ਸਰਕਾਰ ਨੂੰ ਜਾਂਚ ਲਈ ਸਮਾਂ ਦਿੱਤੈ, ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕਰਾਂਗੇ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਦੇ ਪ੍ਰਸੰਸਕਾਂ ਨੂੰ ਦਿੱਤੀ ਜਾਣਕਾਰੀ

ਸੋਸ਼ਲ ਮੀਡੀਆ ’ਤੇ ਸਿੱਧੂ ਦੇ ਨਾਂਅ ’ਤੇ ਬਣੇ ਜਾਅਲੀ ਪੇਜ਼ਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਮਾਨਸਾ, (ਸੁਖਜੀਤ ਮਾਨ)। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਮਿੱਤ ਅੱਜ ਮਾਨਸਾ ਵਿਖੇ ਹੋਈ ਅੰਤਿਮ ਅਰਦਾਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸਦੇ ਪ੍ਰਸੰਸਕਾਂ ਨੂੰ ਦੱਸਿਆ ਕਿ ਉਨਾਂ ਨੇ ਸਰਕਾਰ ਨੂੰ ਜਾਂਚ ਲਈ ਸਮਾਂ ਦਿੱਤਾ ਹੈ, ਜੇਕਰ ਸਮੇਂ ’ਤੇ ਜਾਂਚ ਨਾ ਹੋਈ ਤਾਂ ਉਹ ਸੰਘਰਸ਼ ਕਰਨਗੇ।

ਉਨਾਂ ਕਿਹਾ ਕਿ ਸਿੱਧੂ ਦਾ ਸੋਸਲ ਮੀਡੀਆ ’ਤੇ ਇੰਸਟਾਗ੍ਰਾਮ ’ਤੇ ਪੇਜ਼ ਬਣਿਆ ਹੋਇਆ ਹੈ ਪਰ ਕਈ ਲੋਕ ਇਸ ਗੱਲ ਤੋਂ ਗੁਰੇਜ ਨਹੀਂ ਕਰ ਰਹੇ ਕਿ ਉਸਦੇ ਨਾਂਅ ’ਤੇ ਜਾਅਲੀ ਪੇਜ਼ ਬਣਾ ਕੇ ਪੈਸਿਆਂ ਆਦਿ ਦੀ ਮੰਗ ਕਰ ਰਹੇ ਹਨ। ਉਨਾਂ ਸੂਚਿਤ ਕੀਤਾ ਕਿ ਸਿੱਧੂ ਮੂਸੇਵਾਲਾ ਨਾਲ ਸਬੰਧਿਤ ਕੋਈ ਵੀ ਸੂਚਨਾ ਹੋਵੇਗੀ ਤਾਂ ਉਹ ਖੁਦ ਸਾਂਝੀ ਕਰਨਗੇ। ਉਨਾਂ ਕਿਹਾ ਕਿ ਸਰਕਾਰ ਨੂੰ ਜਾਂਚ ਲਈ ਸਮਾਂ ਦਿੱਤਾ ਹੋਇਆ ਹੈ, ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ ਉਸ ਬਾਰੇ ਉਹ ਖੁਦ ਤੁਹਾਨੂੰ ਦੱਸਣਗੇ ਪਰ ਹੋਰ ਕਿਸੇ ਵੀ ਸੂਚਨਾ ਨੂੰ ਸੱਚ ਨਹੀਂ ਮੰਨਣਾ।

ਮੂਸੇਵਾਲਾ ਦੇ ਪਿਤਾ ਸੋਸ਼ਲ ਮੀਡੀਆ ਦੇ ਉਨਾਂ ਪਲੇਟਫਾਰਮਾਂ ਤੋਂ ਕਾਫੀ ਨਿਰਾਸ਼ ਦਿਖਾਈ ਦਿੱਤੇ ਜੋ ਬਿਨਾਂ ਕਿਸੇ ਤੱਥ ਤੋਂ ਜਾਂ ਉਨਾਂ ਵੱਲੋਂ ਕਹੀ ਗੱਲ ਤੋਂ ਬਿਨਾਂ ਹੀ ਆਪਣੇ ਵੱਲੋਂ ਵੀਡੀਓ ਆਦਿ ਬਣਾ ਕੇ ਵਾਇਰਲ ਕਰ ਰਹੇ ਹਨ। ਉਨਾਂ ਭਰੇ ਮਨ ਨਾਲ ਸੋਸ਼ਲ ਮੀਡੀਆ ਵਰਤਣ ਵਾਲਿਆਂ ਨੂੰ ਅਜਿਹਾ ਨਾ ਕਰਨ ਲਈ ਕਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ