ਇੰਸਟਾਗ੍ਰਾਮ : ਇਸ ਲਾਈਵ ’ਚ ਪੂਜਨੀਕ ਗੁਰੂ ਜੀ ਨੇ ਦਿੱਤਾ ਕਾਲ-ਮਹਾਕਾਲ ਨੂੰ ਠੋਕਵਾਂ ਜਵਾਬ

ਇੰਸਟਾਗ੍ਰਾਮ : ਇਸ ਲਾਈਵ ’ਚ ਪੂਜਨੀਕ ਗੁਰੂ ਜੀ ਨੇ ਦਿੱਤਾ ਕਾਲ-ਮਹਾਕਾਲ ਨੂੰ ਠੋਕਵਾਂ ਜਵਾਬ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁੱਕਰਵਾਰ ਸਵੇਰੇ ਇੰਸਟਾਗ੍ਰਾਮ ’ਤੇ ਵੀਡੀਓ ਰਾਹੀਂ ਸਾਧ-ਸੰਗਤ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਚੰਗੇ ਬੰਦਿਆਂ ਨਾਲ ਬੁਰਾ ਕਿਉ ਹੁੰਦਾ ਹੈ? ਇਹ ਕਲਿਯੁਗ ਹੈ, ਬੁਰਾਈ ਦਾ ਸਮਾਂ ਹੈ। ਜੇ ਕੋਈ ਮਨੁੱਖ ਬੁਰਾ ਕਰਮ ਕਰਦਾ ਹੈ, ਤਾਂ ਉਹ ਇੱਥੇ ਵਧਦਾ-ਫੁੱਲਦਾ ਦਿਖਾਈ ਦਿੰਦਾ ਹੈ ਪਰ ਜੋ ਚੰਗੇ ਕਰਮ ਕਰਦਾ ਹੈ ਤਾਂ ਕਾਲ-ਮਹਾਕਾਲ ਉਸ ਨੂੰ ਜ਼ਰੂਰ ਰੋਕਦਾ ਹੈ। ਕਾਲ ਕਦੇ ਨਹੀਂ ਚਾਹੁੰਦਾ ਕਿ ਰੂਹਾਂ, ਆਤਮਾਵਾਂ ਚੰਗੇ ਕੰਮ ਕਰਨ ਅਤੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਕੋਲ ਚਲੇ ਜਾਣ।

ਇਸ ਲਈ ਉਹ ਅਜਿਹੀਆਂ ਰੁਕਾਵਟਾਂ ਪੈਦਾ ਕਰਦਾ ਹੈ, ਜਿਸ ਨਾਲ ਮਨੁੱਖ ਚੰਗੇ ਕੰਮ ਕਰਨ ਤੋਂ ਦੂਰ ਹੋ ਜਾਵੇ। ਪਰ ਹੌਸਲਾ ਰੱਖੋ, ਰਾਮ ਦਾ ਨਾਮ ਜਪਦੇ ਰਹੋ, ਆਪਣੀ ਵਿਲਪਾਵਰ ਨੂੰ ਮਜ਼ਬੂਤ ਰੱਖੋ, ਤਾਂ ਤੁਸੀਂ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰ ਸਕੋਗੇ। ਕੋਈ ਬੁਰਾਈ ਤੁਹਾਨੂੰ ਰੋਕ ਨਹੀਂ ਸਕੇਗੀ, ਪਰ ਮਨੁੱਖ ਦੇ ਅੰਦਰ ਇਹ ਜ਼ਰੂਰ ਆ ਜਾਂਦਾ ਹੈ ਕਿ ਮੈਂ ਹਮੇਸ਼ਾ ਚੰਗਾ ਕਰਦਾ ਰਿਹਾ ਹਾਂ, ਮੇਰੇ ’ਤੇ ਬਹੁਤ ਜ਼ੁਲਮ ਹੋ ਰਹੇ ਹਨ, ਇਹ ਸੰਚਤ ਕਰਮ ਵੀ ਹੁੰਦੇ ਹਨ, ਪਰ ਜੇਕਰ ਤੁਸੀਂ ਫਿਰ ਵੀ ਸੋਚੋ ਕਿ ਅਜਿਹਾ ਕਿਉ ਹੋ ਰਿਹਾ ਹੈ ਤਾਂ ਅਜਿਹਾ ਵੀ ਹੋ ਸਕਦਾ ਹੈ, ਕਿਹਾ ਜਾਂਦਾ ਹੈ ਕਿ ਜਦੋਂ ਸ਼ੇਰ ਦੋ ਕਦਮ ਪਿੱਛੇ ਹਟਦਾ ਹੈ ਤਾਂ ਉਹ ਛਾਲ ਮਾਰ ਕੇ ਬਹੁਤ ਅੱਗੇ ਮੰਜ਼ਿਲ ’ਤੇ ਪਹੁੰਚ ਜਾਂਦਾ ਹੈ। ਤਾਂ ਹੋ ਸਕਦਾ ਹੈ ਕਿ ਬੁਰਾਈ ਤੁਹਾਨੂੰ ਬਹੁਤ ਕੁਝ ਸਿਖਾ ਰਹੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਬਹੁਤ ਅੱਗੇ ਜਾਵੋ। ਇਸ ਲਈ ਬੁਰੇ ਸਮੇਂ ’ਚ ਨਾ ਘਬਰਾਓ, ਚੰਗਿਆਈ ਕਦੇ ਨਹੀਂ ਮਰਦੀ ਅਤੇ ਬੁਰਾਈ ਕਦੇ ਅਸਮਾਨ ਨੂੰ ਨਹੀਂ ਛੂੰਹਦੀ।

ਬੁਰਾਈ ਇੱਕ ਦਿਨ ਜ਼ਰੂਰ ਖਤਮ ਹੁੰਦੀ ਹੈ, ਅਤੇ ਚੰਗਾ ਇੱਕ ਦਿਨ ਜ਼ਰੂਰ ਸਿਖਰਾਂ ’ਤੇ ਪਹੁੰਚ ਜਾਂਦਾ ਹੈ, ਇਸ ਲਈ ਫਿਕਰ ਛੱਡੋ, ਇਹ ਨਾ ਸੋਚੋ ਕਿ ਮੇਰੇ ਨਾਲ ਅਜਿਹਾ ਕਿਉ ਹੋਇਆ, ਸੋਚੋ ਜੇ ਤੁਸੀਂ ਭਗਤੀ ਕਰ ਰਹੇ ਹੋ, ਰਾਮ ਦਾ ਨਾਮ ਲੈ ਕੇ, ਫਿਰ ਵੀ ਤੁਹਾਡੇ ਨਾਲ ਬੁਰਾ ਹੋ ਰਿਹਾ ਹੈ ਤਾਂ ਚੰਗੇ ਲਈ ਹੀ ਹੋ ਰਿਹਾ ਹੈ, ਪ੍ਰਮਾਤਮਾ ਕਦੇ ਵੀ ਆਪਣੇ ਭਗਤਾਂ ਦੇ ਮਾੜੇ ਲਈ ਕੁਝ ਨਹੀਂ ਕਰਦਾ, ਹਮੇਸ਼ਾ ਭਲੇ ਲਈ ਹੀ ਕਰਦਾ ਹੈ, ਉਸ ਦੀ ਰਜ਼ਾ ਵਿੱਚ ਰਹਿ ਕੇ ਵੇਖੋ, ਯਕੀਨਨ ਮਾਲਕ ਤੁਹਾਨੂੰ ਚੰਗੇ ਪਾਸੇ ਲੈ ਜਾਵੇਗਾ, ਤੁਹਾਨੂੰ ਤਰੱਕੀ ਦੇਵੇਗਾ।¿;

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ