿੱਚ 4-5 ਦਿਨ ਸੇਵਾ ਕਰੋ।
6. ਸਵੇਰੇ ਉੱਠਣ ਤੋਂ ਬਾਅਦ ਆਪਣਿਆਂ ਤੋਂ ਵੱਡਿਆਂ ਦੇ ਪੈਰਾਂ ਨੂੰ ਹੱਥ ਲਾਉਣਾ,ਨਾਅਰਾ ਲਾਉਣਾ ਅਤੇ ਛੋਟੇ ਬੱਚਿਆਂ ਨੂੰ ਪਿਆਰ ਨਾਲ ਆਸ਼ੀਰਵਾਦ ਦੇਣਾ ਅਤੇ ਨਾਅਰਾ ਲਾਉਣਾ।
7. ਲੋਕਾਂ ਨੂੰ ਬੁਰਾਈਆਂ ਛੁਡਵਾ ਕੇ ਨਾਮ/ਗੁਰਮੰਤਰ ਲਈ ਪ੍ਰੇਰਿਤ ਕਰੋ ਕਿਉਕਿ ਸਤਿਗੁਰੂ ਦੇ ਬਚਨ ਹਨ ਕਿ ਕਿਸੇ ਵੀ ਜੀਵ ਨੂੰ ਜੇਕਰ ਤੁਸੀਂ ਬੁਰਾਈਆਂ ਤੋਂ ਬਚਾ ਕੇ ਮਾਲਕ ਨਾਲ ਜੋੜਦੇ ਹੋ ਤਾਂ ਉਸਦਾ ਸੈਂਕੜੇ ਗਊਆਂ ਪੰੁਨ ਕਰਨ ਜਿੰਨਾ ਫਲ ਮਿਲਦਾ ਹੈ।
8. ਠੱਗੀ, ਬੇਈਮਾਨੀ, ਚੋਰੀ, ਡਕੈਤੀ, ਰਿਸ਼ਵਤਖੋਰੀ ਅਤੇ ਭਿ੍ਰਸ਼ਟਾਚਾਰ ਦੀ ਕਮਾਈ ਤੋਂ ਸਖ਼ਤ ਪਰਹੇਜ਼ ਕਰਨਾ। ਸਦਾ ਹੱਕ-ਹਲਾਲ ਅਤੇ ਮਿਹਨਤ ਦੀ ਕਮਾਈ ਕਰਕੇ ਖਾਣੀ।

ਡੇਰਾ ਸੱਚਾ ਸੌਦਾ ਦੇ ‘ਇੰਸਾਂ’ ਦੇ ਨਿਯਮਾਂ  (Dera Sacha Sauda)

9. ਦਿਨ ਦੀ ਸ਼ੁਰੂਆਤ ਮਾਲਕ ਦੀ ਅਰਦਾਸ ਅਤੇ ਸਿਮਰਨ ਨਾਲ ਹੋਣਾ ਜ਼ਰੂਰੀ ਹੈ ਕਿ ਹੇ ਮਾਲਕ! ਚੰਗੇ ਕੰਮ ਕਰਾਂ ਅਤੇ ਸਭ ਦਾ ਭਲਾ ਕਰਾਂ, ਤੇਰੇ ਦਰਸ਼ ਕਰ ਸਕਾਂ।
10. ਕੁਝ ਵੀ ਖਾਣ ਤੋਂ ਪਹਿਲਾਂ ਮਾਲਕ ਦਾ ਸਿਮਰਨ ਅਤੇ ਅਰਦਾਸ ਕਰਨੀ ਕਿ ਹੇ ਮਾਲਕ! ਰੂਹਾਨੀ ਤੰਦਰੁਸਤੀ ਅਤੇ ਤਾਜ਼ਗੀ ਦੇਈਂ।
11. ਕਮਾਈ ਦਾ 15ਵਾਂ ਹਿੱਸਾ ਸਿ੍ਰਸ਼ਟੀ ਦੀ ਨਿਹਸਵਾਰਥ ਸੇਵਾ ਵਿੱਚ ਆਪਣੇ ਹੱਥਾਂ ਨਾਲ ਦਾਨ ਕਰਨਾ ਜਾਂ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ’ ਵਿੱਚ ਦੇਣਾ ਤਾਂ ਕਿ ਜਰੂਰਤਮੰਦਾਂ ਦੀ ਮੱਦਦ ਕੀਤੀ ਜਾ ਸਕੇ।
12. ਜੇਕਰ ਦਾਨ ਹੀ ਕਰਨਾ ਹੈ ਤਾਂ ਖ਼ੂਨਦਾਨ, ਵਿੱਦਿਆਦਾਨ, ਮਰਨ ਤੋਂ ਬਾਅਦ ਅੱਖਾਂ ਦਾਨ ਜਾਂ ਪੂਰਾ ਸਰੀਰ ਦਾਨ ਕਰਨਾ ਤੇ ਸਿ੍ਰਸ਼ਟੀ ਦੀ ਸੇਵਾ ਲਈ ਪੈਸਾ ਖ਼ਰਚ ਕਰਨਾ।

ਡੇਰਾ ਸੱਚਾ ਸੌਦਾ ਦੇ ‘ਇੰਸਾਂ’ ਦੇ ਨਿਯਮਾਂ  (Dera Sacha Sauda)

13. ਵਿਹਾਰ (ਲੈਣ-ਦੇਣ) ਦਾ ਸੱਚਾ ਅਤੇ ਖ਼ਰ੍ਹਾ ਹੋਣਾ ਜ਼ਰੂਰੀ।
14. ਊਂਚ-ਨੀਚ ਅਤੇ ਜਾਤ-ਪਾਤ ਦਾ ਭੇਦਭਾਵ ਬਿਲਕੁਲ ਨਹੀਂ ਕਰਨਾ।
15. ਸਾਰੇ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਕਰਨਾ। ਰੋਜ਼ਾਨਾ ਕਸਰਤ ਕਰਨਾ,ਜਿੰਨਾ ਹੋ ਸਕੇ ਆਪਣਾ ਕੰਮ ਆਪ ਕਰਨਾ।
16. ਜ਼ਿਆਦਾ ਵਿਆਜ਼ ਦਰ ’ਤੇ ਪੈਸੇ ਨਾ ਦੇਣਾ, ਕਿਸੇ ਲਾਚਾਰ, ਗਰੀਬ ਦਾ ਸ਼ੋਸ਼ਣ ਨਾ ਕਰਨਾ।
17. ਗਲਤ ਸ਼ਬਦਾਂ ਦੀ ਵਰਤੋਂ ਨਾ ਕਰਕੇ ਸਦਾ ਮਿੱਠ ਬੋਲਣਾ।
18. ਖ਼ਿਆਲ, ਵਚਨ ਅਤੇ ਕਰਮ ਵਿੱਚ ਸੱਚਾਈ ਦਾ ਹੋਣਾ ਜ਼ਰੂਰੀ।
19. ਪਰਾਈ ਨਿੰਦਿਆ, ਈਰਖਾ ਅਤੇ ਲੱਤ ਖਿਚਾਈ ਨੂੰ ਛੱਡ ਕੇ ਲੋਕਾਂ ਨੂੰ ਮਾਲਕ ਵੱਲ ਪ੍ਰੇਰਿਤ ਕਰਨਾ।
20. ਦੀਨਤਾ, ਨਿਮਰਤਾ ਅਤੇ ਸਾਦਗੀ ਵਿੱਚ ਰਹਿਣਾ।

21. ਦਹੇਜ਼-ਪ੍ਰਥਾ, ਬਾਲ ਵਿਆਹ, ਭਰੂਣ ਹੱਤਿਆ, ਬਾਲ-ਮਜ਼ਦੂਰੀ ਆਦਿ ਗਲਤ ਪ੍ਰਥਾਵਾਂ ਨੂੰ ਛੱਡ ਕੇ ਇੱਕ ਚੰਗੇ ਸਮਾਜ ਦਾ ਨਿਰਮਾਣ ਕਰਨਾ। ਧਿਆਨ ਰਹੇ ਕਿ ਕੁੜੀ ਨੂੰ ਪਰਿਵਾਰ ਵਾਲਿਆਂ ਵੱਲੋਂ ਰਜ਼ਾਮੰਦੀ ਨਾਲ ਦਿੱਤਾ ਗਿਆ ਧਨ ਅਤੇ ਸਮਾਨ ਦਹੇਜ਼ ਨਹੀਂ ਹੈ, ਸਗੋਂ ਇਹ ਕੁੜੀ ਦਾ ਹੱਕ ਹੈ।
22. ਮੁੰਡੇ-ਕੁੜੀ ਨੂੰ ਇੱਕ ਬਰਾਬਰ ਮੰਨਣਾ ਅਤੇ ਉਸ ਨੂੰ ਬਰਾਬਰ ਹੱਕ ਦੇਣਾ।
23. ਕਿਸੇ ਨੂੰ ਮੁਸੀਬਤ ਤੇ ਹਾਦਸੇ ਵਿੱਚ ਫਸਿਆ ਦੇਖ ਕੇ ਉਸ ਦੀ, ਜੋ ਸੰਭਵ ਹੋ ਸਕੇ, ਮੱਦਦ ਕਰਨਾ।
24. ਹੱਟੇ-ਕੱਟੇ ਭਿਖਾਰੀ ਨੂੰ ਭੀਖ ਨਾ ਦੇ ਕੇ ਉਸ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ।
25. ਭੁੱਖੇ ਨੂੰ ਖਾਣਾ, ਪਿਆਸੇ ਨੂੰ ਪਾਣੀ, ਲਾਚਾਰ ਨੂੰ ਸਹਾਰਾ,ਅਨਪੜ੍ਹ ਨੂੰ ਸਿੱਖਿਆ ਅਤੇ ਸੰਭਵ ਹੋਵੇ ਤਾਂ ਬੇਰੁਜ਼ਗਾਰ ਨੂੰ ਰੁਜ਼ਗਾਰ ਦੇਣਾ।
26. ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚਾਉਣਾ।
27. ਆਪਣੇ ਗੁਰੂ ਦੀ ਨਿੰਦਿਆ ਨਾ ਸੁਣਨਾ ਅਤੇ ਨਾ ਹੀ ਬਹਿਸਬਾਜ਼ੀ ਵਿੱਚ ਪੈਣਾ, ਨਾ ਹੀ ਕਿਸੇ ਦੀ ਨਿੰਦਿਆ ਕਰਨਾ।
28. ਮਾੜੀ ਸੰਗਤ ਤੋਂ ਬਚ ਕੇ ਹਮੇਸ਼ਾ ਭਜਨ ਸਿਮਰਨ ਅਤੇ ਚੰਗੀਆਂ ਗੱਲਾਂ ਕਰਨ ਵਾਲਿਆਂ ਦਾ ਸੰਗ ਕਰਨਾ।
29. ਪੂਰੀ ਗੈਰਤ (ਅਣਖ) ਨਾਲ ਸੱਚ ਦੇ ਮਾਰਗ ’ਤੇ ਚੱਲਣਾ।

30. ਨਾ ਜ਼ੁਲਮ ਕਰੋ ਅਤੇ ਨਾ ਸਹਿਣ ਕਰੋ।
31. ਪਰਉਪਕਾਰ ਹੀ ਧਰਮ ਹੈ ਅਤੇ ਇਨਸਾਨੀਅਤ ਹੀ ਜਾਤ ਹੈ।
32. ਨਿਯਮ ਅਨੁਸਾਰ ਲਗਾਤਾਰ ਸਿਮਰਨ ਕਰਨਾ। ਘੱਟ ਤੋਂ ਘੱਟ ਘੰਟਾ ਸਵੇਰੇ ਅਤੇ ਅੱਧਾ ਘੰਟਾ ਸ਼ਾਮ ਨੂੰ ਸਿਮਰਨ ਕਰਨਾ।
33. ਹੋ ਸਕੇ ਤਾਂ 2 ਤੋਂ 4 ਵਜੇ ਸਵੇਰੇ ਅੱਧਾ ਜਾਂ ਇੱਕ ਘੰਟਾ ਨਾਮ ਜਪੋ। ਫ਼ਿਰ ਨਾਸ਼ਤਾ ਕਰਨਾ, ਮਿਹਨਤ ਦੀ ਕਮਾਈ, ਪਰਿਵਾਰ ਨੂੰ ਸਮਾਂ ਦੇਣਾ, ਸੌਣ ਤੋਂ ਪਹਿਲਾਂ ਅੱਧਾ ਜਾਂ ਇੱਕ ਘੰਟਾ ਨਾਮ ਜਪੋ, ਸਹੀ ਸਮੇਂ ’ਤੇ ਸੌਣਾ।
35. ਆਪਣੇ ਦੇਸ਼ ਅਤੇ ਆਪਣੇ ਸੱਚੇ ਸਤਿਗੁਰੂ ਦੀ ਆਨ-ਬਾਨ-ਸ਼ਾਨ ਲਈ ਮਰ ਮਿਟਣਾ।

36. ਅਹਿੰਸਾ ਦਾ ਪਾਲਣ ਕਰਨਾ। ਭਾਵ ਕਿਸੇ ਵੀ ਜੀਵ ਦੀ ਹੱਤਿਆ ਨਾ ਕਰਨਾ ਅਤੇ ਨਾ ਹੀ ਉਸ ਨੂੰ ਸਤਾਉਣਾ।
37. ਜਦੋਂ ਕੋਈ ਔਰਤ ਗਰਭਵਤੀ ਹੋਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਾਰਮਿਕ ਗਰੰਥ, ਸ਼ਬਦ, ਸਤਿਸੰਗ ਅਤੇ ਯੋਧੇ-ਸੂਰਬੀਰਾਂ ਦੀਆਂ ਕਥਾਵਾਂ ਪੜ੍ਹੇ ਅਤੇ ਉਹਨਾਂ ਨੂੰ ਦੇਖੇ। ਇਸ ਨਾਲ ਹੋਣ ਵਾਲੇ ਬੱਚੇ ਦੇ ਜੀਵਨ ’ਤੇ ਬਹੁਤ ਚੰਗਾ ਅਸਰ ਪੈਂਦਾ ਹੈ।
38. ਖਾਣਾ ਖਾਂਦੇ ਸਮੇਂ ਸਤਿਸੰਗ ਜਾਂ ਭਜਨਾਂ ਦੀ ਕੈਸੇਟ ਜਾਂ ਸੀ.ਡੀ. ਹੀ ਸੁਣਨਾ ਅਤੇ ਦੇਖਣਾ।
39. ਕਿਤੇ ਵੀ ਕੋਈ ਅਸ਼ਲੀਲਤਾ (ਜਿਵੇਂ ਅਸ਼ਲੀਲ ਟੀ.ਵੀ.’ਚ, ਫਿਲਮ ਜਾਂ ਰਸਾਲੇ ਆਦਿ ਵਿੱਚ) ਹੋਵੇ ਤਾਂ ਉਸ ਤੋਂ ਪਰਹੇਜ਼ ਕਰਨਾ।
40. ਬੂਟੇ ਲਾਓ ਅਤੇ ਉਸ ਦੀ ਸੰਭਾਲ ਕਰੋ ਤਾਂ ਕਿ ਵਾਤਾਵਰਨ ਸ਼ੁੱਧ ਰਹੇ।

pita ji

41. ਜੇਕਰ ਕੋਈ ਭੈਣ ਛੋਟੀ ਉਮਰ ਵਿੱਚ ਵਿਧਵਾ ਹੋ ਜਾਂਦੀ ਹੈ ਤਾਂ ਉਸ ਦਾ ਦੁਬਾਰਾ ਵਿਆਹ ਕਰਵਾਉਣਾ। ਜੇਕਰ ਨਹੀਂ ਕਰਵਾ ਸਕਦੇ ਤਾਂ ਮਦਦ ਲਈ ਡੇਰਾ ਸੱਚਾ ਸੌਦਾ, ਸਰਸਾ ਦੇ ਕਮਰਾ ਨੰ.50 ਵਿੱਚ ਸੰਪਰਕ ਕਰਵਾਉਣਾ।
42. ਪਾਖੰਡ ਤੇ ਦਿਖਾਵੇ ਤੋਂ ਦੂਰ ਰਹਿਣਾ ਜਿਵੇਂ ਮੜ੍ਹੀ-ਮਸਾਣੀ, ਭੂਤ-ਭ੍ਰੇਤ, ਟੂਣੇ-ਟੋਟਕੇ, ਦੇਹਾਂਤ ਫਜ਼ੂਲ ਖਰਚੇ, ਢੋਂਗੀ ਗੁਰੂ ਆਦਿ ਤੋਂ ਹਮੇਸ਼ਾ ਦੂਰ ਰਹਿਣਾ।

43. ਸਮਾਜ ਵਿੱਚ ਫੈਲੀਆਂ ਬੁਰਾਈਆਂ ਅਤੇ ਬਿਮਾਰੀਆਂ ਦੇ ਪ੍ਰਤੀ ਸੁਚੇਤ ਰਹਿਣਾ ਅਤੇ ਸੁਚੇਤ ਕਰਨਾ।
44. ਬਦਲਦੇ ਹੋਏ ਸਮੇਂ ਦੀ ਮੰਗ ਅਨੁਸਾਰ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਕੁਝ ਕਰਨ ਦਾ ਮੌਕਾ ਦੇਣ ਅਤੇ ਘਰ-ਬਾਰ ਦੀ ਜ਼ਿੰਮੇਵਾਰੀ ਬੱਚਿਆਂ ’ਤੇ ਪਾ ਕੇ ਖ਼ੁਦ ਭਗਤੀ ਮਾਰਗ ਅਪਨਾਉਣਾ।
45. ਕੁਝ ਮਿਲਿਆ ਹੈ ਤਾਂ ਉਸ ਦਾ ਹੰਕਾਰ ਨਾ ਕਰੋ ਅਤੇ ਜਿਸ ਦੀ ਇੱਛਿਆ ਹੈ ਉਸ ਲਈ ਇਮਾਨਦਾਰੀ ਨਾਲ ਮਿਹਨਤ ਅਤੇ ਸਿਮਰਨ ਕਰਨਾ। ਚਿੰਤਾ (ਟੈਂਸ਼ਨ) ਨਾ ਕਰਨਾ।
46. ਜਦੋਂ ਵੀ ਗੁੱਸਾ ਆਉਦਾ ਹੈ ਤਾਂ ਨਾਅਰਾ ਲਾ ਕੇ ਠੰਢੇ ਪਾਣੀ ਦਾ ਗਿਲਾਸ ਪੀ ਕੇ ਪੰਜ ਮਿੰਟ ਸਿਮਰਨ ਕਰਨਾ। ਜਿੱਥੋਂ ਤੱਕ ਸੰਭਵ ਹੋਵੇ ਗੁੱਸੇ ਤੋਂ ਬਚ ਕੇ ਰਹਿਣਾ।
47. ਮਾਲਕ ਦੀ ਸ੍ਰਿਸ਼ਟੀ ਨਾਲ ਨਿਹਸਵਾਰਥ ਪ੍ਰੇਮ ਕਰਨਾ।

https://www.derasachasauda.org/

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ