ਹਵਾਈ ਅੱਡਾ ਕਤਲੇਆਮ ’ਚ 14 ਹੋਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ

Iraq Law

ਕਾਹਿਰਾ (ਏਜੰਸੀ)। ਇਰਾਕ (Iraq Law) ਦੀ ਇੱਕ ਅਦਾਲਤ ਨੇ ਉੱਤਰੀ ਸਲਾਦੀਨ ਪ੍ਰਾਂਤ ’ਚ ਤਿਕਰਿਤ ਸ਼ਹਿਰ ਦੇ ਕੋਲ ਸਥਿੱਤ ਮਾਜਿਦ ਅਲ ਤਮੀਮੀ ਹਵਾਈ ਅੱਡੇ ’ਤੇ 2014 ’ਚ ਹੋਏ ਕਤਲੇਆਮ ਦੇ 14 ਹੋਰ ਦੋਸ਼ੀਆਂ ਨੂੰ ਮੌਤ ਦੀ ਸ਼ਜਾ ਸੁਣਾਈ ਹੈ। ਅਦਾਲਤ ਨਿਆਂਇਕ ਪਰਿਸ਼ਦ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਿਸ਼ਦ ਨੇ ਬਿਆਨ ’ਚ ਕਿਹਾ ਹੈ ਕਿ ਕੇਂਦਰੀ ਅਪਰਾਧਿਕ ਅਦਾਲਤ ਨੇ 2014 ’ਚ ਹੋਏ ਇਸ ਸਪੀਚਰ ਕਤਲੇਆਮ ’ਚ 14 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ।

ਕੀ ਹੈ ਮਾਮਲਾ

ਵੱਖ-ਵੱਖ ਅਨੁਮਾਨਾਂ ਅਨੁਸਾਰ ਸਪੀਚਰ ਹਵਾਈ ਅੱਡੇ ’ਤੇ ਕਤਲੇਆਮ ਜੂਨ 2014 ’ਚ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਦੇ ਅੱਤਵਾਦੀਆਂ ਦੁਆਰਾ ਕਬਜਾ ਕਰਨ ਤੋਂ ਬਾਅਦ ਹੋਇਆ ਸੀ। ਅੱਤਵਾਦੀਆਂ ਨੇ ਲਗਭਗ 1700 ਇਰਾਕੀ ਸੈਨਿਕਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਬਾਅਦ ’ਚ ਨੇੜੇ ਹੀ ਸਮੂਹਿਕ ਕਬਰਾਂ ਵਿੱਚ ਪਾਈਆਂ ਗਈਆਂ। ਇਰਾਕ ਦੇ ਨਿਆਂ ਮੰਤਰੀ ਹੈਦਰ ਅਲੀ ਜਮੀਲੀ ਨੇ ਅਗਸਤ 2016 ’ਚ ਕਤਲੇਆਮ ਮਾਮਲੇ ’ਚ 36 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਐਲਾਨ ਕੀਤਾ। ਇਰਾਕ ਦੀ ਇੱਕ ਅਦਾਲਤ ਨੇ ਬਾਅਦ ’ਚ ਮਾਮਲੇ ’ਚ ਹੋਰ 27 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ। (Iraq Law)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।