ਹਾਈਕੋਰਟ : ਮਾਨਸਾ ਦੇ 27 ਡੇਰਾ ਸ਼ਰਧਾਲੂਆਂ ਨੂੰ ਮਿਲੀ ਜ਼ਮਾਨਤ

High, Court, Bail, Granted, Dera, Pilgrims, Mansa

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ  ਜਮਾਨਤ ਮਨਜ਼ੂਰ ਕਰ ਲਈ ਹੈ | High Court

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਮਾਨਸਾ ਦੀ ਜੇਲ੍ਹ ਵਿੱਚ ਕਰੀਬ ਇੱਕ ਸਾਲ ਤੋਂ ਬੰਦ 27 ਡੇਰਾ ਪ੍ਰੇਮੀਆਂ ਦੀ ਜਮਾਨਤ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਸੁਰਜੀਤ ਸਿੰਘ ਵੜੈਚ ਨੇ ਦੱਸਿਆ ਕਿ ਮਾਨਸਾ ਵਿਖੇ 25 ਅਗਸਤ ਨੂੰ ਸਰਕਾਰੀ ਸੰਪਤੀ ਦੀ ਭੰਨ-ਤੋੜ ਦੇ ਮਾਮਲੇ ‘ਚ ਦਰਜ਼ ਕੀਤੇ ਗਏ ਮੁਕੱਦਮਾ ਨੰਬਰ 62 ਤਹਿਤ ਪੁਲਿਸ ਵੱਲੋਂ ਧਾਰਾ 307, 436,427, 188,148,149, 120ਬੀ ਤਹਿਤ ਕੁਲ 27 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਡੇਰਾ ਪ੍ਰੇਮੀਆਂ ‘ਤੇ ਲਾਏ ਦੋਸ਼ ਬੇਬੁਨਿਆਦ ਹਨ ਡੇਰਾ ਪ੍ਰੇਮੀਆਂ ਨੇ ਕੋਈ ਅਜਿਹਾ ਜ਼ੁਰਮ ਕੀਤਾ ਹੀ ਨਹੀਂ ਉਨਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉਨ੍ਹਾਂ ਵੱਲੋਂ ਇਨ੍ਹਾਂ 27 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਦੀ ਅਰਜੀ ਲਗਾਈ ਗਈ ਸੀ, ਜਿਸ ‘ਤੇ ਹਾਈ ਕੋਰਟ ਦੇ ਜਸਟਿਸ ਇੰਦਰਜੀਤ ਸਿੰਘ ਨੇ ਜ਼ਮਾਨਤ ਦੀ ਅਰਜੀ ਨੂੰ ਕਬੂਲ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੇਠਲੀ ਅਦਾਲਤ ‘ਚ ਇਨਾਂ ਸਾਰੇ ਦੋਸ਼ਾ ਨੂੰ ਝੂਠੇ ਸਾਬਤ ਕਰਕੇ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਬਾਇਜਤ ਦੋਸ਼ਾ ਤੋਂ ਰਿਹਾਅ ਵੀ ਕਰਵਾਇਆ ਜਾਏਗਾ।