ਲੁਧਿਆਣਾ ’ਚ ਤੇਜ਼ ਰਫਤਾਰ ਕਾਰ ਨੇ ਲਈ 3 ਨੌਜਵਾਨਾਂ ਦੀ ਜਾਨ

ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਤੇਜ ਰਫਤਾਰ ਕਾਰ ਡਰਾਈਵਰ ਨੇ ਸੜਕ ਕਿਨਾਰੇ ਬੈਂਚ ’ਤੇ ਬੈਠੇ ਤਿੰਨ ਨੌਜਵਾਨਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ ਇੱਕ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਪਰ ਇੱਥੇ ਦੂਜੇ ਨੌਜਵਾਨ ਨੇ ਵੀ ਦਮ ਤੋੜ ਦਿੱਤਾ। ਮਿ੍ਰਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਤਰੂਨਦੀਪ ਸਿੰਘ ਦੇ ਰੂਪ ’ਚ ਹੋਈ ਹੈ। ਜ਼ਖਮੀ ਮਾਲਵਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ। ਹਾਦਸਾ ਇਨ੍ਹਾਂ ਖਤਰਨਾਕ ਸੀ ਕਿ ਕਾਰ ਨੇ ਨੌਜਵਾਨਾਂ ਨੂੰ ਦਰੜਨ ਤੋਂ ਬਾਅਦ ਦਰਖਤ, ਘਰ ਦੀ ਕੰਧ ਅਤੇ ਦੁਕਾਨ ਦਾ ਸ਼ੈਟਰ ਤੋੜ ਦਿੱਤਾ। ਇਸ ਸਭ ਦੇਖ ਮੌਕੇ ’ਤੇ ਭਾਜੜ ਮੱਚ ਗਈ।

ਸੜਕ ਕਿਨਾਰੇ ਬੈਂਚ ’ਤੇ ਬੈਠੇ ਸਨ ਨੌਜਵਾਨ | Ludhiana News

ਹਾਦਸੇ ’ਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਵੱਡੇ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨੇ ਨੌਜਵਾਨ ਸੜਕ ਕਿਨਾਰੇ ਬੈਂਚ ’ਤੇ ਬੈਠੇ ਹੋਏ ਸਨ। ਇਸ ਦੌਰਾਨ ਨਸ਼ੇ ’ਚ ਫੁੱਲ ਕਾਰ ਡਰਾਈਵਰ ਨੇ ਉਨ੍ਹਾਂ ’ਤੇ ਗੱਡੀ ਚੜ੍ਹਾ ਦਿੱਤੀ। ਹਾਦਸੇ ’ਚ ਕਾਰ ਚਾਲਕ ਨੂੰ ਵੀ ਸੱਟਾਂ ਆਈਆਂ ਹਨ।

ਨੁਕਸਾਨੀ ਹੋਈ ਗੱਡੀ ਨੂੰ ਕਬਜੇ ’ਚ ਲੈ ਲਿਆ ਗਿਆ ਹੈ | Ludhiana News

ਜ਼ਖਮੀ ਕਾਰ ਡਰਾਈਵਰ ਨੂੰ ਡਾਕਟਰਾਂ ਨੇ ਪ੍ਰਾਈਵੇਟ ਹਸਪਤਾਲ ’ਚ ਰੈਫਰ ਕਰ ਦਿੱਤਾ ਹੈ। ਡੀਐੱਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਨੁਕਸਾਨੀ ਗਈ ਗੱਡੀ ਨੂੰ ਕਬਜੇ ’ਚ ਲੈ ਲਿਆ ਹੈ। ਜਖਮੀ ਦੇ ਹੋਸ਼ ’ਚ ਆਉਣ ਤੋਂ ਬਾਅਦ ਬਿਆਨ ਦਰਜ ਕੀਤੇ ਜਾਣਗੇ। ਨਾਲ ਹੀ ਮਿ੍ਰਤਕ ਗੁਰਪ੍ਰੀਤ ਸਿੰਘ ਅਤੇ ਤਰੂਨਦੀਪ ਸਿੰਘ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ।