ਪੂਜਨੀਕ ਗੁਰੂ ਜੀ ਦੇ ਨਵੇਂ ਗੀਤ ‘ਜਾਗੋ ਦੁਨੀਆ ਦੇ ਲੋਕੋ’ ਦੇ ਟੀਜ਼ਰ ਲੋਕਾਂ ਨੂੰ ਆਇਆ ਬੇਹੱਦ ਪਸੰਦ

ਲੋਕਾਂ ‘ਚ ਟੀਜਰ ਨੂੰ ਲੈ ਕੇ ਭਾਰੀ ਉਤਸ਼ਾਹ (Jago Duniya De Loko Teaser)

ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਵੇਂ ਗੀਤ ‘ਜਾਗੋ ਦੁਨੀਆ ਦੇ ਲੋਕੋ’ (Jaago Duniya De Loko) ਦਾ ਟੀਜ਼ਰ ਲਾਂਚ ਹੋ ਗਿਆ ਹੈ। ਜਿਸ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਵੱਲੋਂ ਭਾਰੀ ਉਤਸ਼ਾਹ ਨਾਲ ਦੇਖਿਆ ਜਾ ਰਿਹਾ ਹੈ। ਲੋਕ ਟੀਜ਼ਰ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਟੀਚਰ ਨੇ ਚਾਰੇ ਪਾਸੇ ਧੁੰਮਾਂ ਪਾ ਰੱਖੀਆਂ ਹਨ। ਹਰ ਕੋਈ ਇਸ ਗੀਤ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹੈ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਲੋਕ ਟੀਜ਼ਰ ਨੂੰ ਪਸੰਦ ਕਰਦੇ ਹੋਏ ਕਾਫੀ ਕਮੈਂਟਸ ਲਿਖ ਰਹੇ ਹਨ ਅਤੇ ਪੂਰੇ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਚੰਡੀਗੜ੍ਹ ‘ਚ ‘ਸੱਚ ਕਹੂੰ’ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੀਤ ਦਾ ਟੀਜ਼ਰ ਕਾਫੀ ਪਸੰਦ ਆ ਰਿਹਾ ਹੈ, ਆਓ ਜਾਣਦੇ ਹਾਂ ਟੀਜ਼ਰ ਦੇਖਣ ਤੋਂ ਬਾਅਦ ਲੋਕਾਂ ਦੇ ਕੀ ਅਨੁਭਵ ਹਨ-

ਜਦੋਂ ਤੋਂ ਮੈਂ ਗੀਤ ਦਾ ਟੀਜ਼ਰ ਦੇਖਿਆ, ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਗੀਤ ਪੰਜਾਬੀ ਵਿੱਚ ਹੈ, ਇਸ ਲਈ ਟੀਜ਼ਰ ਦੇਖ ਕੇ ਮੇਰੇ ਪੈਰ ਥਿਰਕ ਰਹੇ ਹਨ। ਪੂਜਨੀਕ ਗੁਰੂ ਜੀ ਹਮੇਸ਼ਾ ਲੋਕਾਂ ਨੂੰ ਬੁਰਾਈਆਂ ਤੋਂ ਦੂਰ ਕਰਨ ਲਈ ਚੰਗੇ ਗੀਤ ਲਿਖਦੇ ਹਨ, ਜੋ ਕਿ ਸ਼ਲਾਘਾਯੋਗ ਹੈ। ਅਸੀਂ ਪੂਰੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।


ਰਿਤੂ ਇੰਸਾਂ, ਚੰਡੀਗੜ੍ਹ।

ਪੂਜਨੀਕ ਗੁਰੂ ਜੀ ਦੇ ਗੀਤ ਦਾ ਟੀਜ਼ਰ ਬਹੁਤ ਜ਼ਬਰਦਸਤ ਹੈ। ਮੈਨੂੰ ਸੰਗੀਤ ਦਾ ਬਹੁਤਾ ਗਿਆਨ ਨਹੀਂ ਹੈ, ਪਰ ਪੂਜਨੀਕ ਗੁਰੂ ਜੀ ਦੀ ਅਵਾਜ਼ ਮੋਹਿਤ ਕਰ ਰਹੀ ਹੈ। ਬੱਸ ਇੰਨਾ ਹੀ ਚਾਹੁੰਦੇ ਹਾਂ ਕਿ ਗੀਤ ਜਲਦੀ ਹੀ ਆਵੇ ਅਤੇ ਅਸੀਂ ਗੀਤ ਦਾ ਆਨੰਦ ਲੈ ਸਕੀਏ।


ਸਮੀਸ਼ਾ ਇੰਸਾਂ, ਚੰਡੀਗੜ੍ਹ।

ਮੈਨੂੰ ਪੰਜਾਬੀ ਗੀਤ ਬਹੁਤ ਪਸੰਦ ਹਨ। ਪੂਜਨੀਕ ਗੁਰੂ ਜੀ ਦੇ ਨਵੇਂ ਗੀਤ ਦਾ ਟੀਜ਼ਰ ਪੰਜਾਬੀ ਵਿੱਚ ਆ ਗਿਆ ਹੈ। ਆਏ ਹਾਏ ਇਸਨੂੰ ਦੇਖ ਕੇ ਆਨੰਦ ਆ ਗਿਆ। ਹੁਣ ਮੇਰੇ ਅੰਦਰ ਗੁਦ ਗੁਦੀ ਹੋ ਰਹੀ ਹੈ ਕਿ ਇਹ ਗੀਤ ਕਦੋਂ ਆਵੇਗਾ ਤੇ ਕਦੋਂ ਮੈਂ ਆਪਣੀ ਕਾਰ ਵਿਚ ਇਸਨੂੰ ਸੁਣਦਾ ਰਹਾਂਗਾ।


ਕੇਵਲ, ਚੰਡੀਗੜ੍ਹ।

ਗੁਰੂ ਜੀ ਦੇ ਨਵੇਂ ਭਜਨ ਦਾ ਟੀਜ਼ਰ ਦੇਖ ਕੇ ਬਹੁਤ ਵਧੀਆ ਲੱਗਾ। ਇਹ ਭਜਨ ਦੇ ਟਾਈਟਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸੰਸਾਰ ਨੂੰ ਸੁਚੇਤ ਕਰਨ ਵਾਲਾ ਹੈ ਜਿਸ ਰਾਹੀਂ ਗੁਰੂ ਜੀ ਮਾੜੇ ਕਰਮਾਂ ਵਿੱਚ ਫਸੇ ਲੋਕਾਂ ਨੂੰ ਛੁਡਾਉਣ ਦਾ ਯਤਨ ਕਰ ਰਹੇ ਹਨ। ਮੈਂ ਨਵਾਂ ਭਜਨ ਸੁਣਨ ਲਈ ਬਹੁਤ ਉਤਸੁਕ ਹਾਂ।

ਗੌਰਵ, ਚੰਡੀਗੜ੍ਹ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ