ਘੱਗਰ ਨੇ 15 ਹਜ਼ਾਰ ਏਕੜ ਤੋਂ ਜ਼ਿਆਦਾ ਫ਼ਸਲਾਂ ਦਾ ਕੀਤਾ ਮਲੀਆਮੇਟ

Ghaggar, Cultivated, 15,000 Crop

ਪ੍ਰਸ਼ਾਸਨ ਨੇ ਤਿਆਰ ਕੀਤੀ ਰਿਪੋਰਟ

ਗੁਰਪ੍ਰੀਤ ਸਿੰਘ, ਸੰਗਰੂਰ

ਮੂਣਕ ਦੇ ਪਿੰਡ ਫੂਲਦ ਨੇੜੇ ਘਗਰ ਦਰਿਆ ‘ਚ ਪਏ ਪਾੜ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪਈ ਹੈ ਘੱਗਰ ਕਾਰਨ ਕਿਸਾਨਾਂ ਦੀਆਂ 15569 ਏਕੜ ਵਿੱਚ ਖੜੀਆਂ ਫ਼ਸਲਾਂ ਦਾ ਨੁਕਸਾਨ ਕਰ ਦਿੱਤਾ ਹੈ, ਇਹ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਹੈ

ਜਾਣਕਾਰੀ ਮੁਤਾਬਕ ਸਭ ਤੋਂ ਜ਼ਿਆਦਾ ਕਿਸਾਨਾਂ ਵੱਲੋਂ ਲਾਈ ਜੀਰੀ ਦਾ ਨੁਕਸਾਨ ਹੋਇਆ ਹੈ ਮੂਣਕ, ਫੂਲਦ, ਮਕਰੋੜ ਸਾਹਬ, ਸੁਰਜਨ ਭੈਣੀ, ਭੂੰਦੜ ਭੈਣੀ, ਸਲੇਮਗੜ੍ਹ ਦੇ ਕਿਸਾਨਾਂ ਦੀ ਜੀਰੀ, ਕੱਚੀ ਤੇ ਪੱਕੀ ਮੱਕੀ, ਕਪਾਹ, ਸਬਜ਼ੀਆਂ ਤੇ ਹੋਰ ਚਾਰਾ ਜਿਹੜਾ ਲਗਭਗ 15569 ਏਕੜ ਵਿੱਚ ਖੜ੍ਹਾ ਸੀ, ਉਹ ਸਾਰਾ ਤਬਾਹ ਹੋ ਗਿਆ ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ 14400 ਏਕੜ ਵਿੱਚ ਖੜ੍ਹੀ ਜੀਰੀ ਦੀ ਫਸਲ ਤਬਾਹ ਹੋਈ ਹੈ ਇਨ੍ਹਾਂ ਵਿੱਚੋਂ ਮੂਣਕ ਦੇ ਕਿਸਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹੈ ਇਹ ਅੰਕੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਪਿੰਡਾਂ ਵਿੱਚ ਕਰਵਾਈ ਗਿਰਦਾਵਰੀ ਦੇ ਅਧਾਰ ‘ਤੇ ਕਰਵਾਏ ਗਏ ਹਨ

ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਕਿਸਾਨਾਂ ਦਾ ਘੱਗਰ ਕਾਰਨ ਜਾਂ ਮੀਂਹ ਕਾਰਨ ਖਰਾਬ ਹੋਈ ਹੈ, ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾਵੇਗਾ ਭਾਰਤੀ ਕਿਸਾਨ ਜੂਨੀਅਨ ਦੇ ਆਗੂ ਮਾਲਕੀਤ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦਿਵਾਇਆ ਜਾਵੇ ਕਿਉਂਕਿ ਕਿਸਾਨੀ ਪਹਿਲਾਂ ਹੀ ਕੱਖੋਂ ਹੌਲੀ ਹੋ ਚੁੱਕੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।