Heart Attack : ਹਾਰਟ ਅਟੈਕ ਦੇ ਵਧਦੇ ਮਾਮਲੇ

Heart Attack

ਹਾਰਟ ਅਟੈਕ (Heart Attack) ਦੇ ਵਧਦੇ ਮਾਮਲੇ ਅੱਜ ਦੇ ਸਮੇਂ ’ਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਹ ਚਿੰਤਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਇਹ ਨਾ ਸਿਰਫ਼ ਬਜ਼ੁਰਗਾਂ ’ਚ, ਸਗੋਂ ਨੌਜਵਾਨਾਂ ’ਚ ਵੀ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ’ਚ ਕੁੱਲ ਹਾਰਟ ਅਟੈਕ ’ਚ ਲੱਗਭੱਗ 20 ਫੀਸਦੀ ਮਾਮਲੇ 40 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਹਨ ਜਦੋਂਕਿ ਪੱਛਮੀ ਜਗਤ ’ਚ ਇਹ ਵਰਗ 5 ਫੀਸਦੀ ਹੈ। ਦਿਲ ਰੋਗ ਮਾਹਿਰਾਂ ਅਨੁਸਾਰ ਦਿਲ ਦਾ ਸਭ ਤੋਂ ਵੱਡਾ ਦੁਸ਼ਮਣ ਤਣਾਅ ਹੈ।

ਤਲ਼ਿਆ ਹੋਇਆ ਭੋਜਨ, ਫਾਸਟ ਫੂਡ, ਜੰਕ ਫੂਡ, ਤੇ ਜ਼ਿਆਦਾ ਮਾਤਰਾ ’ਚ ਮਿੱਠਾ ਖਾਣ ਨਾਲ ਸਰੀਰ ’ਚ ਕੈਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਦਾ ਪੱਧਰ ਵਧ ਜਾਂਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵਧ ਰਿਹਾ ਹੈ। ਸਿਗਰਟਨੋਸ਼ੀ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਹਾਰਟ ਅਟੈਕ ਦਾ ਖ਼ਤਰਾ ਕਈ ਗੁਣਾ ਵਧਾ ਦਿੰਦੀ ਹੈ। ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ’ਚ ਆਪਣੀ ਨੌਕਰੀ ਚਲੇ ਜਾਣ ਦਾ ਡਰ ਹੈ, ਉਨ੍ਹਾਂ ’ਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਲਗਭਗ 20 ਫੀਸਦੀ ਵਧ ਜਾਂਦੀ ਹੈ। ਇਹ ਵੀ ਤੱਥ ਹੈ ਕਿ ਤਣਾਅ ਨਾਲ ਨਜਿੱਠਣਾ ਸੌਖਾ ਨਹੀਂ ਹੁੰਦਾ। (Heart Attack)

ਇਸ ਲਈ ਲਗਾਤਾਰ ਯਤਨ ਅਤੇ ਸਾਥ ਦੇਣ ਵਾਲੇ ਪਰਿਵਾਰ, ਮਿੱਤਰ, ਸਮਾਜਿਕ ਸੁਰੱਖਿਆ ਵਿਵਸਥਾ ਦੀ ਜ਼ਰੂਰਤ ਹੈ। ਕਿਉਂਕਿ ਕਸਰਤ ਕਰਨਾ ਵਿਅਕਤੀ ਦੀ ਤਣਾਅ ਝੱਲਣ ਦੀ ਸ਼ਕਤੀ ’ਚ ਇਜਾਫ਼ਾ ਕਰਦਾ ਹੈ ਇਸ ਲਈ ਲਗਾਤਾਰ ਜਾਰੀ ਰੱਖਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਦਿਲ ਰੋਗ ਦੀ ਰੋਕਥਾਮ ਲਈ ਸਵੱਛਤਾ, ਪ੍ਰਦੂਸ਼ਣ ਰਹਿਤ ਵਾਤਾਵਰਨ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਉਪਲੱਬਧਤਾ ’ਤੇ ਕੰਮ ਕਰਨ ਦੀ ਜ਼ਰੂਰਤ ਹੈ।

Heart Attack

ਤਣਾਅ ਤੋਂ ਮੁਕਤੀ ਪਾਉਣ ਲਈ ਯੋਗ ਅਤੇ ਧਿਆਨ ਬੇਹੱਦ ਜ਼ਰੂਰੀ ਹੈ। ਨਾਲ ਹੀ ਦਿਨ ’ਚ ਘੱਟੋ-ਘੱਟ 30 ਮਿੰਟ ਤੱਕ ਕਸਰਤ ਕਰਨੀ ਚਾਹੀਦੀ ਹੈ। ਸਕੂਲਾਂ ’ਚ ਬੱਚਿਆਂ ਤੇ ਕਾਲਜਾਂ ’ਚ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਮਹੱਤਤਾ ਬਾਰੇ ਪੜ੍ਹਾਇਆ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਸਾਡੀਆਂ ਰਿਵਾਇਤੀ ਖੁਰਾਕਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਖੇਡਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਹਾਰਟ ਅਟੈਕ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ ਸਭ ਤੋਂ ਮਹੱਤਵਪੂਰਨ ਹੈ।

Also Tead : ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਨਾਕਾਬੰਦੀ