ਜੱਟੂ ਇੰਜੀਨੀਅਰ : ਹਿੰਦੀ ਮੀਡੀਅਮ ਤੇ ਹਾਫ ਗਰਲ ਫਰੈਂਡ ਨੂੰ ਪਛਾੜਿਆ

Jattu Engineer

ਤਿੰਨ ਦਿਨਾਂ ‘ਚ ਕਮਾਏ 54 ਕਰੋੜ

  • ਬਾਲੀਵੁੱਡ ‘ਚ ਛਾਈ ‘ਜੱਟੂ ਇੰਜੀਨੀਅਰ
  • ਚੌਥੇ ਦਿਨ ਵੀ ਹਾਊਸਫੁੱਲ ਰਹੇ ਸਿਨੇਮਾਘਰ

ਸੱਚ ਕਹੂੰ ਨਿਊਜ਼ ਨਵੀਂ ਦਿੱਲੀ/ਮੁੰਬਈ। ਡਾ. ਐੱਮਐੱਸਜੀ ਦੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਬਾਕਸ ਆਫਿਸ ‘ਤੇ ਧਮਾਕੇਦਾਰ  ਪ੍ਰਦਰਸ਼ਨ ਕਰ ਰਹੀ ਹੈ ‘ਜੱਟੂ ਇੰਜੀਨੀਅਰ’ (Jattu Engineer) ਨੇ ਪਹਿਲੇ ਵੀਕੈਂਡ ਭਾਵ ਸਿਰਫ਼ ਤਿੰਨ ਦਿਨਾਂ ‘ਚ ਹੀ 54 ਕਰੋੜ ਤੋਂ ਵੱਧ ਬਿਜਨੈਸ ਦਾ ਅੰਕੜਾ ਪਾਰ ਕਰਕੇ ਇਸਦੇ ਨਾਲ ਰਿਲੀਜ਼ ਹੋਈਆਂ ਹੋਰ ਦੋ ਬਾਲੀਵੁੱਡ ਫਿਲਮਾਂ ‘ਹਿੰਦੀ ਮੀਡੀਅਮ’ ਤੇ ‘ਹਾਫ਼ ਗਰਲਫਰੈਂਡ’ ਨੂੰ ਪਛਾੜ ਦਿੱਤਾ ਹੈ।

ਪਹਿਲੇ ਤਿੰਨ ਦਿਨਾਂ ‘ਚ ਜਿੱਥੇ ਹਾਫ਼ ਗਰਲਫਰੈਂਡ ਨੇ 34. 04 ਕਰੋੜ ਦਾ ਬਿਜਨੈਸ ਕੀਤਾ ਹੈ ਉੱਥੇ ਹਿੰਦੀ ਮੀਡੀਅਮ ਨੇ 12. 56 ਕਰੋੜ ਕਮਾਏ ਹਨ ਇਸ ਤਰ੍ਹਾਂ ਵੱਡੇ ਪਰਦੇ ‘ਤੇ ਧੁੰਮਾਂ ਪਾਉਂਦਿਆਂ ‘ਜੱਟੂ ਇੰਜੀਨੀਅਰ’ (Jattu Engineer) ਚਾਰ ਦਿਨਾਂ ਤੋਂ ਟਾਪ ‘ਤੇ ਚੱਲ ਰਹੀ ਹੈ 19 ਮਈ ਸ਼ੁੱਕਰਵਾਰ ਨੂੰ ਰਿਲੀਜ਼ਿੰਗ ਮੌਕੇ ਪਹਿਲੇ ਦਿਨ ਫਿਲਮ ਨੇ ਜਿੱਥੇ 17 ਕਰੋੜ ਤੋਂ ਵੱਧ ਦਾ ਬਿਜਨੈੱਸ ਕੀਤਾ ਉੱਥੇ ਦੂਜੇ ਦਿਨ ਸ਼ਨਿੱਚਰਵਾਰ ਦੀ ਕਮਾਈ 18 ਕਰੋੜ ਅਤੇ ਤੀਜੇ ਦਿਨ ਐਤਵਾਰ ਦਾ ਬਿਜਨੈੱਸ 19 ਕਰੋੜ ਤੋਂ ਵੱਧ ਰਿਹਾ।

ਇਸ ਤਰ੍ਹਾਂ ਫਿਲਮ ਨੇ ਪਹਿਲੇ ਹੀ ਵੀਕੈਂਡ ‘ਚ 54 ਕਰੋੜ ਦਾ ਬਿਜਨੈੱਸ ਕੀਤਾ ਸੋਮਵਾਰ ਨੂੰ ਚੌਥੇ ਦਿਨ ਵੀ ਦੇਸ਼ ਭਰ ਦੇ ਸਾਰੇ ਮਹਾਂਨਗਰਾਂ, ਸ਼ਹਿਰਾਂ, ਕਸਬਿਆਂ ‘ਚ ਸਥਿੱਤ ਸਿਨੇਮਾਘਰ ਹਾਊਸਫੁੱਲ ਨਜ਼ਰ ਆਏ ਸਿਨੇਮਾ ਘਰਾਂ ਦੀਆਂ ਖਿੜਕੀਆਂ ‘ਤੇ ਦਿਨ ਭਰ ਟਿਕਟਾਂ ਲਈ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਲੋਕ ਲਾਇਨਾਂ ‘ਚ ਲੱਗ ਕੇ ਟਿਕਟਾਂ ਖਰੀਦ ਰਹੇ ਸਨ ਸੋਮਵਾਰ ਨੂੰ ਵੀ ਕਈ ਸ਼ਹਿਰਾਂ ‘ਚ ਪ੍ਰਸੰਸਕ ਪੂਰੀ ਤਰ੍ਹਾਂ ਨਾਲ ਢੋਲ ਨਗਾੜਿਆਂ ਦੀ ਥਾਪ ‘ਤੇ ਮੰਤਰ ਮੁਗਧ ਹੋ ਕੇ ਨੱਚਦੇ, ਗਾਉਂਦੇ ਹੋਏ ਸਿਨੇਮਾ ਘਰਾਂ ‘ਚ ਪਹੁੰਚ ਰਹੇ ਸਨ ਸਿਨੇਮਾ ਘਰਾਂ ਦੇ ਬਾਹਰ ਦਾ ਅਨੋਖਾ ਨਜ਼ਾਰਾ ਦੇਖਣਯੋਗ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ