ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

Inauguration, Indefinite, Hunger Strike, Students, University

ਪੰਜ ਵਿਦਿਆਰਥੀ ਭੁੱਖ ਹੜ੍ਹਤਾਲ ‘ਤੇ ਡਟੇ

ਸੱਚ ਕਹੂੰ ਨਿਊਜ਼, ਪਟਿਆਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ‘ਤੇ ਡਟੇ ਵਿਦਿਆਰਥੀਆਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਇਸ ਭੁੱਖ ਹੜ੍ਹਤਾਲ ‘ਤੇ ਪੰਜ ਵਿਦਿਆਰਥੀ ਡਟੇ ਹਨ। ਇੱਧਰ 24 ਘੰਟੇ ਹੋਸਟਲ ਵਾਲੀ ਮੰਗ ਨੂੰ ਲੈ ਯੂਨੀਵਰਸਿਟੀ ਪ੍ਰਸ਼ਾਸਨ ਅਜੇ ਮਾਹੌਲ ਸਾਜਗਾਰ ਨਾ ਹੋਣ ਦੀ ਦੁਹਾਈ ਦੇ ਰਿਹਾ ਹੈ।

ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੀ 18 ਤਾਰੀਖ ਤੋਂ ਡੀਐੱਸਓ ਜਥੇਬੰਦੀ ਦਾ ਸੰਘਰਸ ਚੱਲ ਰਿਹਾ ਹੈ। ਹੁਣ ਇਸ ਸੰਘਰਸ਼ ਨੂੰ ਲੈ ਕੇ ਛੇ ਜਥੇਬੰਦੀਆਂ ਦਾ ਫਰੰਟ ਹੋਂਦ ਵਿੱਚ ਆ ਗਿਆ ਹੈ। ਅੱਜ ਵਿਦਿਆਰਥੀਆਂ ਵੱਲੋਂ ਆਪਣੇ ਸੰਘਰਸ਼ ਨੂੰ ਤੇਜ ਕਰਦਿਆਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਪੰਜ ਬੈਠੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਡੀਐਸਓ ਦੀ ਆਗੂ ਗਗਨਦੀਪ ਕੌਰ, ਮਮਤਾ, ਅਮਨਦੀਪ ਕੌਰ, ਗੁਰਮੀਤ ਸਿੰਘ ਤੇ ਪੀਐਸਯੂ ਤੋਂ ਹਰਦੀਪ ਸਿੰਘ ਸ਼ਾਮਲ ਹਨ।

ਜਥੇਬੰਦੀ ਦੀ ਆਗੂ ਗਗਨਦੀਪ ਕੌਰ ਨੇ ਦੱਸਿਆ ਕਿ ਪੀਯੂ ਪ੍ਰਸ਼ਾਸਨ ਹੋਸਟਲ ਦੀ ਮੰਗ ਤੋਂ ਕਿਨਾਰਾ ਕਰ ਰਿਹਾ ਹੈ ਜਦਕਿ ਲੜਕੀਆਂ ਦੀ ਮੁੱਖ ਮੰਗ ਇਹ ਹੀ ਹੈ। ਉਨ੍ਹਾਂ ਕਿਹਾ ਕਿ ਉਹ ਭੁੱਖ ਹੜ੍ਹਤਾਲ ਤੋਂ ਉਦੋਂ ਤੱਕ ਨਹੀਂ ਉੱਠਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਨੂੰ ਮੁੰਡਿਆਂ ਦੇ ਬਰਾਬਰ ਫੀਸਾਂ ਅਦਾ ਕਰ ਰਹੀਆਂ ਹਨ, ਇਸ ਲਈ ਉਹ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੀਆਂ ਹਨ। ਇੱਧਰ ਵਿਦਿਆਰਥੀਆਂ ਦੇ ਧਰਨੇ ‘ਤੇ ਵੱਖ-ਵੱਖ ਪ੍ਰੋਫੈਸਰਾਂ ਸਮੇਤ ਹੋਰ ਬੁੱਧੀਜੀਵੀਆਂ ਵੱਲੋਂ ਆਪਣੇ ਲੈਕਚਰ ਦਿੱਤੇ ਜਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।