ਜਨਰਲ Bipin Rawat ਹੋਏ ਸੇਵਾ ਮੁਕਤ

We, Take, Steps, Like, America, Against Terrorism, CDS Rawat

ਜਨਰਲ Bipin Rawat ਹੋਏ ਸੇਵਾ ਮੁਕਤ
ਹਰ ਕਸੌਟੀ ‘ਤੇ ਖਰੀ ਉਤਰੀ ਹੈ ਫੌਜ: ਜਨਰਲ ਰਾਵਤ

ਨਵੀਂ ਦਿੱਲੀ, ਏਜੰਸੀ। ਫੌਜ ਮੁਖੀ ਦੇ ਤੌਰ ‘ਤੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਸੇਵਾ ਮੁਕਤ ਹੋ ਰਹੇ ਜਨਰਲ ਬਿਪਿਨ ਰਾਵਤ (Bipin Rawat) ਨੇ ਕਿਹਾ ਕਿ ਮੁਸ਼ਕਲ ਹਾਲਾਤਾਂ ‘ਚ ਮੋਰਚੇ ‘ਤੇ ਤਾਇਨਾਤ ਫੌਜ ਸੰਕਟ ਦੀ ਘੜੀ ‘ਚ ਹਰ ਕਸੌਟੀ ‘ਤੇ ਖਰੀ ਉਤਰੀ ਹੈ। ਸੇਵਾ ਮੁਕਤ ਹੋਣ ਤੋਂ ਪਹਿਲਾਂ ਜਨਰਲ ਰਾਵਤ ਨੇ ਪਰੰਪਰਾ ਅਨੁਸਾਰ ਅੱਜ ਸਵੇਰੇ ਰਾਸ਼ਟਰੀ ਯੁੱਧ ਸਮਾਰਕ ਜਾ ਕੇ ਮਾਤਭੂਮੀ ਦੀ ਰੱਖਿਆ ‘ਚ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਸਾਊਥ ਬਲਾਕ ਸਥਿਤ ਲਾਨ ‘ਚ ਸਲਾਮੀ ਗਾਰਦ ਦਾ ਨਿਰੀਖਣ ਕੀਤਾ। ਸਲਾਮੀ ਗਾਰਦ ਤੋਂ ਬਾਅਦ ਉਹਨਾਂ ਕਿਹਾ ਕਿ ਜਵਾਨ ਦੂਰ ਦੁਰਾਡੇ ਸਥਾਨਾਂ ‘ਤੇ ਮੁਸ਼ਕਲਾਂ ਹਾਲਾਤਾਂ ‘ਚ ਮੋਰਚੇ ‘ਤੇ ਤਾਇਨਾਤ ਹਨ ਅਤੇ ਉਹਨਾਂ ਦੇ ਸਾਹਸ ਅਤੇ ਵੀਰਤਾ ਕਾਰਨ ਹੀ ਫੌਜ ਸੰਕਟ ਦੀ ਘੜੀ ‘ਚ ਹਰ ਕਸੌਟੀ ‘ਚ ਖਰੀ ਉਤਰੀ ਹੈ।

Bipin Rawat ਦੇਸ਼ ਦੇ ਪਹਿਲੇ ਸੀਡੀਐਸ ਨਿਯੁਕਤ

ਜਨਰਲ ਰਾਵਤ ਨੂੰ ਦੇਸ਼ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਨਿਯੁਕਤ ਕੀਤਾ ਗਿਆ ਹੈ। ਫੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਨਵੀਂ ਜਿੰਮੇਵਾਰੀ ਸੰਭਾਲਣਗੇ।  ਸੀਡੀਐਸ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਇਸ ਅਹੁਦੇ ਨੂੰ ਸੰਭਾਲਣ ਤੋਂ ਬਾਅਦ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

  • ਉਹਨਾਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਫੌਜ ਦੇ ਪੁਨਰਗਠਨ, ਆਧੁਨਿਕੀਕਰਨ ਅਤੇ ਮਿਲਟਰੀ ਤਕਨਾਲੋਜੀ ਹਾਸਲ ਕਰਨ ‘ਤੇ ਜੋਰ ਦਿੱਤਾ ਗਿਆ।
  • ਉਹਨਾਂ ਕਿਹਾ ਕਿ ਕੁਝ ਕੰਮ ਅਧੂਰੇ ਰਹਿ ਗਏ ਹਨ।
  • ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦੇ ਉਤਰਾਧਿਕਾਰੀ ਜਨਰਲ ਮਨੋਜ ਮੁਕੁੰਦ ਨਰਵਣੇ ਇਹਨਾਂ ਨੂੰ ਬਖੂਬੀ ਪੂਰਾ ਕਰਨਗੇ।
  • ਜਨਰਲ ਰਾਵਤ ਤੋਂ ਬਾਅਦ ਫੌਜ ਮੁਖੀ ਲੈਫਟੀਨੈਂਟ ਜਨਰਲ ਨਰਵਣੇ ਨਵੇਂ ਫੌਜ ਮੁਖੀ ਦੇ ਤੌਰ ‘ਤੇ ਅਹੁਦਾ ਸੰਭਾਲਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।