ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਮਚਾਈ ਹਲਚਲ!

Dr S Jaishankar

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਭਾਰਤ ਨੇ ਐਤਵਾਰ ਨੂੰ ਕਿਹਾ ਕਿ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਕਰਨ ਦੇ ਅਧਿਕਾਰ ਦੀ ਵਰਤੋਂ ਕਰਨੀ ਪਈ ਕਿਉਂਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਕਰ ਰਹੇ ਸਨ, ਜਿਸ ਦਾ ਵੇਰਵਾ ਭਵਿੱਖ ਵਿੱਚ ਸਾਹਮਣੇ ਆਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ (Dr S Jaishankar) ਨੇ ਅੱਜ ਇੱਥੇ ਇੱਕ ਪ੍ਰੋਗਰਾਮ ਦੌਰਾਨ ਇਹ ਗੱਲ ਕਹੀ। ਉਨ੍ਹਾਂ ਆਸ ਪ੍ਰਗਟਾਈ ਕਿ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਡਿਪਲੋਮੈਟਾਂ ਦੀ ਸੁਰੱਖਿਆ ਦਾ ਮਸਲਾ ਜਲਦੀ ਹੀ ਹੱਲ ਹੋ ਜਾਵੇਗਾ ਅਤੇ ਵੀਜ਼ਾ ਸੇਵਾ ਵੀ ਜਲਦੀ ਹੀ ਬਹਾਲ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਵਿਦਿਆਰਥਣ ਸੁਖਦੀਪ ਕੌਰ ਦੇ ਮਿਸ ਵਰਲਡ ਪੰਜਾਬਣ ਦਾ ਖਿਤਾਬ ਜਿੱਤਣ ’ਤੇ ਮਨਾਇਆ ਜਸ਼ਨ

ਪ੍ਰੋਗਰਾਮ ‘ਚ ਭਾਰਤ-ਕੈਨੇਡਾ ਸਬੰਧਾਂ ਬਾਰੇ ਪੁੱਛੇ ਜਾਣ ‘ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਸਥਿਤੀ ਇਸ ਸਮੇਂ ਕਾਫੀ ਗੁੰਝਲਦਾਰ ਹੈ। ਸਮੱਸਿਆ ਕੈਨੇਡਾ ਵਿੱਚ ਇੱਕ ਖਾਸ ਰਾਜਨੀਤਿਕ ਵਰਗ ਦੇ ਕਾਰਨ ਹੈ ਜਿਸਦਾ ਕੈਨੇਡੀਅਨ ਨੀਤੀਆਂ ਉੱਤੇ ਪ੍ਰਭਾਵ ਹੈ। ਡਾ: ਜੈਸ਼ੰਕਰ (Dr S Jaishankar) ਨੇ ਕਿਹਾ ਕਿ ਇਸ ਸਮੇਂ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਵੀਜ਼ਾ ਸੇਵਾ ਹੈ। ਕੁਝ ਹਫ਼ਤੇ ਪਹਿਲਾਂ ਸਾਨੂੰ ਇਹ ਸੇਵਾ ਬੰਦ ਕਰਨੀ ਪਈ ਕਿਉਂਕਿ ਸਾਡੇ ਡਿਪਲੋਮੈਟਾਂ ਲਈ ਵੀਜ਼ਾ ਜਾਰੀ ਕਰਨਾ ਹੁਣ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਚਿੰਤਾ ਹੈ। ਅਸੀਂ ਵੀਜ਼ਾ ਸੇਵਾ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ।

Dr S Jaishankar

ਉਸ ਨੇ ਕਿਹਾ, ‘ਸਾਨੂੰ ਉਮੀਦ ਹੈ ਕਿ ਸਮੁੱਚੀ ਸਥਿਤੀ ਵਿੱਚ ਸੁਧਾਰ ਹੋਵੇਗਾ। ਸਾਡੇ ਡਿਪਲੋਮੈਟ ਆਪਣੀ ਸੁਰੱਖਿਆ ਨੂੰ ਲੈ ਕੇ ਆਤਮਵਿਸ਼ਵਾਸ ਮਹਿਸੂਸ ਕਰਨਗੇ ਅਤੇ ਡਿਪਲੋਮੈਟ ਹੋਣ ਦੀਆਂ ਸਭ ਤੋਂ ਬੁਨਿਆਦੀ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਹੋਣਗੇ। ਡਾ. ਜੈਸ਼ੰਕਰ ਨੇ ਕਿਹਾ ਕਿ ਡਿਪਲੋਮੈਟਾਂ ਦੀ ਸੁਰੱਖਿਆ ਵਿਆਨਾ ਕਨਵੈਨਸ਼ਨ ਦਾ ਮੁੱਖ ਬੁਨਿਆਦੀ ਵਿਸ਼ਾ ਹੈ। ਅਤੇ ਕੈਨੇਡਾ ਵਿੱਚ, ਡਿਪਲੋਮੈਟਾਂ ਦੀ ਸੁਰੱਖਿਆ ਦੀ ਇਹ ਬੁਨਿਆਦੀ ਜ਼ਿੰਮੇਵਾਰੀ ਕਈ ਤਰੀਕਿਆਂ ਨਾਲ ਚੁਣੌਤੀਪੂਰਨ ਹੈ। ਸਾਡੇ ਡਿਪਲੋਮੈਟ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ, ‘ਜੇਕਰ ਸਥਿਤੀ ਸੁਧਰਦੀ ਹੈ ਤਾਂ ਮੈਂ ਯਕੀਨੀ ਤੌਰ ‘ਤੇ ਵੀਜ਼ਾ ਸੇਵਾ ਬਹਾਲ ਕਰਨਾ ਚਾਹਾਂਗਾ। ਮੈਨੂੰ ਉਮੀਦ ਹੈ ਕਿ ਇਹ ਬਹੁਤ ਜਲਦੀ ਹੋ ਸਕੇਗਾ।