ਨੇਕ ਕਾਰਜਾਂ ‘ਚ ਸਮਾਂ ਲਗਾਓ : ਪੂਜਨੀਕ ਗੁਰੂ ਜੀ

MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

(ਸੱਚ ਕਹੂੰ ਨਿਊਜ਼)ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਇਨਸਾਨ ਦੇ ਜੀਵਨ ਦਾ ਉਦੇਸ਼ ਇੱਕ ਹੀ ਹੈ, ਸਰੀਰਕ ਤੇ ਪਰਿਵਾਰਕ ਸੁਖ ਹਾਸਲ ਕਰਨਾ, ਜਿਸ ਨੂੰ ਪਾਉਣ ਲਈ ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦਾ ਸਹਾਰਾ ਲੈਂਦਾ ਹੈ ਗੱਲ-ਗੱਲ ‘ਤੇ ਝੂਠ ਬੋਲਦਾ ਹੈ ਗੱਲ-ਗੱਲ ‘ਤੇ ਈਮਾਨ ਡੋਲਦਾ ਹੈ ਧਰਮਾਂ ਦੀਆਂ ਕਸਮਾਂ ਖਾਂਦਾ ਹੈ ਤੇ ਢੀਠ ਬਣਿਆ ਰਹਿੰਦਾ ਹੈ ਇਨਸਾਨ ਦੁਨੀਆਂਦਾਰੀ ‘ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ ਸੁਪਨਿਆਂ ‘ਚ ਮਹਿਲ ਬਣਾ ਲੈਂਦਾ ਹੈ ਤੇ ਖ਼ਿਆਲਾਂ ਦੇ ਜਹਾਜ਼ ‘ਤੇ ਚੜ੍ਹਿਆ ਨਜ਼ਰ ਆਉਂਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜ਼ੀ ‘ਤੇ ਪਿਆ ਹੁੰਦਾ ਹੈ ਕਹਿਣ ਦਾ ਮਤਲਬ ਹੈ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ‘ਚੋਂ ਨਿਕਲਦੀਆਂ ਹਨ ਤੇ ਦੌੜੀਆਂ-ਭੱਜਦੀਆਂ ਰਹਿੰਦੀਆਂ ਹਨ,  ਮਧੂ-ਮੱਖੀਆਂ ਵੀ ਛੱਤਾ ਬਣਾਉਂਦੀਆਂ ਹਨ।

ਪਰ ਆਖ਼ਰ ‘ਚ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ ਉਸੇ ਤਰ੍ਹਾਂ ਇਸ ਕਲਿਯੁਗ ‘ਚ ਇਨਸਾਨ ਬੁਰੇ ਕਰਮ ਕਰਦਾ ਹੈ, ਪਾਪ ਕਰਮਾਂ ਨਾਲ ਪੈਸਾ, ਧਨ ਦੌਲਤ, ਜ਼ਮੀਨ-ਜਾਇਦਾਦ ਬਣਾਉਂਦਾ ਹੈ, ਪਰ ਆਖ਼ਰ ‘ਚ ਨਤੀਜਾ ਸਾਰਾ ਕੁਝ ਛੱਡ ਕੇ ਇਸ ਜਹਾਨ ਤੋਂ ਚਲਿਆ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੀ ਇਹ ਕਿਹੋ ਜਿਹੀ ਕਹਾਣੀ ਹੈ? ਬਚਪਨ ਖੇਡਣ-ਕੁੱਦਣ ‘ਚ ਗੁਜ਼ਾਰਿਆ, ਜਵਾਨੀ ਨਾਦਾਨੀ ‘ਚ, ਵਿਸ਼ੇ-ਵਿਕਾਰਾਂ ‘ਚ ਤੇ ਘਰ ਵਾਲਿਆਂ ਨੇ ਵੀ ਸੋਚਿਆ ਕਿ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਫਿਰ ਵਿਆਹ ਹੋ ਗਿਆ ਫਿਰ ਜਦੋਂ ਬਾਲ-ਬੱਚੇ ਹੋ ਗਏ, ਖ਼ੂਬ ਢੋਲ-ਢਮੱਕੇ ਵਜਾਏ, ਪਰ ਜਦੋਂ ਉਹ ਵੱਡੇ ਹੋ ਗਏ ਤਾਂ ਢੋਲ-ਢਮੱਕੇ ਤਾਂ ਕੀ ਤਾੜੀ ਨਹੀਂ ਵੱਜੀ ਤਾਂ ਕਿ ਮੱਖੀ ਉੱਡ ਸਕੇ ਸਾਰਾ ਦਿਨ ਉਨ੍ਹਾਂ ਦੀ ਚਿੰਤਾ ਪੈਸਾ ਕਿੱਧਰੋਂ ਆਵੇ।

ਨੇਕ ਕਾਰਜਾਂ ‘ਚ ਸਮਾਂ ਲਗਾਓ : Saint Dr MSG

ਕਿਵੇਂ ਬਣਾਵਾਂ, ਬੈਂਕ ‘ਚ ਜਮ੍ਹਾਂ ਕਰਵਾਵਾਂ, ਅਜਿਹਾ ਕਰਾਂ, ਉਸ ਤਰ੍ਹਾਂ ਕਰਾਂ, ਇਹ ਅਜਿਹਾ ਬਣੇ, ਉਸ ਤਰ੍ਹਾਂ ਬਣੇ ਕਈਆਂ ਨੂੰ ਵਿਸ਼ੇ-ਵਿਕਾਰ ਤਾਂ ਬਜ਼ੁਰਗ ਹੋਣ ‘ਤੇ ਵੀ ਨਹੀਂ ਛੱਡਦੇ ਕਈਆਂ ਦੀ ਗੰਦੀ ਆਦਤ, ਗੰਦਗੀ ਦੇ ਕੀੜੇ ਹੁੰਦੇ ਹਨ, ਉਹ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਜਵਾਨੀ-ਬੁਢਾਪੇ ਨਾਲ, ਉਮਰ ਨਾਲ ਲੈਣਾ-ਦੇਣਾ ਨਹੀਂ ਹੁੰਦਾ, ਗਿਰ ਜਾਂਦੇ ਹਨ ਉਹ ਹੱਦ ਤੋਂ ਜ਼ਿਆਦਾ ਜਿਵੇਂ ਅਸੀਂ ਇੱਕ ਕਿਤਾਬ ਪੜ੍ਹਦੇ ਹਾਂ ਬੜੀ ਖੁਸ਼ੀ-ਖੁਸ਼ੀ ਪੜ੍ਹਦੇ ਹਾਂ, ਪੜ੍ਹ ਲਈ ਤੇ ਬਾਅਦ ‘ਚ ਛੱਡ ਦਿੰਦੇ ਹਾਂ, ਉਸ ਨੂੰ ਵਾਰ-ਵਾਰ ਕੌਣ ਦੁਹਰਾਏ, ਚੈਪਟਰ ਖ਼ਤਮ ਹੋ ਗਿਆ ਤਾਂ  ਓਕੇ, ਰੱਖ ਦਿੱਤੀ ਕਿਤੇ ਵੀ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਜਦੋਂ ਚੈਪਟਰ ਸਮਾਪਤ ਹੋ ਗਿਆ ਤੇ ਚਲੋ ਜੀ, ਜਦੋਂ ਪਟਾਖ਼ਾ ਜਿਹਾ ਬੋਲ ਗਿਆ,  ਘਰ ਵਾਲੇ ਵੀ ਝੱਟ ਨਾਲ ਮੰਜ਼ੀ ਤੋਂ ਹੇਠਾਂ ਲਾਹ ਦਿੰਦੇ ਹਨ।

ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਇਹ ਸਾਰਾ ਕੁਝ ਦੇਖ ਕੇ ਵੀ ਸਮਝ ਨਹੀਂ ਆਉਂਦੀ ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ ਤੇ ਬਾਅਦ ‘ਚ ਕੱਪੜੇ ਵੀ ਢੰਗ ਦੇ ਨਹੀਂ ਦਿੰਦੇ ਇੱਕ ਹੀ ਚਬੂਤਰਾ ਬਣਿਆ ਹੈ, ਉਸ ‘ਤੇ ਕੰਮ ਤਮਾਮ ਕੀਤਾ, ਰਾਖ ਝਾੜ ਦਿੱਤੀ, ਦੂਜੇ ਦਾ ਇੰਤਜ਼ਾਰ ਕੀਤਾ ਇਸ ਤਰ੍ਹਾਂ ਚਲਦੀ ਰਹਿੰਦੀ ਹੈ ਜ਼ਿੰਦਗੀ ਤੇ ਬਸ ਜੋ ਆਏ ਸਨ ਉਹ ਚਲੇ ਗਏ ਤੇ ਜੋ ਹਨ ਉਨ੍ਹਾਂ ਇੱਕ ਦਿਨ ਜਾਣਾ ਹੈ, ਪਰ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਕਿ ਕਿਉਂ ਨਾ ਜ਼ਿੰਦਗੀ ਨੂੰ ਇਸ ਤਰ੍ਹਾਂ ਰੌਸ਼ਨ ਕਰ ਜਾਈਏ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਉਨ੍ਹਾਂ ਦੇ ਨਾਂਅ ਨੂੰ ਯਾਦ ਰੱਖਣ ਇਸ ਲਈ ਜ਼ਰੂਰੀ ਹੈ ਕਿ ਚੰਗੇ ਨੇਕ ਕੰਮ ਕਰਕੇ ਜਾਓ ਤਾਂਕਿ  ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ-ਅਦਬ ਨਾਲ ਤੁਹਾਨੂੰ ਯਾਦ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ